Fact Check: ਖ਼ਾਲੀ ਕੁਰਸੀਆਂ ਵਾਲਾ ਇਹ ਵੀਡੀਓ PM ਮੋਦੀ ਦੀ ਹਰਿਆਣਾ ਰੈਲੀ ਦਾ ਨਹੀਂ ਸਗੋਂ ਪੁਣੇ ਦੀ ਰੈਲੀ ਦਾ

05/20/2024 5:56:58 PM

Claim

PM ਮੋਦੀ ਦੀ ਹਰਿਆਣਾ ਰੈਲੀ 'ਚ ਖ਼ਾਲੀ ਰਹਿ ਗਈਆਂ ਕੁਰਸੀਆਂ

Fact

ਨਹੀਂ, ਵਾਇਰਲ ਵੀਡੀਓ ਪੁਣੇ 'ਚ ਹੋਈ ਰੈਲੀ ਦਾ ਹੈ। 

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕਰ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੀਤੇ ਸ਼ਨੀਵਾਰ ਨੂੰ ਹਰਿਆਣਾ 'ਚ ਹੋਈ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ 'ਚ ਕੁਰਸੀਆਂ ਖ਼ਾਲੀ ਰਹਿ ਗਈਆਂ। ਹਾਲਾਂਕਿ ਅਸੀਂ ਆਪਣੀ ਜਾਂਚ 'ਚ ਪਾਇਆ ਕਿ ਇਹ ਵੀਡੀਓ ਹਰਿਆਣਾ ਦੀ ਨਹੀਂ ਸਗੋਂ ਬੀਤੇ 29 ਅਪ੍ਰੈਲ ਨੂੰ ਮਹਾਰਾਸ਼ਟਰ ਦੇ ਪੁਣੇ 'ਚ ਹੋਈ ਪ੍ਰਧਾਨ ਮੰਤਰੀ ਦੀ ਰੈਲੀ ਦਾ ਹੈ। ਇਸ ਦੌਰਾਨ ਅਸੀਂ ਇਹ ਪਤਾ ਨਹੀਂ ਕਰ ਸਕੇ ਕਿ ਵਾਇਰਲ ਵੀਡੀਓ ਰੈਲੀ ਦੌਰਾਨ ਦਾ ਹੈ ਜਾਂ ਬਾਅਦ ਦਾ ਹੈ।

 

ਬੀਤੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਹਰਿਆਣਾ ਦੇ ਅੰਬਾਲਾ ਅਤੇ ਸੋਨੀਪਤ 'ਚ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਰਾਮ ਮੰਦਰ ਅਤੇ ਪਾਕਿਸਤਾਨ ਦੇ ਮੁੱਦੇ 'ਤੇ ਕਾਂਗਰਸ ਅਤੇ ਇੰਡੀਆ ਗਠਜੋੜ 'ਤੇ ਜੰਮ ਕੇ ਹਮਲਾ ਬੋਲਿਆ। ਇਸ ਤੋਂ ਇਲਾਵਾ, ਉਨ੍ਹਾਂ ਨੇ ਹਰਿਆਣਾ 'ਚ ਆਪ-ਕਾਂਗਰਸ ਗਠਜੋੜ 'ਤੇ ਵੀ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਇਹ ਦੋਵੇਂ ਇੱਥੇ ਨਾਲ ਘੁੰਮ ਰਹੇ ਹਨ, ਜਦੋਂ ਕਿ ਪੰਜਾਬ 'ਚ ਇਕ-ਦੂਜੇ 'ਤੇ ਹੀ ਹਮਲਾ ਕਰ ਰਹੇ ਹਨ। ਵਾਇਰਲ ਵੀਡੀਓ ਕਰੀਬ 27 ਸਕਿੰਟ ਦਾ ਹੈ। ਇਸ ਵੀਡੀਓ 'ਚ ਇਕ ਰੈਲੀ 'ਚ ਖ਼ਾਲੀ ਕੁਰਸੀਆਂ ਦਿਖਾਈ ਦੇ ਰਹੀਆਂ ਹਨ। ਇਸ ਤੋਂ ਇਲਾਵਾ, ਬੈਂਕਗ੍ਰਾਊਂਡ 'ਚ ਪੀ.ਐੱਮ. ਮੋਦੀ ਦਾ ਭਾਸ਼ਣ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ, ਜਿਸ 'ਚ ਉਹ ਕਹਿ ਰਹੇ ਹਨ ਕਿ ''ਜਦੋਂ ਤੱਕ ਮੋਦੀ ਹੈ, ਇੰਡੀ ਅਘਾੜੀ ਵਾਲਿਆਂ ਦੀਆਂ ਸਾਰੀਆਂ ਸਾਜਿਸ਼ਾਂ ਨਾਕਾਮ ਕਰਦਾ ਰਹੇਗਾ। ਸਾਥੀਓ, ਕਾਂਗਰਸ ਸ਼ਾਸਨ ਦੀ ਇਕ ਹੋਰ ਪਛਾਣ ਰਹੀ ਹੈ। ਅੱਤਵਾਦੀਆਂ ਨੂੰ ਖੁੱਲ੍ਹੀ ਛੋਟ। ਅਸੀਂ ਕਿਵੇਂ ਭੁੱਲ ਸਕਦੇ ਹਾਂ ਉਹ ਸਮਾਂ ਜਦੋਂ।'' 

