ਤਿੰਨ ਤਲਾਕ ਬਿੱਲ ਮੁਸਲਿਮ ਮਰਦਾਂ ਨੂੰ ਸਜ਼ਾ ਦੇਣ ਦੀ ਇਕ ਚਾਲ : ਓਵੈਸੀ

Wednesday, Jan 24, 2018 - 12:19 AM (IST)

ਤਿੰਨ ਤਲਾਕ ਬਿੱਲ ਮੁਸਲਿਮ ਮਰਦਾਂ ਨੂੰ ਸਜ਼ਾ ਦੇਣ ਦੀ ਇਕ ਚਾਲ : ਓਵੈਸੀ

ਔਰੰਗਾਬਾਦ— ਆਲ ਇੰਡੀਆ ਮਜਲਿਸ-ਏ-ਇਤਿਹਾਦੁਲ-ਮੁਸਲਮੀਨ ਦੇ ਮੁਖੀ ਅਸਦੂਦੀਨ ਓਵੈਸੀ ਨੇ ਦੋਸ਼ ਲਾਇਆ ਹੈ ਕਿ ਤਿੰਨ ਤਲਾਕ ਬਿੱਲ ਮੁਸਲਮਾਨਾਂ ਵਿਰੁੱਧ ਇਕ ਸਾਜ਼ਿਸ਼ ਹੈ ਅਤੇ ਭਾਈਚਾਰੇ ਦੇ ਮਰਦਾਂ ਨੂੰ ਸਜ਼ਾ ਦੇਣ ਦੀ ਇਹ ਇਕ ਚਾਲ ਹੈ।
ਹੈਦਰਾਬਾਦ ਤੋਂ ਲੋਕ ਸਭਾ ਦੇ ਮੈਂਬਰ ਨੇ ਕੇਂਦਰ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ 'ਪਦਮਾਵਤ' ਫਿਲਮ ਨਾਲ ਜੁੜੇ ਵਿਵਾਦ ਦੇ ਮਾਮਲੇ 'ਤੇ ਸੰਸਦ ਦੀ ਇਕ ਕਮੇਟੀ ਨੇ ਵਿਚਾਰ ਕੀਤਾ ਸੀ ਪਰ ਤਿੰਨ ਤਲਾਕ ਦੇ ਮੁੱਦੇ ਨੂੰ ਲੈ ਕੇ ਅਜਿਹਾ ਕੋਈ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਇਕ ਜਲਸੇ 'ਚ ਕਿਹਾ ਕਿ ਇਹ ਮੁਸਲਿਮ ਭਾਈਚਾਰੇ ਦੀਆਂ ਔਰਤਾਂ ਨੂੰ ਸੜਕਾਂ 'ਤੇ ਲਿਆਉਣ ਅਤੇ ਮਰਦਾਂ ਨੂੰ ਜੇਲ 'ਚ ਭੇਜਣ ਦੀ ਇਕ ਚਾਲ ਹੈ।


Related News