ਸ਼ਿਮਲਾ ਦੇ ਆਸ਼ਰਮ ਤੋਂ ਲਾਪਤਾ ਤਿੰਨ ਲੜਕੀਆਂ ਚੰਡੀਗੜ੍ਹ ''ਚ ਮਿਲੀਆਂ

06/22/2018 12:37:28 PM

ਸ਼ਿਮਲਾ— ਸ਼ਿਲਮਾ ਤੋਂ ਰਹੱਸਮਈ ਤਰੀਕੇ ਨਾਲ ਲਾਪਤਾ ਹੋਈਆਂ ਤਿੰਨ ਨਾਬਾਲਗ ਲੜਕੀਆਂ ਵੀਰਵਾਰ ਨੂੰ ਆਈ.ਐਸ.ਬੀ. ਟੀ-43 ਚੰਡੀਗੜ੍ਹ 'ਚ ਮਿਲੀਆਂ। ਬਾਲੂਗੰਜ ਪੁਲਸ ਦੀ ਟੀਮ ਬੁੱਧਵਾਰ ਤੋਂ ਹੀ ਇਨ੍ਹਾਂ ਲੜਕੀਆਂ ਦੀ ਤਲਾਸ਼ ਕਰ ਰਹੀ ਸੀ ਅਤੇ ਵੀਰਵਾਰ ਸ਼ਾਮ ਨੂੰ ਪੁਲਸ ਟੀਮ ਨੂੰ ਇਨ੍ਹਾਂ ਲੜਕੀਆਂ ਨੂੰ ਫੜਨ 'ਚ ਕਾਮਯਾਬੀ ਮਿਲੀ। ਹੁਣ ਇਨ੍ਹਾਂ ਤਿੰਨਾਂ ਲੜਕੀਆਂ ਨੂੰ ਵਾਪਸ ਸ਼ਿਮਲਾ ਲਿਆਇਆ ਜਾਵੇਗਾ। ਲੜਕੀਆਂ 'ਚੋਂ 2 ਨੇਪਾਲ ਦੀਆਂ ਅਤੇ ਇਕ ਮੰਡੀ ਦੀ ਰਹਿਣ ਵਾਲੀ ਹੈ। ਇਹ ਲੜਕੀਆਂ 9ਵੀਂ ਅਤੇ 10ਵੀਂ ਜਮਾਤ 'ਚ ਪੜ੍ਹਦੀਆਂ ਹਨ। 
ਟੂਟੀਕੰਡੀ ਬਾਲਿਕਾ ਆਸ਼ਰਮ ਤੋਂ 3 ਨਾਬਾਲਗ ਲੜਕੀਆਂ ਲਾਪਤਾ ਹੋਈਆਂ ਤਾਂ ਹਰ ਪਾਸੇ ਹੜਕੰਪ ਮਚ ਗਿਆ। ਆਸ਼ਰਮ ਪ੍ਰਬੰਧਨ ਅਤੇ ਸਕੂਲ 'ਤੇ ਸਵਾਲ ਚੁੱਕੇ ਜਾ ਰਹੇ ਹਨ ਪਰ ਪੁਲਸ ਨੇ ਇਸ ਮਾਮਲੇ ਨੂੰ ਸੁਝਾਅ ਲਿਆ ਹੈ ਅਤੇ ਉਮੀਦ ਹੈ ਕਿ ਸਾਰੀਆਂ ਗੱਲਸਾਂ ਸਾਫ ਹੋ ਜਾਣਗੀਆਂ। ਪੁਲਸ ਨੂੰ ਤਿੰਨਾਂ ਲੜਕੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਿਮਲਾ ਤੋਂ ਚੰਡੀਗੜ੍ਹ ਜਾਣ ਲਈ ਲਿਫਟ ਲਈ ਸੀ। ਲੜਕੀਆਂ ਦਾ ਚੰਡੀਗੜ੍ਹ ਜਾਣ ਦਾ ਕੀ ਮਕਸਦ ਸੀ, ਇਸ ਬਾਰੇ ਪੁਲਸ ਵੱਲੋਂ ਹੁਣ ਲੜਕੀਆਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।


Related News