ਜਾਣੋ ਕੀ ਹੈ ਟਾਈਮ ਕੈਪਸੂਲ, ਰਾਮ ਮੰਦਰ ਦੀ ਨੀਂਹ ''ਚ 200 ਫੁੱਟ ਹੇਠਾਂ ਪਾਇਆ ਜਾਵੇਗਾ

Monday, Jul 27, 2020 - 11:59 PM (IST)

ਜਾਣੋ ਕੀ ਹੈ ਟਾਈਮ ਕੈਪਸੂਲ, ਰਾਮ ਮੰਦਰ ਦੀ ਨੀਂਹ ''ਚ 200 ਫੁੱਟ ਹੇਠਾਂ ਪਾਇਆ ਜਾਵੇਗਾ

ਅਯੁੱਧਿਆ - ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। 5 ਅਗਸਤ ਨੂੰ ਹੋਣ ਵਾਲੇ ਮੰਦਰ ਨਿਰਮਾਣ ਲਈ ਭੂਮੀ ਪੂਜਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀ ਸ਼ਾਮਲ ਹੋਣ ਦਾ ਪ੍ਰੋਗਰਾਮ ਫਾਇਨਲ ਹੋ ਗਿਆ ਹੈ। ਭੂਮੀ ਪੂਜਨ ਲਈ ਪਵਿੱਤਰ ਨਦੀਆਂ ਦਾ ਪਾਣੀ ਅਤੇ ਤੀਰਥ ਸਥਾਨਾਂ ਦੀ ਪਵਿੱਤਰ ਮਿੱਟੀ ਲਿਆਉਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਰਾਮ ਮੰਦਰ ਦੀ ਨੀਂਹ 'ਚ ਇੱਕ ਮਨ (40 ਕਿੱਲੋ) ਦੀ ਚਾਂਦੀ ਦਾ ਪੱਥਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਥਾਪਤ ਕਰਣ ਵਾਲੇ ਹਨ।

ਹੁਣ ਖਬਰ ਹੈ ਕਿ ਮੰਦਰ ਨੀਂਹ 'ਚ ਟਾਈਮ ਕੈਪਸੂਲ ਵੀ ਪਾਇਆ ਜਾਵੇਗਾ। ਇਹ ਟਾਈਮ ਕੈਪਸੂਲ ਮੰਦਰ  ਦੀ ਨੀਂਹ 'ਚ 200 ਫੁੱਟ ਹੇਠਾਂ ਪਾਇਆ ਜਾਵੇਗਾ। ਇਸ ਨੂੰ ਕਾਲ ਪੱਤਰ ਕਿਹਾ ਜਾ ਰਿਹਾ ਹੈ ਇਸ ਕਾਲ ਪੱਤਰ 'ਚ ਜੋ ਜਾਣਕਾਰੀ ਪਾਈ ਜਾਵੇਗੀ, ਉਸ ਨੂੰ ਤਾਮਰ ਪੱਤਰ 'ਤੇ ਲਿਖ ਕੇ ਪਾਇਆ ਜਾਵੇਗਾ। ਰਾਮ ਮੰਦਰ ਅੰਦੋਲਨ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਰਾਮ ਜਨਮ ਸਥਾਨ ਦੇ ਇਤਿਹਾਸ ਨੂੰ ਸਿੱਧ ਕਰਨ ਲਈ ਜਿੰਨੀ ਲੰਬੀ ਲੜਾਈ ਸੈਸ਼ਨ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਲੜਨੀ ਪਈ ਹੈ, ਅਜਿਹੀ ਸਥਿਤੀ ਭਵਿੱਖ 'ਚ ਫਿਰ ਕਦੇ ਦੁਬਾਰਾ ਨਾ ਆਵੇ, ਇਸ ਦੇ ਲਈ ਹੀ ਟਾਈਮ ਕੈਪਸੂਲ ਪਾਉਣ ਦਾ ਫ਼ੈਸਲਾ ਲਿਆ ਗਿਆ ਹੈ।

ਕੀ ਹੁੰਦਾ ਹੈ ਟਾਈਮ ਕੈਪਸੂਲ? 

ਟਾਈਮ ਕੈਪਸੂਲ ਧਾਤੁ ਦੇ ਇੱਕ ਕੰਟੇਨਰ ਦੀ ਤਰ੍ਹਾਂ ਹੁੰਦਾ ਹੈ, ਜਿਸ ਨੂੰ ਵਿਸ਼ੇਸ਼ ਤਰੀਕੇ ਨਾਲ ਬਣਾਇਆ ਜਾਂਦਾ ਹੈ। ਟਾਈਮ ਕੈਪਸੂਲ ਹਰ ਤਰ੍ਹਾਂ ਦੇ ਮੌਸਮ ਅਤੇ ਹਰ ਤਰ੍ਹਾਂ ਦੇ ਹਾਲਾਤਾਂ 'ਚ ਆਪਣੇ ਆਪ ਨੂੰ ਸੁਰੱਖਿਅਤ ਰੱਖਣ 'ਚ ਸਮਰੱਥ ਹੁੰਦਾ ਹੈ। ਉਸ ਨੂੰ ਜ਼ਮੀਨ ਦੇ ਅੰਦਰ ਕਾਫ਼ੀ ਡੂੰਘਾਈ 'ਚ ਰੱਖਿਆ ਜਾਂਦਾ ਹੈ।      
ਕਾਫ਼ੀ ਡੂੰਘਾਈ 'ਚ ਹੋਣ ਦੇ ਬਾਵਜੂਦ ਵੀ ਨਾ ਤਾਂ ਉਸ ਨੂੰ ਕੋਈ ਨੁਕਸਾਨ ਹੁੰਦਾ ਹੈ ਅਤੇ ਨਾ ਹੀ ਉਹ ਖਰਾਬ ਹੁੰਦਾ ਹੈ। ਕਿਤੇ ਵੀ ਟਾਈਮ ਕੈਪਸੂਲ ਪਾਉਣ ਦਾ ਇਰਾਦਾ ਕਿਸੇ ਸਮਾਜ, ਕਾਲ ਜਾਂ ਦੇਸ਼ ਦੇ ਇਤਿਹਾਸ ਨੂੰ ਸੁਰੱਖਿਅਤ ਰੱਖਣਾ ਹੁੰਦਾ ਹੈ।


author

Inder Prajapati

Content Editor

Related News