PM ਮੋਦੀ ਭਰੋਸਾ ਗੁਆ ਚੁੱਕੇ ਹਨ, ਕਿਉਂਕਿ ਜਨਤਾ ਰਾਜਨੀਤਕ ਤਬਦੀਲੀ ਚਾਹੁੰਦੀ ਹੈ : ਸ਼ਰਦ ਪਵਾਰ

Friday, May 17, 2024 - 12:44 PM (IST)

ਨਾਸਿਕ (ਭਾਸ਼ਾ)- ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦਚੰਦਰ ਪਵਾਰ) ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਹ (ਮੋਦੀ) ਆਪਣਾ ਵਿਸ਼ਵਾਸ ਗੁਆ ਚੁੱਕੇ ਹਨ, ਕਿਉਂਕਿ ਜਨਤਾ ਇਸ ਵਾਰ ਰਾਜਨੀਤਕ ਤਬਦੀਲੀ ਚਾਹੁੰਦੀ ਹੈ। ਪਵਾਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ 'ਜਿਰੇਟੋਪ' ਪਹਿਨਾਉਣ ਲਈ ਅਜੀਤ ਪਵਾਰ ਦੀ ਅਗਵਾਈ ਵਾਲੀ ਰਾਕਾਂਪਾ ਦੇ ਨੇਤਾ ਪ੍ਰਫੁਲ ਪਟੇਲ ਦੀ ਵੀ ਆਲੋਚਨਾ ਕੀਤੀ ਅਤੇ ਕਿਹਾ ਕਿ ਇਹ ਸਾਬਕਾ ਕੇਂਦਰੀ ਮੰਤਰੀ ਦੀ 'ਲਾਚਾਰੀ' ਨੂੰ ਦਿਖਾਉਂਦਾ ਹੈ। ਛਤਰਪਤੀ ਸ਼ਿਵਾਜੀ ਮਹਾਰਾਜ ਹਮੇਸ਼ਾ 'ਜਿਰੇਟੋਪ' ਪਾਉਂਦੇ ਸਨ। ਪਵਾਰ ਨੇ ਕਿਹਾ,''ਲੋਕ ਸਭਾ ਚੋਣਾਂ ਦੌਰਾਨ ਮੈਂ ਕਈ ਜਗ੍ਹਾ ਪ੍ਰਚਾਰ ਕਰਨ ਗਿਆ। ਲੋਕਾਂ ਦੀ ਮਾਨਸਿਕਤਾ (ਰਾਜਨੀਤਕ) ਹੁਣ ਬਦਲ ਚੁੱਕੀ ਹੈ ਅਤੇ ਇਸ ਕਾਰਨ ਮੋਦੀ ਆਪਣਾ ਭਰੋਸਾ ਗੁਆ ਚੁੱਕੇ ਹਨ। ਰਾਜ 'ਚ ਮਹਾਵਿਕਾਸ ਅਘਾੜੀ ਦੇ ਸਮਰਥਨ 'ਚ ਹਵਾ ਹੈ।'' ਪਵਾਰ ਨੇ ਮੁੰਬਈ ਦੇ ਘਾਟਕੋਪਰ ਇਲਾਕੇ 'ਚ ਬੁੱਧਵਾਰ ਨੂੰ ਰੋਡ ਸ਼ੋਅ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਦੀ ਆਲੋਚਨਾ ਕੀਤੀ।

ਸਾਬਕਾ ਕੇਂਦਰੀ ਮੰਤਰੀ ਨੇ ਕਿਹਾ,''ਮੋਦੀ ਨੇ ਗੁਜਰਾਤੀ ਬਹੁਲਤਾ ਵਾਲੇ ਇਕ ਇਲਾਕੇ 'ਚ ਰੋਡ ਸ਼ੋਅ ਕੀਤਾ। ਜਦੋਂ ਤੁਸੀਂ ਇਕ ਦੇਸ਼ ਦੀ ਅਗਵਾਈ ਕਰ ਰਹੇ ਹੋ, ਉਦੋਂ ਜਾਤੀ ਅਤੇ ਧਰਮ ਬਾਰੇ ਸੋਚਣਾ ਸਹੀ ਨਹੀਂ ਹੈ। ਮੁੰਬਈ ਵਰਗੇ ਸ਼ਹਿਰ 'ਚ ਰੋਡ ਸ਼ੋਅ ਕਰਨਾ ਸਹੀ ਚੀਜ਼ ਨਹੀਂ ਹੈ। ਲੋਕਾਂ ਨੂੰ  ਘੰਟਿਆਂ ਤੱਕ ਇੰਤਜ਼ਾਰ ਕਰਨਾ ਪਿਆ। ਉਨ੍ਹਾਂ ਨੂੰ ਇਸ ਕਾਰਨ ਪਰੇਸ਼ਾਨੀ ਹੋਈ, ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ।'' ਰੋਡ ਸ਼ੋਅ ਤੋਂ ਪਹਿਲਾਂ ਜਾਗ੍ਰਿਤੀ ਨਗਰ ਅਤੇ ਘਾਟਕੋਪਰ ਸਟੇਸ਼ਨ ਦਰਮਿਆਨ ਮੁੰਬਈ ਮੈਟਰੋ ਰੇਲ ਸੇਵਾ ਸੁਰੱਖਿਆ ਕਾਰਨਾਂ ਕਰ ਕੇ ਮੁਅੱਤਲ ਕਰ ਦਿੱਤੀ ਗਈ ਸੀ। ਪੁਲਸ ਨੇ ਰੋਡ ਸ਼ੋਅ ਕਾਰਨ ਨੇੜੇ-ਤੇੜੇ ਦੀਆਂ ਕੁਝ ਸੜਕਾਂ ਨੂੰ ਬੰਦ ਕੀਤਾ ਅਤੇ ਕੁਝ 'ਤੇ ਮਾਰਗ ਤਬਦੀਲ ਕਰ ਦਿੱਤੇ। ਪਵਾਰ ਨੇ ਜਿਰੇਟੋਪ ਵਿਵਾਦ 'ਤੇ ਕਿਹਾ,''ਜਿਰੇਟੋਪ ਅਤੇ ਮਹਾਰਾਸ਼ਟਰ ਦਾ ਇਤਿਹਾਸ ਹੈ। ਲਾਚਾਰੀ ਦੀ ਵੀ ਸੀਮਾ ਹੁੰਦੀ ਹੈ  ਪਰ ਚੰਗਾ ਹੈ ਕਿ ਉਨ੍ਹਾਂ ਨੇ ਕਿਹਾ ਕਿ ਉਹ ਭਵਿੱਖ 'ਚ ਇਸ ਦਾ ਧਿਆਨ ਰੱਖਣਗੇ।'' ਵਾਰਾਣਸੀ 'ਚ ਨਾਮਜ਼ਦਗੀ ਦਾਖ਼ਲ ਕਰਨ ਤੋਂ ਪਹਿਲੇ ਪਟੇਲ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਿਰ 'ਤੇ 'ਜਿਰੇਟੋਪ' ਪਹਿਨਾਇਆ, ਜਿਸ ਨੂੰ ਲੈ ਕੇ ਵਿਵਾਦ ਛਿੜ ਗਿਆ। ਵਿਰੋਧੀ ਦਲਾਂ ਨੇ ਇਸ ਦੀ ਕਾਫ਼ੀ ਆਲੋਚਨਾ ਕੀਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News