​​​​​​​ਹੜ੍ਹ ਦੇ ਖਤਰੇ 'ਚ ਪੰਜਾਬ, ਪੌਗ ਡੈਮ ਤੇ ਚੱਕੀ ਦਰਿਆ ਤੋਂ ਲਗਾਤਾਰ...

Sunday, Aug 10, 2025 - 06:40 PM (IST)

​​​​​​​ਹੜ੍ਹ ਦੇ ਖਤਰੇ 'ਚ ਪੰਜਾਬ, ਪੌਗ ਡੈਮ ਤੇ ਚੱਕੀ ਦਰਿਆ ਤੋਂ ਲਗਾਤਾਰ...

ਗੁਰਦਾਸਪੁਰ (ਹਰਮਨ)- ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਬਿਆਸ 'ਚ ਇੱਕ ਵਾਰ ਫਿਰ ਪਾਣੀ ਦਾ ਉਛਾਲ ਆਇਆ ਹੈ। ਕੁਝ ਥਾਈਂ ਦਰਿਆ ਬਿਆਸ ਦਾ ਪਾਣੀ ਆਪਣੇ ਕਿਨਾਰਿਆਂ ਨੂੰ ਲੰਘਦਾ ਹੋਇਆ ਧੁੱਸੀ ਬੰਨ੍ਹ ਅੰਦਰਲੇ ਖੇਤਾਂ ਵਿੱਚ ਬੀਜੀਆਂ ਹੋਈਆਂ ਫਸਲਾਂ ਵਿੱਚ ਦਾਖਲ ਹੋ ਗਿਆ ਹੈ, ਜਿਸ ਕਾਰਨ ਕਈ ਡੂੰਘੇ ਥਾਵਾਂ 'ਤੇ ਫਸਲਾਂ ਪਾਣੀ 'ਚ ਡੁੱਬ ਰਹੀਆਂ ਹਨ। ਇਹ ਪਾਣੀ ਲਗਾਤਾਰ ਧੁੱਸੀ ਬੰਨ੍ਹ ਵੱਲ ਵਧ ਰਿਹਾ ਹੈ। ਭਾਵੇਂ ਕਿ ਅਜੇ ਪਾਣੀ ਧੁੱਸੀ ਬੰਨ੍ਹ ਦੇ ਨਾਲ ਨਹੀਂ ਲੱਗਾ ਪਰ ਮੌਸਮ ਵਿਭਾਗ ਵੱਲੋਂ ਬਰਸਾਤ ਬਾਰੇ ਕੀਤੀ ਪੇਸ਼ਨਗੋਈ ਅਨੁਸਾਰ ਜੇਕਰ ਪਹਾੜੀ ਖੇਤਰ 'ਚ ਬਰਸਾਤ ਜਾਰੀ ਰਹੀ ਤਾਂ ਡੈਮ 'ਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਦਰਿਆ ਬਿਆਸ 'ਚ ਪਾਣੀ ਛੱਡਿਆ ਜਾ ਸਕਦਾ ਹੈ, ਨਾਲ ਹੀ ਚੱਕੀ ਦਰਿਆ ਦਾ ਪਾਣੀ ਵੀ ਦਰਿਆ ਬਿਆਸ ਵਿੱਚ ਮਿਲਣ ਕਾਰਨ 2023 ਵਾਂਗ ਇੱਕ ਵਾਰ ਫਿਰ ਹੜ੍ਹਾਂ ਵਰਗੇ ਹਾਲਾਤ ਬਣ ਸਕਦੇ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਪੁੱਤ ਨੇ ਪਿਓ ਨੂੰ ਦਿੱਤੀ ਰੂਹ ਕੰਬਾਊ ਮੌਤ

2023 ਵਿੱਚ ਧੁੱਸੀ ਬੰਨ ਚ ਪਾੜ ਪੂਰਨ ਵਾਲੇ ਕੰਵਲਪਰੀਤ ਸਿੰਘ ਕਾਕੀ ਅਤੇ ਉਨ੍ਹਾਂ ਦੇ ਸਾਥੀਆਂ ਤੋਂ ਇਲਾਵਾ ਕਿਸਾਨ ਅਤੇ ਕਿਸਾਨ ਆਗੂਆਂ ਨੇ ਪਿੰਡ ਜਗਤਪੁਰ ਦਾ ਦੌਰਾ ਕੀਤਾ। ਗੱਲਬਾਤ ਕਰਦੇ ਹੋਏ ਕੰਵਲਪ੍ਰੀਤ ਸਿੰਘ ਕਾਕੀ ਕਿਸਾਨ ਆਗੂ ਬਲਜਿੰਦਰ ਸਿੰਘ ਅਤੇ ਮਾਰਕੀਟ ਕਮੇਟੀ ਦੀਨਾਨਗਰ ਦੇ ਚੇਅਰਮੈਨ ਬਲਜੀਤ ਸਿੰਘ ਖਾਲਸਾ ਨੇ ਕਿਹਾ ਕਿ ਦਰਿਆ ਬਿਆਸ 'ਚ ਜੇਕਰ ਪਾਣੀ ਦਾ ਪੱਧਰ ਵਧਿਆ ਤਾਂ ਵੱਡਾ ਖਤਰਾ ਹੋ ਸਕਦਾ ਹੈ।

