8 ਅਤੇ 11 ਸਾਲ ਦੇ ਬੱਚਿਆਂ ਵੱਲੋਂ 6 ਸਾਲਾ ਬੱਚੀ ਦਾ ਕਤਲ, ਅਸ਼ਲੀਲ ਵੀਡੀਓ ਵੇਖਣ ਤੋਂ ਕੀਤਾ ਸੀ ਇਨਕਾਰ

Friday, Oct 22, 2021 - 03:08 PM (IST)

8 ਅਤੇ 11 ਸਾਲ ਦੇ ਬੱਚਿਆਂ ਵੱਲੋਂ 6 ਸਾਲਾ ਬੱਚੀ ਦਾ ਕਤਲ, ਅਸ਼ਲੀਲ ਵੀਡੀਓ ਵੇਖਣ ਤੋਂ ਕੀਤਾ ਸੀ ਇਨਕਾਰ

ਨਾਗਾਂਵ- ਆਸਾਮ ਦੇ ਨਾਗਾਂਵ ਜ਼ਿਲ੍ਹੇ ’ਚ 3 ਬੱਚਿਆਂ ਵਲੋਂ 6 ਸਾਲਾ ਬੱਚੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਆਪਣੀ 6 ਸਾਲ ਦੀ ਦੋਸਤ ਦਾ ਕੁੱਟ-ਕੁੱਟ ਕੇ ਕਤਲ ਕਰਨ ਦੇ ਮਾਮਲੇ ’ਚ ਤਿੰਨੋਂ ਬੱਚਿਆਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਇਨ੍ਹਾਂ ’ਚੋਂ ਇਕ ਬੱਚੇ ਦੀ ਉਮਰ 8 ਸਾਲ ਅਤੇ 2 ਹੋਰ ਬੱਚਿਆਂ ਦੀ ਉਮਰ 11 ਸਾਲ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਬੱਚੀ ਨੇ ਮੁੰਡਿਆਂ ਨਾਲ ਮੋਬਾਇਲ ਫ਼ੋਨ ’ਤੇ ਅਸ਼ਲੀਲ ਵੀਡੀਓ ਦੇਖਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਅਦ ਉਨ੍ਹਾਂ ਨੇ ਉਸ ਦਾ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਇਕ ਦੋਸ਼ੀ ਦੇ ਪਿਤਾ ਨੂੰ ਸਬੂਤ ਲੁਕਾਉਣ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਹੈ। ਨਾਗਾਂਵ ਪੁਲਸ ਸੁਪਰਡੈਂਟ ਆਨੰਦ ਮਿਸ਼ਰਾ ਨੇ ਦੱਸਿਆ ਕਿ ਇਹ ਗਟਨਾ ਸੋਮਵਾਰ ਸ਼ਾਮ ਨੂੰ ਹੋਈ ਸੀ ਅਤੇ ਕਾਲੀਆਬੋਰ ਸਬ ਡਿਵੀਜ਼ਨ ਦੇ ਨਿਜ਼ੋਰੀ ’ਚ ਸਥਿਤ ਪੱਥਰ ਤੋੜਨ ਦੀ ਇਕ ਮਿਲ ਦੇ ਟਾਇਲਟ ਤੋਂ ਬੱਚੀ ਦੀ ਲਾਸ਼ ਬਰਾਮਦ ਕੀਤੀ ਗਈ।

ਇਹ ਵੀ ਪੜ੍ਹੋ : ਹਰਿਆਣਾ ’ਚ ਵਾਪਰਿਆ ਭਿਆਨਕ ਹਾਦਸਾ, ਇਕ ਹੀ ਪਰਿਵਾਰ ਦੇ 8 ਲੋਕਾਂ ਦੀ ਮੌਤ

ਮਿਸ਼ਰਾ ਨੇ ਦੱਸਿਆ ਕਿ ਤਿੰਨੋਂ ਮੁੰਡਿਆਂ ਨੇ ਬੱਚੀ ਦੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਉਹ ਟਾਇਲਟ ’ਚ ਬੇਹੋਸ਼ ਪਈ ਸੀ। ਪਰਿਵਾਰ ਵਾਲੇ ਬੱਚੀ ਨੂੰ ਲੈ ਕੇ ਹਸਪਤਾਲ ਗਏ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਲਾਸ਼ ’ਤੇ ਸੱਟ ਦੇ ਨਿਸ਼ਾਨ ਪਾਏ ਗਏ ਹਨ ਅਤੇ ਪੁਲਸ ਨੇ ਬੱਚੀ ਦੀ ਕਥਿਤ ਤੌਰ ’ਤੇ ਹੱਤਿਆ ’ਚ ਸ਼ਾਮਲ ਹੋਣ ਦੇ ਮਾਮਲੇ ’ਚ 11-11 ਸਾਲ ਦੇ 2 ਮੁੰਡਿਆਂ ਅਤੇ 8 ਸਾਲ ਦੇ ਇਕ ਮੁੰਡੇ ਨੂੰ ਬੁੱਧਵਾਰ ਨੂੰ ਹਿਰਾਸਤ ’ਚ ਲੈ ਲਿਆ। ਹਾਦਸੇ ਵਾਲੀ ਜਗ੍ਹਾ ਦਾ ਮੁਆਇਨਾ ਕਰ ਚੁਕੇ ਐੱਸ.ਪੀ. ਨੇ ਕਿਹਾ,‘‘ਤਿੰਨੋਂ ਮੁੰਡੇ ਬੱਚੀ ਨੂੰ ਪਹਿਲਾਂ ਤੋਂ ਜਾਣਦੇ ਸਨ ਅਤੇ ਉਨ੍ਹਾਂ ਨੇ ਉਸ ਨੂੰ ਫ਼ੋਨ ’ਤੇ ਅਸ਼ਲੀਲ ਵੀਡੀਓ ਦੇਖਣ ਨੂੰ ਕਿਹਾ। ਬੱਚੀ ਵਲੋਂ ਵੀਡੀਓ ਦੇਖਣ ਤੋਂ ਮਨ੍ਹਾ ਕਰਨ ’ਤੇ ਮੁੰਡਿਆਂ ਨੇ ਉਸ ਨੂੰ ਕੁੱਟਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।’’ ਮਿਸ਼ਰਾ ਨੇ ਕਿਹਾ ਕਿ ਇਕ ਦੋਸ਼ੀ ਦੇ ਪਿਤਾ ਨੂੰ ਸਬੂਤ ਲੁਕਾਉਣ ਅਤੇ ਪੁਲਸ ਨਾਲ ਸਹਿਯੋਗ ਨਹੀਂ ਕਰਨ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਸ.ਪੀ. ਨੇ ਕਿਹਾ ਕਿ ਅੱਗੇ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : ਮੁਰਗਾ ਨਹੀਂ ਦਿੱਤਾ ਤਾਂ ‘ਹਰਿਆਣਵੀ ਨਿਹੰਗ’ ਨੇ ਨੌਜਵਾਨ ਨੂੰ ਡੰਡਿਆਂ ਨਾਲ ਕੁੱਟਿਆ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News