TikTok ਦੀ ਹੋਵੇਗੀ ਭਾਰਤ ''ਚ ਵਾਪਸੀ!
Monday, Jan 27, 2025 - 03:50 PM (IST)
ਇੰਟਰਨੈਸ਼ਨਲ ਡੈਸਕ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਅਰਬਪਤੀ ਕਾਰੋਬਾਰੀ ਐਲੋਨ ਮਸਕ ਨੇ TikTok ਨੂੰ ਲੈ ਕੇ ਇੱਕ ਵੱਡੀ ਯੋਜਨਾ ਤਿਆਰ ਕੀਤੀ ਹੈ, ਜਿਸ ਨਾਲ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਇਸ ਪਲੇਟਫਾਰਮ ਦੀ ਵਾਪਸੀ ਸੰਭਵ ਹੋ ਸਕਦੀ ਹੈ। ਅਮਰੀਕੀ ਅਦਾਲਤ ਵੱਲੋਂ TikTok 'ਤੇ ਲਗਾਈ ਗਈ ਪਾਬੰਦੀ ਅਤੇ ਉਸ ਤੋਂ ਬਾਅਦ ਟਰੰਪ ਵੱਲੋਂ 75 ਦਿਨਾਂ ਦੀ ਰਾਹਤ ਦੇਣ ਦੇ ਫੈਸਲੇ ਨੇ ਸੰਕੇਤ ਦਿੱਤਾ ਹੈ ਕਿ TikTok ਸੰਬੰਧੀ ਵੱਡਾ ਫੈਸਲਾ ਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਹੱਥ-ਪੈਰ ਬੰਨ੍ਹ ਕੇ ਬਿਨਾਂ AC ਜਹਾਜ਼ 'ਚ ਅਮਰੀਕਾ ਤੋਂ ਵਾਪਸ ਭੇਜੇ ਜਾ ਰਹੇ ਪ੍ਰਵਾਸੀ (ਵੀਡੀਓ)
TikTok 'ਤੇ ਲੱਗੇ ਸਨ ਜਾਸੂਸੀ ਦੇ ਦੋਸ਼
TikTok 'ਤੇ ਚੀਨ ਲਈ ਜਾਸੂਸੀ ਕਰਨ ਦੇ ਦੋਸ਼ ਲੱਗੇ ਸਨ, ਜਿਸ ਕਾਰਨ ਇਸ 'ਤੇ ਅਮਰੀਕਾ ਅਤੇ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਪਾਬੰਦੀ ਲਗਾ ਦਿੱਤੀ ਸੀ। ਜੂਨ 2020 ਵਿੱਚ ਭਾਰਤ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ TikTok ਅਤੇ 59 ਹੋਰ ਚੀਨੀ ਐਪਸ 'ਤੇ ਪਾਬੰਦੀ ਲਗਾ ਦਿੱਤੀ ਸੀ ਪਰ ਜੇਕਰ TikTok ਚੀਨ ਦੇ ਕੰਟਰੋਲ ਤੋਂ ਬਾਹਰ ਨਿਕਲ ਕੇ ਪੂਰੀ ਤਰ੍ਹਾਂ ਅਮਰੀਕੀ ਮਾਲਕੀ ਹੇਠ ਆ ਜਾਂਦਾ ਹੈ, ਤਾਂ ਇਸਦੀ ਭਾਰਤ ਵਿੱਚ ਵਾਪਸੀ ਹੋ ਸਕਦੀ ਹੈ।
ਇਹ ਵੀ ਪੜ੍ਹੋ: ਭਾਰਤੀ ਔਰਤ ਦਾ ਦਾਅਵਾ, "ਨਸਲਵਾਦੀ ਕਾਰਨਾਂ" ਕਰਕੇ ਕੰਬੋਡੀਆ 'ਚ ਦਾਖਲ ਹੋਣ ਤੋਂ ਰੋਕਿਆ (ਵੀਡੀਓ)
TikTok ਦੀ ਮੌਜੂਦਾ ਮਲਕੀਅਤ
TikTok ਇਸ ਸਮੇਂ ਚੀਨੀ ਕੰਪਨੀ ByteDance ਅਤੇ ਅਮਰੀਕੀ ਕੰਪਨੀ Oracle ਦੀ ਸਾਂਝੀ ਮਲਕੀਅਤ ਵਿਚ ਹੈ। ਹਾਲਾਂਕਿ, ਡੋਨਾਲਡ ਟਰੰਪ ਚਾਹੁੰਦੇ ਹਨ ਕਿ TikTok ਵਿੱਚ 50 ਫੀਸਦੀ ਤੋਂ ਵੱਧ ਹਿੱਸੇਦਾਰੀ ਅਮਰੀਕੀ ਕੰਪਨੀਆਂ ਦੀ ਹੋਵੇ ਅਤੇ ਇਸਦੇ ਡਾਟਾ ਸੈਂਟਰ ਅਤੇ ਸਾਫਟਵੇਅਰ ਅੱਪਗ੍ਰੇਡ ਅਮਰੀਕਾ ਵਿੱਚ ਹੋਣ। ਟਰੰਪ ਨੇ ByteDance ਨੂੰ ਆਪਣੀ ਹਿੱਸੇਦਾਰੀ ਵੇਚਣ ਲਈ 75 ਦਿਨਾਂ ਦੀ ਸਮਾਂ ਸੀਮਾ ਦਿੱਤੀ ਹੈ।
ਇਹ ਵੀ ਪੜ੍ਹੋ: ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਹੋ ਕੇ ਰਹੇਗਾ ਸਫਾਇਆ, ਅਮਰੀਕੀ ਏਜੰਟਾਂ ਨੇ ਬਣਾਈ ਇਹ ਯੋਜਨਾ
TikTok ਕੌਣ ਖਰੀਦ ਸਕਦਾ ਹੈ?
