ਚੰਡੀਗੜ੍ਹ ਤੋਂ ਅਹਿਮਦਾਬਾਦ ਲਈ ਨਵੀਂ ਸਿੱਧੀ ਉਡਾਣ ਅੱਜ ਤੋਂ, ਸਿਰਫ 2 ਘੰਟਿਆਂ ’ਚ ਪੂਰਾ ਹੋਵੇਗਾ ਸਫ਼ਰ

Monday, May 04, 2026 - 10:58 AM (IST)

ਚੰਡੀਗੜ੍ਹ ਤੋਂ ਅਹਿਮਦਾਬਾਦ ਲਈ ਨਵੀਂ ਸਿੱਧੀ ਉਡਾਣ ਅੱਜ ਤੋਂ, ਸਿਰਫ 2 ਘੰਟਿਆਂ ’ਚ ਪੂਰਾ ਹੋਵੇਗਾ ਸਫ਼ਰ

ਚੰਡੀਗੜ੍ਹ (ਲਲਨ) : ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਤੋਂ ਅਹਿਮਦਾਬਾਦ ਲਈ ਨਵੀਂ ਸਿੱਧੀ ਉਡਾਣ ਸੇਵਾ ਸੋਮਵਾਰ ਤੋਂ ਸ਼ੁਰੂ ਹੋਵੇਗੀ। ਇਸ ਨਾਲ ਪੰਜਾਬ ਤੇ ਗੁਜਰਾਤ ਵਿਚਕਾਰ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਕਾਫ਼ੀ ਰਾਹਤ ਮਿਲੇਗੀ। ਇਹ ਉਡਾਣ ਏਅਰ ਇੰਡੀਆ ਐਕਸਪ੍ਰੈੱਸ ਏਅਰਲਾਈਨਜ਼ ਵਲੋਂ ਚਲਾਈ ਜਾ ਰਹੀ ਹੈ। ਹਵਾਈ ਅੱਡੇ ਦੇ ਸੀ. ਈ. ਓ. ਅਜੇ ਵਰਮਾ ਨੇ ਦੱਸਿਆ ਕਿ ਇਹ ਉਡਾਣ ਚੰਡੀਗੜ੍ਹ ਤੋਂ ਦੁਪਹਿਰ 1:40 ਵਜੇ ਰਵਾਨਾ ਹੋਵੇਗੀ ਤੇ ਦੁਪਹਿਰ 3:40 ਵਜੇ ਅਹਿਮਦਾਬਾਦ ਪਹੁੰਚੇਗੀ, ਜਦੋਂ ਕਿ ਅਹਿਮਦਾਬਾਦ ਤੋਂ ਉਡਾਣ ਸਵੇਰੇ 11:05 ਵਜੇ ਰਵਾਨਾ ਹੋਵੇਗੀ ਤੇ ਦੁਪਹਿਰ 1:00 ਵਜੇ ਚੰਡੀਗੜ੍ਹ ਪਹੁੰਚੇਗੀ। ਪਹਿਲਾਂ ਯਾਤਰੀਆਂ ਨੂੰ ਚੰਡੀਗੜ੍ਹ ਤੋਂ ਅਹਿਮਦਾਬਾਦ ਜਾਣ ਲਈ ਦਿੱਲੀ ਜਾਂ ਮੁੰਬਈ ਹੋ ਕੇ ਜਾਣਾ ਪੈਂਦਾ ਸੀ। ਇਸ ਕਾਰਨ 4-5 ਘੰਟੇ ਲੱਗਦੇ ਸਨ। ਨਵੀਂ ਸਿੱਧੀ ਉਡਾਣ ਨਾਲ ਇਹ ਯਾਤਰਾ ਹੁਣ ਸਿਰਫ਼ 2 ਘੰਟੇ ’ਚ ਪੂਰੀ ਹੋਵੇਗੀ। ਏਅਰਪੋਰਟ ਅਥਾਰਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਰੂਟ ਕਾਰੋਬਾਰੀ ਯਾਤਰੀਆਂ ਅਤੇ ਸੈਲਾਨੀਆਂ ਦੀ ਮੰਗ ਨੂੰ ਦੇਖਦਿਆਂ ਰੂਟ ਸ਼ੁਰੂ ਕੀਤਾ ਗਿਆ ਹੈ। ਇਸ ਨਾਲ ਦੋਹਾਂ ਸ਼ਹਿਰਾਂ ਵਿਚਕਾਰ ਵਪਾਰ ਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਬੁਕਿੰਗ ਫਿਲਹਾਲ ਸ਼ੁਰੂ ਹੋ ਗਈ ਹੈ। ਇਸ ਰੂਟ ’ਤੇ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ 15,724 ਰੁਪਏ ਅਦਾ ਕਰਨੇ ਹੋਣਗੇ। ਇਹ ਕਿਰਾਇਆ ਫਲੈਕਸੀ ਕਿਰਾਏ ਦੇ ਆਧਾਰ ’ਤੇ ਵੱਧਦਾ ਰਹੇਗਾ।

