ਕਾਰ ਤੇ ਟਰਾਲੇ ਵਿਚਾਲੇ ਵਾਪਰੇ ਭਿਆਨਕ ਹਾਦਸੇ ''ਚ 3 ਲੋਕਾਂ ਦੀ ਮੌਤ

Friday, Sep 20, 2024 - 06:54 PM (IST)

ਕਾਰ ਤੇ ਟਰਾਲੇ ਵਿਚਾਲੇ ਵਾਪਰੇ ਭਿਆਨਕ ਹਾਦਸੇ ''ਚ 3 ਲੋਕਾਂ ਦੀ ਮੌਤ

ਜੈਪੁਰ : ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਦੇ ਅਲਵਰ ਗੇਟ ਥਾਣਾ ਖੇਤਰ 'ਚ ਸ਼ੁੱਕਰਵਾਰ ਨੂੰ ਇਕ ਕਾਰ ਅਤੇ ਟਰਾਲੇ ਵਿਚਾਲੇ ਹੋਈ ਟੱਕਰ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖਮੀ ਹੋ ਗਏ। ਥਾਣਾ ਸਦਰ ਦੇ ਅਧਿਕਾਰੀ ਸ਼ਿਆਮ ਸਿੰਘ ਚਰਨ ਨੇ ਦੱਸਿਆ ਕਿ ਹਾਦਸੇ ਵਿੱਚ ਕਾਰ ਸਵਾਰ ਸੰਜੇ ਗੁਰਜਰ (22), ਮਨੀਸ਼ ਮੇਘਵੰਸ਼ੀ (20) ਅਤੇ ਪ੍ਰਕਾਸ਼ ਗੁਰਜਰ (25) ਦੀ ਮੌਤ ਹੋ ਗਈ। ਪਵਨ, ਦੀਪਕ ਅਤੇ ਆਕਾਸ਼ ਜ਼ਖਮੀ ਹੋ ਗਏ। 

ਉਨ੍ਹਾਂ ਨੇ ਦੱਸਿਆ ਕਿ ਪੁਸ਼ਕਰ ਤੋਂ ਜੈਪੁਰ ਵੱਲ ਜਾ ਰਹੀ ਕਾਰ ਨਰੇਲੀ ਨੇੜੇ ਅਸੰਤੁਲਿਤ ਹੋ ਗਈ, ਡਿਵਾਈਡਰ ਨੂੰ ਟੱਪ ਕੇ ਮਾਰ ਕੇ ਉਲਟ ਦਿਸ਼ਾ 'ਚ ਜਾ ਕੇ ਟਰਾਲੇ ਨਾਲ ਟਕਰਾ ਗਈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਜੇਐੱਲਐੱਨ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ


author

Baljit Singh

Content Editor

Related News