ਖਾੜੀ ਦੇਸ਼ਾਂ 'ਚ ਜੰਗ ਦਰਮਿਆਨ ਟਰੰਪ ਦਾ ਵੱਡਾ ਫੈਸਲਾ; ਹੁਣ ਅਮਰੀਕੀ ਨੇਵੀ ਦੀ ਸੁਰੱਖਿਆ ਹੇਠ ਹੋਵੇਗੀ ਤੇਲ ਦੀ ਸਪਲਾਈ

Wednesday, Mar 04, 2026 - 01:26 AM (IST)

ਖਾੜੀ ਦੇਸ਼ਾਂ 'ਚ ਜੰਗ ਦਰਮਿਆਨ ਟਰੰਪ ਦਾ ਵੱਡਾ ਫੈਸਲਾ; ਹੁਣ ਅਮਰੀਕੀ ਨੇਵੀ ਦੀ ਸੁਰੱਖਿਆ ਹੇਠ ਹੋਵੇਗੀ ਤੇਲ ਦੀ ਸਪਲਾਈ

ਵਾਸ਼ਿੰਗਟਨ : ਮੱਧ-ਪੂਰਬ ਵਿੱਚ ਜਾਰੀ ਭਾਰੀ ਤਣਾਅ ਅਤੇ ਊਰਜਾ ਸਪਲਾਈ ਵਿੱਚ ਆ ਰਹੀਆਂ ਰੁਕਾਵਟਾਂ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਬਹੁਤ ਹੀ ਅਹਿਮ ਅਤੇ ਸਖ਼ਤ ਫੈਸਲਾ ਲਿਆ ਹੈ। ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਦੁਨੀਆ ਭਰ ਵਿੱਚ ਊਰਜਾ (ਤੇਲ ਅਤੇ ਗੈਸ) ਦੇ ਨਿਰਵਿਘਨ ਪ੍ਰਵਾਹ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕੇਗਾ।

ਸ਼ਿਪਿੰਗ ਕੰਪਨੀਆਂ ਨੂੰ ਮਿਲੇਗੀ ਬੀਮਾ ਗਾਰੰਟੀ
ਰਾਸ਼ਟਰਪਤੀ ਟਰੰਪ ਨੇ ਅਮਰੀਕੀ ਡਿਵੈਲਪਮੈਂਟ ਫਾਈਨਾਂਸ ਕਾਰਪੋਰੇਸ਼ਨ (DFC) ਨੂੰ ਤੁਰੰਤ ਪ੍ਰਭਾਵ ਨਾਲ ਆਦੇਸ਼ ਜਾਰੀ ਕੀਤੇ ਹਨ ਕਿ ਉਹ ਖਾੜੀ (Gulf) ਦੇ ਰਸਤੇ ਹੋਣ ਵਾਲੇ ਸਮੁੰਦਰੀ ਵਪਾਰ, ਖਾਸ ਕਰਕੇ ਊਰਜਾ ਦੀ ਢੋਆ-ਢੁਆਈ ਲਈ ਬਹੁਤ ਹੀ ਵਾਜਬ ਕੀਮਤ 'ਤੇ ਸਿਆਸੀ ਜੋਖਮ ਬੀਮਾ (Political Risk Insurance) ਅਤੇ ਗਾਰੰਟੀ ਪ੍ਰਦਾਨ ਕਰੇ। ਇਹ ਸਹੂਲਤ ਸਾਰੀਆਂ ਸ਼ਿਪਿੰਗ ਲਾਈਨਾਂ ਲਈ ਉਪਲਬਧ ਹੋਵੇਗੀ ਤਾਂ ਜੋ ਜੰਗੀ ਹਾਲਾਤਾਂ ਕਾਰਨ ਵਪਾਰ ਪ੍ਰਭਾਵਿਤ ਨਾ ਹੋਵੇ।

ਨੇਵੀ ਕਰੇਗੀ ਤੇਲ ਟੈਂਕਰਾਂ ਦੀ ਰਖਵਾਲੀ 
ਟਰੰਪ ਨੇ ਸਾਫ਼ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਲੋੜ ਪਈ ਤਾਂ ਅਮਰੀਕੀ ਨੇਵੀ ਬਹੁਤ ਜਲਦ 'ਹੋਰਮੂਜ਼ ਜਲਡਮਰੂਮੱਧ' (Strait of Hormuz) ਰਾਹੀਂ ਤੇਲ ਦੇ ਟੈਂਕਰਾਂ ਨੂੰ ਆਪਣੀ ਨਿਗਰਾਨੀ (Escort) ਹੇਠ ਸੁਰੱਖਿਅਤ ਬਾਹਰ ਕੱਢਣਾ ਸ਼ੁਰੂ ਕਰੇਗੀ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਆਰਥਿਕ ਅਤੇ ਫੌਜੀ ਤਾਕਤ ਦੁਨੀਆ ਵਿੱਚ ਸਭ ਤੋਂ ਮਹਾਨ ਹੈ ਅਤੇ ਅਮਰੀਕਾ ਹਰ ਹਾਲ ਵਿੱਚ ਦੁਨੀਆ ਨੂੰ ਊਰਜਾ ਦੀ ਸਪਲਾਈ ਜਾਰੀ ਰੱਖਣਾ ਯਕੀਨੀ ਬਣਾਏਗਾ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਈਰਾਨੀ ਹਮਲਿਆਂ ਅਤੇ ਖੇਤਰ ਵਿੱਚ ਵਧਦੇ ਜੰਗੀ ਖ਼ਤਰੇ ਕਾਰਨ ਹੋਰਮੂਜ਼ ਜਲਡਮਰੂਮੱਧ ਰਾਹੀਂ ਹੋਣ ਵਾਲੀ ਸਪਲਾਈ ਲਗਭਗ ਠੱਪ ਹੋ ਗਈ ਸੀ, ਜਿਸ ਦਾ ਅਸਰ ਭਾਰਤ ਸਮੇਤ ਕਈ ਦੇਸ਼ਾਂ ਦੀ ਊਰਜਾ ਸੁਰੱਖਿਆ 'ਤੇ ਪੈ ਰਿਹਾ ਸੀ। ਟਰੰਪ ਦੇ ਇਸ ਐਲਾਨ ਤੋਂ ਬਾਅਦ ਹੁਣ ਵਿਸ਼ਵ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਅਤੇ ਸੁਰੱਖਿਆ ਨੂੰ ਲੈ ਕੇ ਸਥਿਰਤਾ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ।


author

Inder Prajapati

Content Editor

Related News