ਇਹ ਵੀ ਪੜ੍ਹੋ : ਪੰਜਾਬ ਦੇ ਟੋਲ ਪਲਾਜ਼ੇ ਅੱਜ ਹੋਣਗੇ FREE! ਹੋ ਗਿਆ ਵੱਡਾ ਐਲਾਨ

ਸਮਰ ਸਪੈਸ਼ਲ ਰੇਲਗੱਡੀ ਦੇ ਗੇੜੇ 17 ਜੁਲਾਈ ਤੱਕ ਵਧਾਏ

ਗਰਮੀਆਂ ਦੇ ਮੌਸਮ ਦੌਰਾਨ ਯਾਤਰੀਆਂ ਦੀ ਵੱਧਦੀ ਭੀੜ ਨੂੰ ਧਿਆਨ ’ਚ ਰੱਖਦਿਆਂ ਅੰਬਾਲਾ ਮੰਡਲ ਵੱਲੋਂ ਸਮਰ ਸਪੈਸ਼ਲ ਰੇਲਗੱਡੀ ਦੇ ਗੇੜੇ ਵਧਾਉਣ ਦਾ ਫ਼ੈਸਲਾ ਕੀਤਾ ਹੈ। ਇਸ ’ਚ ਚੰਡੀਗੜ੍ਹ ਤੋਂ ਪਟਨਾ ਜਾਣ ਵਾਲੀ ਰੇਲਗੱਡੀ ਨੰਬਰ 04511-12 ਤੇ ਅੰਬਾਲਾ-ਮਊ ਵਿਚਕਾਰ ਰੇਲਗੱਡੀ 05301-02 ਦੇ ਗੇੜੇ ਹੁਣ 17 ਜੁਲਾਈ ਤੱਕ ਵਧਾ ਦਿੱਤੇ ਹਨ। ਇਹ ਗੱਡੀ ਹਫ਼ਤਾਵਰੀ ਚੱਲੇਗੀ। ਚੰਡੀਗੜ੍ਹ ਤੋਂ ਪਟਨਾ ਰੇਲਗੱਡੀ 04511-12 ਚੰਡੀਗੜ੍ਹ ਤੋਂ ਰਾਤ 11.35 ਵਜੇ ਚੱਲੇਗੀ ਤੇ ਅਗਲੇ ਦਿਨ ਰਾਤ 9.15 ਵਜੇ ਪਟਨਾ ਪਹੁੰਚੇਗੀ। ਇਹ ਗੱਡੀ ਚੰਡੀਗੜ੍ਹ ਤੋਂ ਹਰ ਵੀਰਵਾਰ ਤੇ ਪਟਨਾ ਤੋਂ ਸ਼ੁੱਕਰਵਾਰ ਰਾਤ 11.15 ਵਜੇ ਚੱਲੇਗੀ ਤੇ ਅਗਲੇ ਦਿਨ ਰਾਤ 9.40 ਵਜੇ ਚੰਡੀਗੜ੍ਹ ਪਹੁੰਚੇਗੀ। ਇਹ ਗੱਡੀ ਅੰਬਾਲਾ ਕੈਂਟ ਜੰਕਸ਼ਨ, ਸਹਾਰਨਪੁਰ, ਰੁੜਕੀ, ਮੁਰਾਦਾਬਾਦ, ਬਰੇਲੀ, ਸੀਤਾਪੁਰ, ਗੋਂਡਾ ਜੰਕਸ਼ਨ, ਬਸਤੀ, ਗੋਰਖਪੁਰ, ਸਿਵਾਨ, ਛਪਰਾ, ਹਾਜੀਪੁਰ ਹੁੰਦਿਆਂ ਪਟਨਾ ਜੰਕਸ਼ਨ ਜਾਏਗੀ। ਇਹ ਗੱਡੀ 10 ਜੁਲਾਈ ਤੱਕ ਚੱਲੇਗੀ।

ਇਹ ਵੀ ਪੜ੍ਹੋ : ਪੰਜਾਬ : ਖ਼ਾਲੀ ਪਲਾਟਾਂ ਦੇ ਮਾਲਕਾਂ ਲਈ ਖ਼ਤਰੇ ਦੀ ਘੰਟੀ! ਜਾਰੀ ਹੋ ਗਏ ਨਵੇਂ ਹੁਕਮ

