ਹਿਮਾਚਲ ਪ੍ਰਦੇਸ਼ ''ਚ 2 ਵਾਹਨਾਂ ਦੀ ਟੱਕਰ, 3 ਲੋਕਾਂ ਦੀ ਮੌਤ

Tuesday, May 31, 2022 - 04:18 PM (IST)

ਹਿਮਾਚਲ ਪ੍ਰਦੇਸ਼ ''ਚ 2 ਵਾਹਨਾਂ ਦੀ ਟੱਕਰ, 3 ਲੋਕਾਂ ਦੀ ਮੌਤ

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਤੋਂ ਕਰੀਬ 130 ਕਿਲੋਮੀਟਰ ਦੂਰ ਰਾਮਪੁਰ ਦੇ ਤਕਲੇਚ 'ਚ ਸੋਮਵਾਰ ਦੇਰ ਰਾਤ 2 ਵਾਹਨਾਂ ਦੀ ਟੱਕਰ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ। ਪੁਲਸ ਨੇ ਮੰਗਲਵਾਰ ਨੂੰ ਇੱਥੇ ਦੱਸਿਆ ਕਿ ਜ਼ਿਲ੍ਹੇ ਦੀ ਪੁਲਸ ਚੌਕੀ ਤਕਲੇਚ ਦੇ ਅਧੀਨ ਸੋਮਵਾਰ ਦੇਰ ਰਾਤ ਸੇਰੀ ਪੁਲ ਸੜਕ 'ਤੇ 2 ਵਾਹਨਾਂ ਦੀ ਆਹਮਣੇ-ਸਾਹਮਣੇ ਦੀ ਟੱਕਰ ਹੋ ਗਈ, ਜਿਸ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖ਼ਮੀ ਹੋਇਆ ਹੈ।

ਦੋਹਾਂ ਵਾਹਨਾਂ 'ਚ 2-2 ਵਿਅਕਤੀ ਸਵਾਰ ਸਨ। ਪੁਲਸ ਨੇ ਮ੍ਰਿਤਕਾਂ ਦੀ ਪਛਾਣ ਹਰੀਸ਼, ਅੰਕੁਸ਼ ਅਤੇ ਬਲਬੀਰ ਦੇ ਰੂਪ 'ਚ ਕੀਤੀ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਤਕਲੇਚ ਪੁਲਸ ਚੌਕੀ ਤੋਂ ਪੁਲਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਸਥਾਨਕ ਲੋਕਾਂ ਤੇ ਬਚਾਅ ਦਲ ਦੀ ਮਦਦ ਨਾਲ ਲਾਸ਼ਾਂ ਕੱਢੀਆਂ। ਹਾਦਸੇ ਦੀ ਪੁਸ਼ਟੀ ਐੱਸ.ਡੀ.ਪੀ.ਓ. ਰਾਮਪੁਰ ਚੰਦਰ ਸ਼ੇਖਰ ਕਾਯਥ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀਆਂ ਹਨ ਅਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

DIsha

Content Editor

Related News