ਫੌਜੀ ਦੇ ਘਰੋਂ ਲੱਖਾਂ ਰੁਪਏ ਦੇ ਗਹਿਣੇ ਚੋਰੀ
Sunday, Mar 03, 2019 - 07:02 PM (IST)

ਅਲਵਰ—ਰਾਜਸਥਾਨ 'ਚ ਅਲਵਰ ਦੇ ਸ਼ਿਵਾਜੀ ਪਾਰਕ ਥਾਣਾ ਖੇਤਰ 'ਚ ਅਣਪਛਾਤੇ ਚੋਰਾਂ ਨੇ ਫੌਜ ਦੇ ਜਵਾਨ ਦੇ ਘਰੋਂ ਲਗਭਗ 6 ਲੱਖ ਰੁਪਏ ਜੇ ਗਹਿਣੇ ਅਤੇ 22 ਹਜ਼ਾਰ ਰੁਪਏ ਨਕਦ ਚੋਰੀ ਕਰ ਲਏ। ਪੁਲਸ ਨੇ ਅੱਜ ਦੱਸਿਆ ਕਿ ਗਣਪਤੀ ਵਿਹਾਰ ਕਾਲੋਨੀ 'ਚ ਭਾਰਤੀ ਫੌਜ ਦੇ ਜਵਾਨ ਮਨਜੀਤ ਯਾਦਵ ਦੇ ਮਕਾਨ ਦਾ ਦਰਵਾਜ਼ਾ ਤੋੜ ਕੇ ਅੰਦਰ ਵੜੇ ਅਤੇ ਅਲਮਾਰੀ 'ਚੋਂ ਚਾਰ ਸੋਨੇ ਦੀਆਂ ਚੁੜੀਆਂ, ਮੰਗਲਸੂਤਰ, ਚੈਨ, 3 ਅੰਗੂਠੀਆਂ, ਨਥ ਟਿੱਕਾ, ਕੰਨ ਦੇ ਕੁੰਡਲ, ਟਾਪਸ ਅਤੇ ਚਾਂਦੀ ਦੇ ਗਹਿਣਿਆਂ ਸਮੇਤ ਲਗਭਗ 6 ਲੱਖ ਰੁਪਏ ਦੇ ਗਹਿਣੇ ਅਤੇ 22 ਹਜ਼ਾਰ ਰੁਪਏ ਨਕਦ ਚੋਰੀ ਕਰ ਲੈ ਗਏ। ਘਟਨਾ ਦੀ ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਥਾਣਾ ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ। ਜਿਸ 'ਚ ਇਕ ਮਾਰਚ ਨੂੰ ਇਕ ਨੌਜਵਾਨ ਮਕਾਨ ਦੇ ਗੇਟ ਦਾ ਤਾਲਾ ਤੋੜਦਾ ਨਜ਼ਰ ਆ ਰਿਹਾ ਹੈ। ਮਨਜੀਤ ਯਾਦਵ ਦੀ ਡਿਊਟੀ ਜਲੰਧਰ 'ਚ ਹੈ, ਜਦਕਿ ਉਸ ਦੀ ਪਤਨੀ ਪ੍ਰਿਯੰਕਾ ਯਾਦਵ (26) ਫਰਵਰੀ ਨੂੰ ਆਪਣੇ ਪੇਕੇ ਹਰਿਆਣਾ ਵਿਆਹ 'ਚ ਗਈ ਹੈ, ਜਿਸ ਦੇ ਚੱਲਦੇ ਮਕਾਨ ਸੂਨਾ ਪਿਆ ਸੀ।