ਅੰਬਾਲਾ-ਮਊ ਸਪੈਸ਼ਲ ਰੇਲਗੱਡੀ 

ਅੰਬਾਲਾ ਤੋਂ ਮਊ ਲਈ 05302 ਸਪੈਸ਼ਲ ਰੇਲਗੱਡੀ ਹਰ ਸ਼ੁੱਕਰਵਾਰ ਰਾਤ 1.40 ਵਜੇ ਚੱਲੇਗੀ ਤੇ ਮਊ ਅਗਲੇ ਦਿਨ ਰਾਤ 11 ਵਜੇ ਪਹੁੰਚੇਗੀ, ਜਦੋਂ ਕਿ ਮਊ ਤੋਂ ਅੰਬਾਲਾ ਲਈ ਗੱਡੀ 05301 ਹਰ ਵੀਰਵਾਰ ਸਵੇਰੇ 4 ਵਜੇ ਚੱਲੇਗੀ ਤੇ ਅਗਲੇ ਦਿਨ ਰਾਤ 12.30 ਵਜੇ ਚੰਡੀਗੜ੍ਹ ਪਹੁੰਚੇਗੀ। ਇਹ ਗੱਡੀ ਬੇਲਥਰਾ ਰੋਡ, ਭਟਨੀ ਜੰਕਸ਼ਨ, ਦੇਵਰੀਆ ਸਦਰ, ਗੋਰਖਪੁਰ ਜੰਕਸ਼ਨ, ਖਲੀਲਾਬਾਦ, ਬਸਤੀ, ਮਨਕਾਪੁਰ ਜੰਕਸ਼ਨ, ਗੋਂਡਾ ਜੰਕਸ਼ਨ, ਬੁਢਵਲ ਜੰਕਸ਼ਨ, ਸੀਤਾਪੁਰ ਜੰਕਸ਼ਨ, ਬਰੇਲੀ, ਮੁਰਾਦਾਬਾਦ ਜੰਕਸ਼ਨ, ਗਾਜ਼ੀਆਬਾਦ ਜੰਕਸ਼ਨ, ਦਿੱਲੀ ਜੰਕਸ਼ਨ, ਸੋਨੀਪਤ ਤੇ ਪਾਣੀਪਤ ਜੰਕਸ਼ਨ, ਕੁਰੂਕਸ਼ੇਤਰ ਦੇ ਰਸਤੇ ਅੰਬਾਲਾ ਪਹੁੰਚੇਗੀ। ਇਹ ਗੱਡੀ 17 ਜੁਲਾਈ ਤੱਕ ਚੱਲੇਗੀ।

ਧਨਬਾਦ ਤੋਂ ਚੰਡੀਗੜ੍ਹ ਰੇਲਗੱਡੀ

ਰੇਲਗੱਡੀ ਨੰਬਰ 03311 ਧਨਬਾਦ ਤੋਂ ਚੰਡੀਗੜ੍ਹ ਲਈ 14 ਜੁਲਾਈ ਤੱਕ ਹਰ ਮੰਗਲਵਾਰ ਤੇ ਸ਼ੁੱਕਰਵਾਰ ਨੂੰ ਧਨਬਾਦ ਤੋਂ ਰਾਤ 11.50 ਵਜੇ ਚੱਲੇਗੀ ਤੇ ਤੀਜੇ ਦਿਨ ਸਵੇਰੇ 4.30 ਵਜੇ ਚੰਡੀਗੜ੍ਹ ਪਹੁੰਚੇਗੀ। ਇਹ ਗੱਡੀ 1431 ਕਿਲੋਮੀਟਰ ਦੀ ਦੂਰੀ 28 ਘੰਟੇ 40 ਮਿੰਟ ’ਚ ਪੂਰੀ ਕਰੇਗੀ ਜਦਕਿ ਗੱਡੀ 03312 ਚੰਡੀਗੜ੍ਹ-ਧਨਬਾਦ ਵਿਚਕਾਰ 16 ਜੁਲਾਈ ਤੱਕ ਹਫ਼ਤੇ ’ਚ ਦੋ ਦਿਨ ਐਤਵਾਰ ਤੇ ਵੀਰਵਾਰ ਨੂੰ ਚੰਡੀਗੜ੍ਹ ਤੋਂ ਸਵੇਰੇ 6 ਵਜੇ ਚੱਲੇਗੀ ਤੇ ਅਗਲੇ ਦਿਨ ਸਵੇਰੇ 9 ਵਜੇ ਧਨਬਾਦ ਪਹੁੰਚੇਗੀ। ਇਹ ਗੱਡੀ ਚੰਡੀਗੜ੍ਹ, ਅੰਬਾਲਾ ਕੈਂਟ, ਪਾਣੀਪਤ, ਦਿੱਲੀ, ਗਾਜ਼ੀਆਬਾਦ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਲਖਨਊ, ਵਾਰਾਣਸੀ, ਪੰਡਿਤ ਦੀਨਦਿਆਲ ਉਪਾਧਿਆਏ, ਗਯਾ, ਕੋਡਰਮਾ, ਪਾਰਸਨਾਥ, ਗੋਮੋ ਜੰਕਸ਼ਨ ਦੇ ਬਾਅਦ ਧਨਬਾਦ ਪਹੁੰਚੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e



 


author

Babita

Content Editor

Related News