ਇਹ ਵੀ ਪੜ੍ਹੋ-ਪੰਜਾਬ ‘ਚ ਅਗਲੇ 5 ਦਿਨਾਂ ਦੀ ਪੜ੍ਹੋ Weather Update, ਜਾਣੋ ਕਿਸ ਤਰ੍ਹਾਂ ਦਾ ਹੋਵੇਗਾ ਮੌਸਮ

ਇਸ ਮੌਕੇ ਕੰਵਲ ਪ੍ਰੀਤ ਸਿੰਘ ਕਾਕੀ ਨੇ ਕਿਹਾ ਕਿ ਉਨ੍ਹਾਂ ਦੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਪੀਡਬਲਡੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਹੋ ਚੁੱਕੀ ਹੈ। ਉਨ੍ਹਾਂ ਵੱਲੋਂ ਤਿੰਨ ਸਾਲ ਪਹਿਲਾਂ ਟੁੱਟੇ ਹੋਏ ਸਪਰ ਨੂੰ ਮੁਰੰਮਤ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਕੋਈ ਕਾਰਵਾਈ ਨਹੀਂ ਕਰਦਾ ਤਾਂ ਉਹ ਆਪਣੀਆਂ ਟੀਮਾਂ ਨਾਲ ਇਹ ਸੇਵਾ ਨਿਭਾਉਣਗੇ। ਇਸ ਮੌਕੇ ਕਿਸਾਨ ਆਗੂ ਬਲਜਿੰਦਰ ਸਿੰਘ ਨੇ ਕਿਹਾ ਹੈ ਕਿ 2023 ਵਾਂਗ ਲੋਕਾਂ ਵਿੱਚ ਇੱਕ ਵਾਰੀ ਸਹਿਮ ਦਾ ਮਾਹੌਲ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਲ 2023 'ਚ ਲੋਕਾਂ ਦੀ ਲੱਖਾਂ ਰੁਪਏ ਦੀ ਫਸਲ ਹੜ੍ਹ ਦੇ ਪਾਣੀ ਨਾਲ ਬਰਬਾਦ ਹੋ ਗਈ ਸੀ। ਇਸ ਤੋਂ ਇਲਾਵਾ ਸੜਕਾਂ ਅਤੇ ਪੁਲਾਂ ਦੀ ਵੀ ਬਰਬਾਦੀ ਹੋਈ ਸੀ। ਇਸ ਲਈ ਸਰਕਾਰ ਨੂੰ ਤੁਰੰਤ ਹੜ ਰੋਕਣ ਦੇ ਪ੍ਰਬੰਧ ਕਰਨੇ ਚਾਹੀਦੇ ਹਨ।

ਇਹ ਵੀ ਪੜ੍ਹੋ- ਮੇਲੇ 'ਤੇ ਜਾਂਦਿਆਂ ਵਾਪਰੀ ਅਣਹੋਣੀ, ਆਪਣੇ ਹੀ ਟਰੈਕਟਰ ਹੇਠਾਂ ਆਇਆ ਵਿਅਕਤੀ, ਤੜਫ-ਤੜਫ ਕੇ ਹੋਈ ਮੌਤ

ਇਸ ਸਬੰਧੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਅਤੇ ਡਰੇਨ ਵਿਭਾਗ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਇਸ ਸਮੱਸਿਆ ਨਾਲ ਨਜਿਠਣ ਲਈ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਪਰ ਦੀ ਸਮਾਂ ਰਹਿੰਦਿਆਂ ਹੀ ਮੁਰੰਮਤ ਕਰ ਦਿੱਤੀ ਜਾਵੇਗੀ, ਲੋਕਾਂ ਨੂੰ ਕਿਸੇ ਤਰ੍ਹਾਂ ਦੀ ਵੀ ਘਬਰਾਹਟ 'ਚ ਆਉਣ ਦੀ ਲੋੜ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News