ਸੜਕਾਂ 'ਤੇ ਉਤਰੇ ਐੱਸ.ਐੱਸ.ਸੀ. ਦੇ ਹਜ਼ਾਰਾਂ ਵਿਦਿਆਰਥੀ, ਕਨਾਟ ਪਲੇਸ 'ਚ ਲਾਠੀਚਾਰਜ

Saturday, Mar 31, 2018 - 04:54 PM (IST)

ਸੜਕਾਂ 'ਤੇ ਉਤਰੇ ਐੱਸ.ਐੱਸ.ਸੀ. ਦੇ ਹਜ਼ਾਰਾਂ ਵਿਦਿਆਰਥੀ, ਕਨਾਟ ਪਲੇਸ 'ਚ ਲਾਠੀਚਾਰਜ

ਨਵੀਂ ਦਿੱਲੀ— ਕਰਮਚਾਰੀ ਚੋਣ ਕਮਿਸ਼ਨ ਦੀ ਸੰਯੁਕਤ ਗਰੈਜੂਏਟ ਲੇਵਲ ਪ੍ਰੀਖਿਆ 'ਚ ਹੋਈ ਧਾਂਦਲੀ ਦੇ ਖਿਲਾਫ ਦੇਸ਼ ਭਰ ਤੋਂ ਆਏ ਐੱਸ.ਐੱਸ.ਸੀ. ਵਿਦਿਆਰਥੀ ਦਿੱਲੀ ਦੇ ਸੰਸਦ ਮਾਰਗ 'ਤੇ ਜਮ੍ਹਾ ਹੋਏ। ਐੱਸ.ਐੱਸ.ਸੀ. ਵਿਦਿਆਰਥੀ ਇਸ ਮਾਮਲੇ 'ਚ ਨਿਰਪੱਖ ਜਾਂਚ ਅਤੇ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ। ਉੱਥੇ ਹੀ ਪੁਲਸ ਨੇ ਪ੍ਰਦਰਸ਼ਨ ਕਰ ਰਹੇ ਕਈ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਲਾਠੀਚਾਰਜ ਕਰ ਕੇ ਵਿਦਿਆਰਥੀਆਂ ਦੀ ਭੀੜ ਨੂੰ ਦੌੜਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਸ ਦੀ ਲਾਠੀਚਾਰਜ 'ਚ ਕਈ ਵਿਦਿਆਰਥੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਲਾਠੀਚਾਰਜ ਨਾਲ ਪ੍ਰਦਰਸ਼ਨ ਕਰ ਰਹੇ ਇਕ ਵਿਦਿਆਰਥੀ ਦਾ ਸਿਰ ਜ਼ਖਮੀ ਹੋਇਆ ਹੈ। ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਜਾਂਚ ਦਾ ਭਰੋਸਾ ਦਿੱਤਾ ਗਿਆ ਸੀ ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਹਜ਼ਾਰਾਂ ਦੀ ਗਿਣਤੀ 'ਚ ਵਿਦਿਆਰਥੀਆਂ ਨੇ ਵੱਖ-ਵੱਖ ਮੰਗਾਂ ਨੂੰ ਲੈ ਕੇ ਸੰਸਦ ਮਾਰਗ ਤੱਕ ਪ੍ਰਦਰਸ਼ਨ ਕੀਤਾ।

ਦਿੱਲੀ 'ਚ ਵਿਦਿਆਰਥੀਆਂ ਦਾ ਹੱਲਾ ਬੋਲ
ਐੱਸ.ਐੱਸ.ਸੀ. 'ਚ ਹੋਏ ਸਕੈਮ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ 'ਤੇ ਵਿਦਿਆਰਥੀ ਜ਼ੋਰਦਾਰ ਪ੍ਰਦਰਸ਼ਨ ਕਰ ਰਹੇ ਹਨ। ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ ਵਿਦਿਆਰਥੀ ਦਿੱਲੀ ਆਏ ਹੋਏ ਹਨ। 27 ਫਰਵਰੀ ਤੋਂ ਵਿਦਿਆਰਥੀ ਐੱਸ.ਐੱਸ.ਸੀ. ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ ਪਰ ਨੌਜਵਾਨਾਂ ਦਾ ਕਹਿਣਾ ਹੈ ਕਿ ਅੱਜ ਆਰ ਜਾਂ ਪਾਰ ਕਰ ਕੇ ਹੀ ਜਾਣਗੇ। ਕਰੀਬ 5 ਹਜ਼ਾਰ ਲੜਕੇ-ਲੜਕੀਆਂ ਨੇ ਪ੍ਰਦਰਸ਼ਨ 'ਚ ਹਿੱਸਾ ਲਿਆ। ਇਸ ਦੌਰਾਨ ਕੁਝ ਪੁਲਸ ਅਧਿਕਾਰੀਆਂ ਨੇ ਮੰਚ 'ਤੇ ਜਾਣਾ ਚਾਹਿਆ ਪਰ ਹੇਠਾਂ ਬੈਠੇ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ।
ਨੌਜਵਾਨਾਂ ਨੇ ਕੀਤੀ ਸੀ.ਬੀ.ਆਈ. ਜਾਂਚ ਦੀ ਮੰਗ
ਨੌਜਵਾਨਾਂ ਦੀ ਮੰਗ ਹੈ ਕਿ ਇਸ ਪੂਰੇ ਸਕੈਮ ਦੀ ਸੀ.ਬੀ.ਆਈ. ਤੋਂ ਜਾਂਚ ਕਰਵਾਈ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਦਾ ਆਦੇਸ਼ ਲਿਖਤੀ 'ਚ ਦੇਵੇ।


Related News