ਤਿੱਬਤੀ ਧਰਮਗੁਰੂ ਦਲਾਈਲਾਮਾ ਨੂੰ ਸਪੈਂਡਲੋਵ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਤ
Thursday, Sep 22, 2022 - 04:38 PM (IST)
ਧਰਮਸ਼ਾਲਾ (ਭਾਸ਼ਾ)- ਤਿੱਬਤੀ ਧਰਮਗੁਰੂ ਦਲਾਈ ਲਾਮਾ ਨੂੰ ਸਮਾਜਿਕ ਨਿਆਂ, ਕੂਟਨੀਤੀ ਅਤੇ ਉਦਾਰਤਾ ਲਈ ‘ਏਲਿਸ ਐਂਡ ਕਲਿਫੋਰਡ ਸਪੈਂਡਲੋਵ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੇ ਦਫ਼ਤਰ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦਲਾਈ ਲਾਮਾ 2005 'ਚ ਕੈਲੀਫੋਰਨੀਆ ਯੂਨੀਵਰਸਿਟੀ, ਮਰਸਿਡ 'ਚ ਸ਼ੈਰੀ ਸਪੈਂਡਲੋਵ ਦੁਆਰਾ ਸਥਾਪਿਤ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ 15ਵੇਂ ਵਿਅਕਤੀ ਹੋਣਗੇ।
ਸਾਹਿਤ, ਭਾਸ਼ਾ ਅਤੇ ਸੰਸਕ੍ਰਿਤ ਵਿਭਾਗ ਦੇ ਪ੍ਰੋਫੈਸਰ ਨਿਗੇਲ ਹੈਟਨ ਨੇ ਕਿਹਾ,"ਦਲਾਈ ਲਾਮਾ ਨੂੰ 'ਸਪੈਂਡਲੋਵ' ਪੁਰਸਕਾਰ ਲਈ ਨਾਮਜ਼ਦ ਕਰਦੇ ਹੋਏ, ਯੂਨੀਵਰਸਿਟੀ ਆਫ ਕੈਲੀਫੋਰਨੀਆ ਮਰਸਿਡ ਇਕ ਵਿਸ਼ਵਵਿਆਪੀ ਅਧਿਆਤਮਿਕ ਨੇਤਾ ਨੂੰ ਮਾਨਤਾ ਦੇ ਰਿਹਾ ਹੈ, ਜੋ ਸਾਡੀ ਵਿਭਿੰਨਤਾ ਲਈ ਖੁਸ਼ੀ, ਦਇਆ, ਦੋਸਤ ਅਤੇ ਮਨੁੱਖੀ ਇਕਜੁਟਤਾ ਦੇ ਮਹੱਤਵ ਜ਼ਾਹਰ ਕਰਨ ਲਈ ਵਚਨਬੱਧ ਹੈ।'' ਹਰ ਸਾਲ, 'ਸਪੈਂਡਲੋਵ' ਪੁਰਸਕਾਰ ਇਕ ਅਜਿਹੇ ਵਿਅਕਤੀ ਨੂੰ ਦਿੱਤਾ ਜਾਂਦਾ ਹੈ ਜੋ ਕੈਲੀਫੋਰਨੀਆ ਯੂਨੀਵਰਸਿਟੀ, ਮਰਸਿਡ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਆਲੇ ਦੁਆਲੇ ਦੇ ਭਾਈਚਾਰੇ ਲਈ ਇਕ ਆਦਰਸ਼ ਅਤੇ ਪ੍ਰੇਰਣਾਦਾਇਕ ਵਿਅਕਤੀ ਵਜੋਂ ਕੰਮ ਕਰ ਸਕਦਾ ਹੈ। ਸਾਬਕਾ ਅਮਰੀਕੀ ਰਾਸ਼ਟਰਪਤੀ ਜਿੰਮੀ ਕਾਰਟਰ ਅਤੇ ਨੋਬਲ ਪੁਰਸਕਾਰ ਜੇਤੂ ਰਿਗੋਬਰਟਾ ਮੇਨਚੂ ਤੁਮ, ਸਪੈਂਡਲਵ ਪੁਰਸਕਾਰ ਜੇਤੂਆਂ 'ਚ ਸ਼ਾਮਲ ਹਨ।