ਭਾਕਪਾ, ਰਾਕਾਂਪਾ ਅਤੇ TMC ਗੁਆ ਸਕਦੀਆਂ ਹਨ ਰਾਸ਼ਟਰੀ ਪਾਰਟੀ ਦਾ ਦਰਜਾ

07/18/2019 11:36:40 AM

ਨਵੀਂ ਦਿੱਲੀ—ਹਾਲ ਹੀ 'ਚ ਲੋਕ ਸਭਾ 'ਚ ਵਧੀਆ ਪ੍ਰਦਰਸ਼ਨ ਨਾ ਆਉਣ ਤੋਂ ਬਾਅਦ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ), ਤ੍ਰਿਣਾਮੂਲ ਕਾਂਗਰਸ ਅਤੇ ਭਾਰਤੀ ਕਮਿਊੁਨਿਸਟ ਪਾਰਟੀ (ਭਾਕਪਾ) ਰਾਸ਼ਟਰੀ ਦਲ ਦਾ ਆਪਣਾ ਦਰਜਾ ਗੁਆ ਸਕਦੀ ਹੈ। ਮਾਹਿਰਾਂ ਨੇ ਦੱਸਿਆ ਹੈ ਕਿ ਚੋਣ ਕਮਿਸ਼ਨ ਦੁਆਰਾ ਆਉਣ ਵਾਲੇ ਦਿਨਾਂ 'ਚ ਇਨ੍ਹਾਂ ਰਾਜਨੀਤਿਕ ਪਾਰਟੀਆਂ ਨੂੰ 'ਕਾਰਨ ਦੱਸੋ' ਨੋਟਿਸ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ, ਜਿਸ 'ਚ ਪੁੱਛਿਆ ਜਾਵੇਗਾ ਕੀ ਉਨ੍ਹਾਂ ਦਾ ਰਾਸ਼ਟਰੀ ਪਾਰਟੀ ਦਾ ਦਰਜਾ ਖਤਮ ਕਰ ਦਿੱਤਾ ਜਾਵੇ।

ਭਾਕਪਾ, ਬਸਪਾ ਅਤੇ ਰਾਕਾਂਪਾ 2014 ਦੀਆਂ ਲੋਕ ਸਭਾ ਚੋਣਾਂ 'ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਵੀ ਰਾਸ਼ਟਰੀ ਪਾਰਟੀ ਦਾ ਦਰਜਾ ਗੁਆਉਣ ਦੇ ਸੰਕਟ ਦਾ ਸਾਹਮਣਾ ਕਰਦੇ ਹੋਏ ਕਿਹਾ ਹੈ ਕਿ ਰਾਜਨੀਤਿਕ ਪਾਰਟੀਆਂ ਦੇ ਰਾਸ਼ਟਰੀ ਅਤੇ ਸੂਬਾ ਪੱਧਰ ਦੇ ਦਰਜੇ ਦੀਆਂ ਸਮੀਖਿਆ ਪੰਜ ਸਾਲ ਦੀ  ਜਗ੍ਹਾਂ ਹਰ 10 ਸਾਲ ਦੇ ਅੰਤਰਾਲ 'ਤੇ ਕੀਤੀ ਜਾਵੇਗੀ। ਬਸਪਾ ਦੇ ਕੋਲ ਵਰਤਮਾਨ 'ਚ 10 ਲੋਕ ਸਭਾ ਸੀਟਾਂ ਅਤੇ ਕੁਝ ਵਿਧਾਨ ਸਭਾ ਸੀਟਾਂ ਹਨ, ਇਸ ਲਈ ਹੁਣ ਉਸ ਦੇ ਸਾਹਮਣੇ ਰਾਸ਼ਟਰੀ ਦਲ ਦਾ ਦਰਜਾ ਗੁਆਉਣ ਦਾ ਸੰਕਟ ਨਹੀਂ ਹੈ। 

ਚੋਣ ਨਿਸ਼ਾਨ (ਰਿਜ਼ਰਵੇਸ਼ਨ ਅਤੇ ਵੰਡ) ਆਦੇਸ਼ 1968 ਦੇ ਤਹਿਤ ਕਿਸੇ ਰਾਜਨੀਤਿਕ ਪਾਰਟੀ ਨੂੰ ਤਾਂ ਹੀ ਰਾਸ਼ਟਰੀ ਪੱਧਰ ਦੀ ਪਾਰਟੀ ਮੰਨਿਆ ਜਾਂਦਾ ਹੈ, ਜਦੋਂ ਉਸ ਦੇ ਉਮੀਦਵਾਰ ਲੋਕ ਸਭਾ ਜਾਂ ਵਿਧਾਨ ਸਭਾ 'ਚ ਚਾਰ ਜਾਂ ਜ਼ਿਆਦਾ ਸੂਬਿਆਂ 'ਚ ਘੱਟ ਤੋਂ ਘੱਟ 6 ਫੀਸਦੀ ਵੋਟ ਹਾਸਲ ਕਰੇ। ਇਸ ਤੋਂ ਇਲਾਵਾ ਲੋਕ ਸਭਾ 'ਚ ਉਸ ਦੇ ਘੱਟ ਤੋਂ ਘੱਟ ਚਾਰ ਸੰਸਦ ਮੈਂਬਰ ਹੋਣ। ਇਸ ਦੇ ਕੋਲ ਕੁੱਲ ਲੋਕ ਸਭਾ ਦੀਆਂ ਘੱਟ ਤੋਂ ਘੱਟ 2 ਫੀਸਦੀ ਸੀਟਾਂ ਹੋਣੀਆਂ ਚਾਹੀਦੀਆਂ ਅਤੇ ਇਸ ਦੇ ਉਮੀਦਵਾਰ ਘੱਟ ਤੋਂ ਘੱਟ 3 ਸੂਬਿਆਂ ਤੋਂ ਆਉਣੇ ਚਾਹੀਦੇ ਹਨ।


Iqbalkaur

Content Editor

Related News