ਮਣੀਪੁਰ ਤੋਂ 3 ਰੋਹਿੰਗੀ ਗ੍ਰਿਫਤਾਰ, ਮਲੇਸ਼ੀਆਂ ਜਾਣ ਦੀ ਬਣਾ ਰਹੇ ਸੀ ਯੋਜਨਾ

03/23/2018 9:44:00 PM

ਨੈਸ਼ਨਲ ਡੈਸਕ— ਮਣੀਪੁਰ 'ਚ ਸੁਰੱਖਿਆ ਬਲਾਂ ਨੇ 3 ਰੋਹਿੰਗੀ ਮੁਸਲਮਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਤਿੰਨਾਂ ਨੂੰ ਮਿਆਂਮਾਰ ਸਰਹੱਦ ਤੋਂ ਭਾਰਤ 'ਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। 
ਪੁਲਸ ਨੇ ਦੱਸਿਆ ਕਿ ਅਪਰਾਧ ਜਾਂਚ ਵਿਭਾਗ ( ਸੀ.ਆਈ. ਡੀ.) ਅਧਿਕਾਰੀਆਂ ਅਤੇ ਪੁਲਸ ਦੀ ਸੰਯੁਕਤ ਟੀਮ ਨੇ ਮੋਰਹੇ ਕਸਬੇ ਤੋਂ ਰੋਹਿੰਗੀ ਮੁਸਲਮਾਨਾਂ ਨੂੰ ਵੀਰਵਾਰ ਦੇਰ ਰਾਤ ਗ੍ਰਿਫਤਾਰ ਕੀਤਾ ਸੀ। ਭਾਰਤ ਮਿਆਂਮਾਰ ਸਰਹੱਦ 'ਤੇ ਤੇਗਨੌਪਾਲ ਜ਼ਿਲੇ 'ਚ ਇਹ ਕਸਬਾ ਹੈ। ਤਿੰਨੇ ਰੋਹਿੰਗੀ ਮੁਸਲਮਾਨ ਰਖਾਇਨ ਪ੍ਰਾਂਤ ਦੇ ਰਹਿਣ ਵਾਲੇ ਹਨ। ਮਿਆਂਮਾਰ ਦਾ ਸੁਰੱਖਿਆ ਬਲ ਅੱਤਵਾਦੀਆਂ ਖਿਲਾਫ ਰਖਾਇਨ 'ਚ ਲਗਾਤਾਰ ਕਾਰਵਾਈ ਕਰ ਰਿਹਾ ਹੈ।
ਮਲੇਸ਼ੀਆ ਜਾਣ ਦੀ ਸੀ ਯੋਜਨਾ 
ਗ੍ਰਿਫਤਾਰ ਕੀਤੇ ਗਏ ਤਿੰਨੇ ਰੋਹਿੰਗੀ ਮੁਸਲਮਾਨ ਪਿਛਲੇ 10 ਦਿਨਾਂ ਤੋਂ ਮੋਰੇਹ 'ਚ ਰੁਕੇ ਹੋਏ ਸਨ। ਇਹ ਰੋਹਿੰਗੀ ਮਲੇਸ਼ੀਆਂ ਜਾਣ ਦੀ ਫਿਰਾਕ 'ਚ ਸਨ ਪਰ ਤਿੰਨਾਂ ਨੂੰ ਮਣੀਪੁਰ ਪੁਲਸ ਨੇ ਗ੍ਰਿਫਤਾਰ ਕਰ ਕੇ ਮੋਰਹੇ ਥਾਣੇ 'ਚ ਇਨ੍ਹਾਂ ਖਿਲਾਫ ਮਾਮਲਾ ਦਰਜ ਕਰਵਾਇਆ ਹੈ।


Related News