''ਟਿਕ-ਟਾਕ'' ''ਤੇ ਵੀਡੀਓ ਬਣਾਉਣ ਦੇ ਚੱਕਰ ਬੇਟੇ ਨੂੰ ਲੰਚ ਦੇਣਾ ਭੁੱਲ ਜਾਂਦੀ ਹੈ ਔਰਤ

08/02/2019 3:50:06 PM

ਪਟਨਾ— 'ਟਿਕ-ਟਾਕ' ਐਪ 'ਤੇ ਵੀਡੀਓ ਬਣਾਉਣ ਦੇ ਸ਼ੌਂਕ ਨੇ ਇਕ ਔਰਤ ਨੂੰ ਇਸ ਕਦਰ ਦੀਵਾਨਾ ਬਣਾ ਦਿੱਤਾ ਹੈ ਕਿ ਉਸ ਦਾ ਪਰਿਵਾਰ ਹੀ ਬਿਖਰ ਗਿਆ। ਪਟਨਾ ਜ਼ਿਲੇ ਦੀ ਮਹਿਲਾ ਹੈੱਲਪਲਾਈਨ ਦੇ ਇਤਿਹਾਸ 'ਚ ਇਹ ਪਹਿਲਾ ਅਜਿਹਾ ਮਾਮਲਾ ਹੈ, ਜਿਸ 'ਚ ਪਤੀ ਨੇ ਪਤਨੀ ਨੂੰ ਮੋਬਾਇਲ ਤੋਂ ਦੂਰ ਰੱਖਣ ਲਈ ਗੁਹਾਰ ਲਗਾਈ ਹੈ। ਪਤਨੀ ਦੇ ਵੀਡੀਓ 'ਤੇ ਆਉਣ ਵਾਲੇ ਅਸ਼ਲੀਲ ਕਮੈਂਟਸ ਕਾਰਨ ਉਸ ਦਾ ਜਿਉਂਣਾ ਮੁਸ਼ਕਲ ਹੋ ਗਿਆ ਹੈ। ਹਾਲ ਇਹ ਹੈ ਕਿ ਪਤਨੀ ਟਿਕ-ਟਾਕ ਵੀਡੀਓ ਦੇ ਚੱਕਰ 'ਚ ਬੇਟੇ ਨੂੰ ਲੰਚ ਦੇਣਾ ਤੱਕ ਭੁੱਲਦੀ ਜਾ ਰਹੀ ਹੈ। ਉੱਥੇ ਹੀ ਪਤਨੀ ਦਾ ਕਹਿਣਾ ਹੈ ਕਿ ਉਹ ਪਰਿਵਾਰ ਤੋਂ ਵੱਖ ਰਹਿ ਸਕਦੀ ਹੈ ਪਰ ਮੋਬਾਇਲ ਤੋਂ ਨਹੀਂ। ਟਿਕ-ਟਾਕ ਵੀਡੀਓ ਬਣਾਉਣ ਤੋਂ ਰੋਕੇ ਜਾਣ ਨੂੰ ਉਹ ਆਜ਼ਾਦੀ ਵਿਰੁੱਧ ਦੱਸਦੀ ਹੈ।

ਪਟਨਾ ਦੇ ਰਹਿਣ ਵਾਲੇ ਸ਼ੰਕਰ ਨੇ ਪਤਨੀ ਨਿਕਿਤਾ ਵਿਰੁੱਧ ਅਰਜ਼ੀ ਦੇ ਕੇ ਕਿਹਾ ਕਿ ਉਹ ਦਿਨ ਭਰ ਫੋਨ 'ਤੇ ਰੁਝੀ ਰਹਿੰਦੀ ਹੈ। ਕੰਮ ਲਈ ਕਹਿੰਦੇ ਹਾਂ ਤਾਂ ਉਹ ਇਨਕਾਰ ਕਰ ਦਿੰਦੀ ਹੈ। ਸਕੂਲ ਜਾਂਦੇ ਸਮੇਂ ਬੱਚਿਆਂ ਨੂੰ ਲੰਚ ਤੱਕ ਨਹੀਂ ਦਿੰਦੀ ਹੈ। ਇਸ ਨਾਲ ਬੱਚਿਆਂ ਦੇ ਸਕੂਲ ਤੋਂ ਵੀ ਕਈ ਵਾਰ ਸ਼ਿਕਾਇਤ ਆਈ ਹੈ। ਜਦੋਂ ਪਾਣੀ ਸਿਰ ਤੋਂ ਉੱਪਰ ਲੰਘਣ ਲੱਗਾ ਤਾਂ ਉਨ੍ਹਾਂ ਨੇ ਮਹਿਲਾ ਹੈਲਪਲਾਈਨ 'ਚ ਅਰਜ਼ੀ ਦੇ ਕੇ ਘਰ ਦਾ ਮਾਹੌਲ ਠੀਕ ਕਰਵਾਉਣ ਲਈ ਗੁਹਾਰ ਲਗਾਈ ਹੈ।


DIsha

Content Editor

Related News