ਲੱਦਾਖ ਦੀਆਂ 28 ਥਾਵਾਂ ਦੇ ਨਾਂ ਹੁਣ ਅਧਿਕਾਰਤ, ਕੇਂਦਰ ਨੇ ਨਕਸ਼ੇ ''ਚ ਕੀਤਾ ਸ਼ਾਮਲ

Friday, Oct 02, 2026 - 03:40 PM (IST)

ਲੱਦਾਖ ਦੀਆਂ 28 ਥਾਵਾਂ ਦੇ ਨਾਂ ਹੁਣ ਅਧਿਕਾਰਤ, ਕੇਂਦਰ ਨੇ ਨਕਸ਼ੇ ''ਚ ਕੀਤਾ ਸ਼ਾਮਲ

ਨਵੀਂ ਦਿੱਲੀ/ਲੱਦਾਖ (ਏਜੰਸੀ)- ਕੇਂਦਰ ਨੇ ਸ਼ੁੱਕਰਵਾਰ ਨੂੰ ਲੱਦਾਖ 'ਚ 28 ਰਣਨੀਤਕ ਸਥਾਨਾਂ ਅਤੇ ਭੂਗੋਲਿਕ ਵਿਸ਼ੇਸ਼ਤਾਵਾਂ ਨੂੰ ਅਧਿਕਾਰਤ ਭਾਰਤੀ ਨਕਸ਼ੇ 'ਤੇ ਰਸਮੀ ਰੂਪ ਨਾਲ ਚਿੰਨ੍ਹਿਤ ਕੀਤਾ। ਇਨ੍ਹਾਂ 'ਚ ਅਸਲ ਕੰਟਰੋਲ ਰੇਖਾ (ਐੱਲਏਸੀ) 'ਤੇ ਗੋਗਰਾ ਅਤੇ ਹੌਟ ਸਪਰਿੰਗ ਵਰਗੇ ਮੁੱਖ ਸਰਹੱਦੀ ਗਤੀਰੋਧ ਵਾਲੇ ਸਥਾਨ ਵੀ ਸ਼ਾਮਲ ਹਨ। ਸਰਕਾਰ ਨੇ ਲੱਦਾਖ ਕੇਂਦਰ ਸ਼ਾਸਤਿ ਪ੍ਰਦੇਸ਼ ਪ੍ਰਸ਼ਾਸਨ ਨਾਲ ਵਿਚਾਰ-ਵਟਾਂਦਰੇ ਮਗਰੋਂ ਇਹ ਕਦਮ ਚੁੱਕਿਆ ਹੈ।

ਇਸ ਕਦਮ ਦਾ ਮਕਸਦ ਅਧਿਕਾਰਤ ਨਕਸ਼ਾ-ਨਿਰਮਾਣ ਨੂੰ ਸੁਚਾਰੂ ਕਰਨਾ, ਸਹੀ ਪਛਾਣ ਨੂੰ ਸੌਖਾ ਬਣਾਉਣਾ ਅਤੇ ਸੰਵੇਦਨਸ਼ੀਲ ਸਰਹੱਦੀ ਇਲਾਕਿਆਂ ਬਾਰੇ ਲੋਕਾਂ 'ਚ ਬਿਹਤਰ ਜਾਗਰੂਕਤਾ ਪੈਦਾ ਕਰਨਾ ਹੈ। ਸਰਕਾਰ ਦੇ ਇਕ ਬਿਆਨ 'ਚ ਕਿਹਾ ਗਿਆ ਹੈ,''ਭਾਰਤ ਸਰਕਾਰ ਨੇ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਨਾਲ ਸਲਾਹ-ਮਸ਼ਵਰੇ ਮਗਰੋਂ ਭਾਰਤੀ ਸਰਵੇਖਣ ਵਿਭਾਗ (ਐੱਸਓਆਈ) ਦੇ ਅਧਿਕਾਰਤ ਨਕਸ਼ੇ 'ਤੇ ਲੱਦਾਖ 'ਚ ਮੌਜੂਦ ਕੁੱਲ 28 ਥਾਵਾਂ/ਵਿਸ਼ੇਸ਼ਤਾਵਾਂ ਦੀ ਪਛਾਣ ਕਰ ਕੇ ਉਨ੍ਹਾਂ ਦੇ ਮਾਨਕ ਨਾਵਾਂ ਨਾਲ ਕੀਤੀ ਹੈ।''