ਕਈ ਵੱਡੀਆਂ ਅਮਰੀਕੀ ਕੰਪਨੀਆਂ ਅਤੇ ਨਿਵੇਸ਼ਕ TikTok ਨੂੰ ਖਰੀਦਣ ਦੀ ਦੌੜ ਵਿੱਚ ਹਨ।
Oracle Corporation: TikTok ਵਿੱਚ ਪਹਿਲਾਂ ਤੋਂ ਹੀ ਹਿੱਸੇਦਾਰੀ ਰੱਖਣ ਵਾਲੀ Oracle ਇਸਦੀ ਪੂਰੀ ਮਲਕੀਅਤ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਐਲੋਨ ਮਸਕ: ਮਸਕ ਨੇ ਵੀ TikTok ਵਿੱਚ ਡੂੰਘੀ ਦਿਲਚਸਪੀ ਦਿਖਾਈ ਹੈ। ਜੇਕਰ ਉਹ ਇਸ ਵਿੱਚ ਨਿਵੇਸ਼ ਕਰਦੇ ਹਨ, ਤਾਂ ਇਹ ਸੌਦਾ ਹੋਰ ਵੀ ਵੱਡਾ ਹੋ ਸਕਦਾ ਹੈ।
ਹੋਰ ਨਿਵੇਸ਼ਕ ਸਮੂਹ: ਅਰਬਪਤੀ ਫ੍ਰੈਂਕ ਮੈਕਕੋਰਟ ਦੀ ਅਗਵਾਈ ਵਾਲਾ ਇਕ ਨਿਵੇਸ਼ਕ ਸਮੂਹ ਅਤੇ ਯੂਟਿਊਬ ਸਟਾਰ ਮਿਸਟਰ ਬੀਸਟ (ਜਿੰਮੀ ਡੋਨਾਲਡਸਨ) ਵੀ TikTok ਨੂੰ ਖਰੀਦਣ ਦੀ ਦੌੜ ਵਿੱਚ ਹੈ।
ਇਹ ਵੀ ਪੜ੍ਹੋ : Facebook 'ਤੇ ਈਸ਼ਨਿੰਦਾ ਵਾਲੀ ਸਮੱਗਰੀ ਅਪਲੋਡ ਕਰਨ ਦੇ ਦੋਸ਼ 'ਚ 4 ਲੋਕਾਂ ਨੂੰ ਮਿਲੀ ਸਜ਼ਾ-ਏ-ਮੌਤ
ਕੀ TikTok ਦਾ ਭਾਰਤ ਵਿੱਚ ਵਾਪਸ ਆਉਣਾ ਸੰਭਵ ਹੈ?
ਜੇਕਰ TikTok ਪੂਰੀ ਤਰ੍ਹਾਂ ਅਮਰੀਕਾ ਦੇ ਕੰਟਰੋਲ ਹੇਠ ਆ ਜਾਂਦਾ ਹੈ ਅਤੇ ਭਾਰਤੀ ਕਾਨੂੰਨਾਂ ਦੀ ਪਾਲਣਾ ਕਰਨ ਲਈ ਸਹਿਮਤ ਹੁੰਦਾ ਹੈ ਤਾਂ ਇਸਦੀ ਭਾਰਤ ਵਾਪਸੀ ਸੰਭਵ ਹੋ ਸਕਦੀ ਹੈ। ਭਾਰਤ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਦੇਸ਼ ਵਿੱਚ ਕੰਮ ਕਰਨ ਵਾਲੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਭਾਰਤੀ ਡੇਟਾ ਸੁਰੱਖਿਆ ਅਤੇ ਆਈਟੀ ਕਾਨੂੰਨਾਂ ਦੀ ਪਾਲਣਾ ਕਰਨੀ ਪਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8