ਹੋਟਲ ''ਚ ਮ੍ਰਿਤਕ ਮਿਲੇ ਇਕ ਹੀ ਪਰਿਵਾਰ ਦੇ 3 ਜੀਅ, ਸੁਸਾਈਡ ਨੋਟ ''ਚ ਲਿਖੀ ਵਜ੍ਹਾ

06/08/2023 5:33:35 PM

ਤ੍ਰਿਸ਼ੂਲ- ਕੇਰਲ 'ਚ ਤ੍ਰਿਸ਼ੂਲ ਜ਼ਿਲ੍ਹੇ ਦੇ ਇਕ ਹੋਟਲ 'ਚ ਇਕ ਹੀ ਪਰਿਵਾਰ ਦੇ 3 ਮੈਂਬਰ ਮ੍ਰਿਤਕ ਮਿਲੇ ਹਨ। ਉਹ ਮੂਲ ਰੂਪ ਤੋਂ ਕੇਰਲ ਦੇ ਰਹਿਣ ਵਾਲੇ ਸਨ ਪਰ ਤਾਮਿਲਨਾਡੂ ਦੇ ਚੇਨਈ ਵਿਚ ਵੱਸ ਗਏ ਸਨ। ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਇਕ ਵਿਅਕਤੀ, ਉਸ ਦੀ ਪਤਨੀ ਅਤੇ ਧੀ ਕਮਰੇ ਦੇ ਅੰਦਰ ਫਾਹੇ ਨਾਲ ਲਟਕੇ ਮਿਲੇ ਹਨ। ਪੁਲਸ ਨੇ ਹੋਟਲ ਕਰਮੀਆਂ ਦੇ ਹਵਾਲੇ ਤੋਂ ਕਿਹਾ ਕਿ ਪਰਿਵਾਰ ਕੁਝ ਦਿਨ ਪਹਿਲਾਂ ਹੋਟਲ 'ਚ ਰੁੱਕਣ ਆਇਆ ਸੀ। ਪਰਿਵਾਰ ਨੇ ਹੋਟਲ ਕਰਮੀਆਂ ਨੂੰ ਪਹਿਲਾਂ ਕਿਹਾ ਸੀ ਕਿ ਉਹ ਜਲਦੀ ਹੀ ਹੋਟਲ ਤੋਂ ਚੱਲੇ ਜਾਣਗੇ। 

ਹੋਟਲ ਕਰਮੀਆਂ ਨੇ ਕਮਰੇ ਦੇ ਦਰਵਾਜ਼ੇ 'ਤੇ ਦਸਤਕ ਦਿੱਤੀ ਅਤੇ ਉਨ੍ਹਾਂ ਨੂੰ ਵਾਰ-ਵਾਰ ਕਾਲ ਕੀਤੀ ਪਰ ਕੋਈ ਜਵਾਬ ਨਾ ਮਿਲਣ 'ਤੇ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਫਿਰ ਪੁਲਸ ਕਮਰੇ ਦਾ ਤਾਲਾ ਤੋੜ ਕੇ ਅੰਦਰ ਦਾਖ਼ਲ ਹੋਈ। ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਪਹਿਲੀ ਨਜ਼ਰੇ ਇਹ ਖ਼ੁਦਕੁਸ਼ੀ ਦਾ ਮਾਮਲਾ ਲੱਗਦਾ ਹੈ। 

ਪੁਲਸ ਨੇ ਕਿਹਾ ਕਿ ਕਮਰੇ ਵਿਚੋਂ ਬਰਾਮਦ ਪਛਾਣ ਪੱਤਰਾਂ ਮੁਤਾਬਕ ਉਹ ਚੇਨਈ ਵਿਚ ਵੱਸੇ ਹੋਏ ਸਨ। ਸਾਨੂੰ ਹੁਣ ਤੱਕ ਕੇਰਲ ਵਿਚ ਉਨ੍ਹਾਂ ਦੇ ਮੂਲ ਸਥਾਨ ਦਾ ਪਤਾ ਨਹੀਂ ਲੱਗ ਸਕਿਆ ਹੈ। ਸੂਤਰਾਂ ਨੇ ਕਿਹਾ ਕਿ ਲਾਸ਼ਾਂ ਕੋਲੋਂ ਮਿਲੇ ਇਕ ਸੁਸਾਈਡ ਨੋਟ 'ਚ ਕਿਹਾ ਗਿਆ ਹੈ ਕਿ ਆਰਥਿਕ ਪਰੇਸ਼ਾਨੀਆਂ ਨੇ ਉਨ੍ਹਾਂ ਨੂੰ ਜਾਨ ਦੇਣ 'ਤੇ ਮਜਬੂਰ ਕੀਤਾ। 


Tanu

Content Editor

Related News