ਈਰਾਨ ਨੂੰ ਟਰੰਪ ਦਾ ਆਖ਼ਰੀ ਅਲਟੀਮੇਟਮ: 10 ਦਿਨਾਂ ''ਚ ਕਰੋ ਫ਼ੈਸਲਾ, ਨਹੀਂ ਤਾਂ ਹੋਵੇਗੀ ਫ਼ੌਜੀ ਕਾਰਵਾਈ!
Thursday, Feb 19, 2026 - 10:46 PM (IST)
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਲੈ ਕੇ ਇੱਕ ਬਹੁਤ ਵੱਡਾ ਅਤੇ ਸਖ਼ਤ ਬਿਆਨ ਦਿੱਤਾ ਹੈ। ਟਰੰਪ ਨੇ ਈਰਾਨ ਨੂੰ ਆਪਣਾ ਰੁਖ਼ ਸਾਫ਼ ਕਰਨ ਲਈ ਸਿਰਫ਼ 10 ਦਿਨਾਂ ਦਾ ਸਮਾਂ ਦਿੱਤਾ ਹੈ,। ਉਨ੍ਹਾਂ ਨੇ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਇਹ ਸਮਾਂ ਤੈਅ ਕਰੇਗਾ ਕਿ ਅਮਰੀਕਾ ਈਰਾਨ ਨਾਲ ਡਿਪਲੋਮੈਟਿਕ ਕੋਸ਼ਿਸ਼ਾਂ ਜਾਰੀ ਰੱਖੇਗਾ ਜਾਂ ਫਿਰ ਫ਼ੌਜੀ ਕਾਰਵਾਈ (Military Action) ਦਾ ਰਾਹ ਅਪਣਾਏਗਾ।
ਵਾਸ਼ਿੰਗਟਨ ਵਿੱਚ 'ਗਾਜ਼ਾ ਬੋਰਡ ਆਫ਼ ਪੀਸ' (Gaza Board of Peace) ਦੀ ਬੈਠਕ ਦੌਰਾਨ ਬੋਲਦਿਆਂ ਟਰੰਪ ਨੇ ਕਿਹਾ ਕਿ ਅਗਲੇ ਕਦਮਾਂ ਬਾਰੇ ਫ਼ੈਸਲਾ ਸ਼ਾਇਦ ਅਗਲੇ 10 ਦਿਨਾਂ ਦੇ ਅੰਦਰ ਲੈ ਲਿਆ ਜਾਵੇਗਾ। ਉਨ੍ਹਾਂ ਕਿਹਾ, "ਸ਼ਾਇਦ ਅਸੀਂ ਈਰਾਨ ਨਾਲ ਕੋਈ ਸਮਝੌਤਾ ਕਰਨ ਜਾ ਰਹੇ ਹਾਂ, ਤੁਹਾਨੂੰ ਅਗਲੇ 10 ਦਿਨਾਂ ਵਿੱਚ ਸਭ ਪਤਾ ਲੱਗ ਜਾਵੇਗਾ"।
ਟਰੰਪ ਨੇ ਆਪਣੇ ਚੋਟੀ ਦੇ ਸਲਾਹਕਾਰਾਂ ਨਾਲ ਜਨੇਵਾ ਵਿੱਚ ਹੋਈ ਤਾਜ਼ਾ ਪ੍ਰਮਾਣੂ ਗੱਲਬਾਤ ਦੀ ਸਮੀਖਿਆ ਕੀਤੀ ਹੈ। ਹਾਲਾਂਕਿ ਉਨ੍ਹਾਂ ਨੇ ਗੱਲਬਾਤ ਨੂੰ ਚੰਗਾ ਦੱਸਿਆ, ਪਰ ਨਾਲ ਹੀ ਇਹ ਸ਼ਰਤ ਰੱਖੀ ਕਿ ਈਰਾਨ ਨੂੰ ਇੱਕ "ਮਤਲਬੀ ਸਮਝੌਤੇ" (Meaningful Deal) ਲਈ ਸਹਿਮਤ ਹੋਣਾ ਪਵੇਗਾ। ਟਰੰਪ ਨੇ ਸਖ਼ਤ ਲਹਿਜੇ ਵਿੱਚ ਚਿਤਾਵਨੀ ਦਿੱਤੀ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ "ਬਹੁਤ ਮਾੜੀਆਂ ਚੀਜ਼ਾਂ ਵਾਪਰਨਗੀਆਂ"।
ਇਸ ਤੋਂ ਪਹਿਲਾਂ ਇਹ ਰਿਪੋਰਟਾਂ ਵੀ ਸਾਹਮਣੇ ਆਈਆਂ ਸਨ ਕਿ ਜੇਕਰ ਈਰਾਨ ਨਾਲ ਸਮਝੌਤਾ ਸਿਰੇ ਨਹੀਂ ਚੜ੍ਹਦਾ, ਤਾਂ ਅਮਰੀਕਾ ਈਰਾਨ ਵਿਰੁੱਧ ਕਾਰਵਾਈ ਲਈ ਬਰਤਾਨੀਆ ਦੇ ਦੀਏਗੋ ਗਾਰਸੀਆ (Diego Garcia) ਫ਼ੌਜੀ ਅੱਡੇ ਦੀ ਵਰਤੋਂ ਵੀ ਕਰ ਸਕਦਾ ਹੈ।