ਬਿਆਨ 'ਚ ਕਿਹਾ ਗਿਆ ਕਿ ਭਾਰਤੀ ਸਰਵੇਖਣ ਵਿਭਾਗ ਦੇ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਨਕਸ਼ੇ 'ਤੇ ਇਨ੍ਹਾਂ ਦੀ ਰਸਮੀ ਪਛਾਣ ਕਰਨ ਦਾ ਮਕਸਦ ਇਨ੍ਹਾਂ ਦੀ ਸਹੀ ਪਛਾਣ ਅਤੇ ਲੋਕਾਂ 'ਚ ਵੱਧ ਜਾਗਰੂਕਤਾ ਨੂੰ ਉਤਸ਼ਾਹ ਦੇਣਾ ਹੈ। ਗੋਗਰਾ ਅਤੇ ਹੌਟ ਸਪ੍ਰਿੰਗ ਮੁੱਖ ਰਣਨੀਤਕ ਥਾਵਾਂ 'ਚ ਸ਼ਾਮਲ ਹਨ ਅਤੇ 2020 'ਚ ਭਾਰਤੀ ਅਤੇ ਚੀਨੀ ਸੈਨਾਵਾਂ ਵਿਚਾਲੇ ਗਤੀਰੋਧ ਦੌਰਾਨ ਇਹ ਟਕਾਅ ਵਾਲੇ ਸਥਾਨ ਰਹੇ ਸਨ। ਇਹ ਭਾਰਤੀ ਗਸ਼ਤ ਲਈ ਮਹੱਤਵਪੂਰਨ ਹਨ।

ਪੂਰਬੀ ਲੱਦਾਖ ਸਰਹੱਦ 'ਤੇ ਭਾਰਤੀ ਅਤੇ ਚੀਨੀ ਸੈਨਾਵਾਂ ਵਿਚਾਲੇ ਗਤੀਰੋਧ 5 ਮਈ, 2020 ਨੂੰ ਪੈਂਗੋਂਗ ਝੀਲ ਖੇਤਰ 'ਚ ਹਿੰਸਕ ਝੜਪ ਤੋਂ ਬਾਅਦ ਸ਼ੁਰੂ ਹੋਇਆ ਸੀ। ਦੋਵਾਂ ਪੱਖਾਂ ਨੇ 2022 'ਚ ਸੈਨਿਕਾਂ ਨੂੰ ਪਿੱਛੇ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਇਸ ਸੂਚੀ 'ਚ ਅਲੀਸ਼ਾ ਗਿਰੀ (ਉੱਚਾਈ ਵਾਲੀ ਚੋਟੀ), ਬ੍ਰਾਂਗਸਾ, ਚੈਪਚਿੰਗਲ ਦਰਰਾ, ਕਨਿਸ਼ਕ ਚੋਟੀ, ਕਰੁਣ ਪੀਰ ਪਰਬਤ, ਕੁਕਸੇਲ, ਮਾਰਤੰਡ ਗਿਰੀ, ਪਾਰਪਿਕ ਗਲੇਸ਼ੀਅਰ, ਸਕਮਰੀ ਗਲੇਸ਼ੀਅਰ, ਸ਼ਚਮੀਰਿਕ ਦਰਰਾ, ਸ਼ਕੋਰਗਾ ਘਾਟੀ, ਜੋਰਾਵਰ ਚੋਟੀ, ਦੇਹਰਾ ਕੰਪਾਸ ਅਤੇ ਦਰਕ ਕਾਰਪੋ ਵੀ ਸ਼ਾਮਲ ਹਨ। ਜੋਲਮੋਰੀ, ਕੁਮਾਰਾਇਣ ਪੁਆਇੰਟ, ਪਾਂਗਲੁੰਗ, ਰਿਨਚੇਨ ਜਾਂਗਪੋ, ਸ਼ਾਕਯਸ਼੍ਰੀ ਗਿਰੀ, ਗੁਰੂ ਰਿਨਪੋਚੇ, ਸ਼ਾਮਲ ਲੁੰਗਪਾ (1950 ਦੇ ਦਹਾਕੇ 'ਚ ਗਸ਼ਤ ਅਤੇ ਫੌਜੀਆਂ ਦੀ ਤਾਇਨਾਤੀ ਲਈ ਇਸੇਤਮਾਲ ਹੋਣ ਵਾਲਾ ਮਾਰਗ), ਯਾਂਗਪਾ ਨਦੀ, ਮਾਰਪਾ ਲੋਤਸਾਵਾ ਰੀ, ਮਿਲਾਰੇਪਾ ਕਾਂਗਰੀ, ਸ਼ਿਵ ਰੀ ਅਤੇ ਮਹੇਸ਼ਵਰ ਰੀ ਨੂੰ ਵੀ ਅਧਿਕਾਰਤ ਨਕਸ਼ੇ 'ਤੇ ਚਿੰਨ੍ਹਿਤ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News