PunjabKesari

Fact Check/Verification

Newschecker ਨੇ ਵਾਇਰਲ ਵੀਡੀਓ 'ਚ ਪੀ.ਐੱਮ. ਮੋਦੀ ਵਲੋਂ ਬੋਲੇ ਜਾ ਰਹੇ ਸ਼ਬਦਾਂ ਦੀ ਮਦਦ ਨਾਲ ਗੂਗਲ ਸਰਚ ਕੀਤਾ। ਇਸ ਦੌਰਾਨ ਸਾਨੂੰ narendramodi.in ਦੀ ਵੈੱਬਸਾਈਟ 'ਤੇ 29 ਅਪ੍ਰੈਲ 2024 ਨੂੰ ਪੁਣੇ ਦੀ ਰੈਲੀ 'ਚ ਪੀ.ਐੱਮ. ਮੋਦੀ ਵਲੋਂ ਦਿੱਤੇ ਗਏ ਭਾਸ਼ਣ ਦਾ ਪੂਰਾ ਟੈਕਸਟ ਮਿਲਿਆ। ਸਾਡੀ ਜਾਂਚ 'ਚ ਮਿਲੇ ਸਬੂਤਾਂ ਤੋਂ ਸਪੱਸ਼ਟ ਹੈ ਕਿ ਵਾਇਰਲ ਵੀਡੀਓ ਹਰਿਆਣਾ ਦਾ ਨਹੀਂ, ਸਗੋਂ ਪੀ.ਐੱਮ. ਮੋਦੀ ਦੀ ਪੁਣੇ 'ਚ ਹੋਈ ਰੈਲੀ ਦਾ ਹੈ। ਹਾਲਾਂਕਿ ਸਾਨੂੰ ਇਹ ਪਤਾ ਨਹੀਂ ਲੱਗ ਸਕਿਆ ਕਿ ਵਾਇਰਲ ਵੀਡੀਓ ਪੁਣੇ 'ਚ ਹੋਈ ਰੈਲੀ ਦੌਰਾਨ ਦਾ ਹੈ ਜਾਂ ਬਾਅਦ ਦਾ ਹੈ।

PunjabKesari

ਇਸ ਟੈਕਸਟ 'ਚ ਮੌਜੂਦ ਆਡੀਓ ਵਾਲਾ ਹਿੱਸਾ ਵੀ ਸ਼ਾਮਲ ਸੀ। ਪੁਣੇ ਦੀ ਇਕ ਰੈਲੀ 'ਚ ਕਰਨਾਟਕ 'ਚ ਮੁਸਲਿਮ ਰਿਜ਼ਰਵੇਸ਼ਨ ਦੇ ਮੁੱਦੇ 'ਤੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਪੀਐੱਮ ਮੋਦੀ ਨੇ ਕਿਹਾ ਸੀ,''ਉਨ੍ਹਾਂ ਨੇ ਕਰਨਾਟਕ 'ਚ ਕੀ ਕੀਤਾ, ਰਾਤੋ-ਰਾਤ ਸਾਰੇ ਮੁਸਲਮਾਨਾਂ ਨੂੰ ਫਤਵਾ ਜਾਰੀ ਕਰਕੇ ਉਨ੍ਹਾਂ ਨੂੰ ਓ.ਬੀ.ਸੀ. ਸਾਰਿਆਂ ਨੂੰ ਓ.ਬੀ.ਸੀ. ਇਕ ਸਰਕੂਲਰ ਜਾਰੀ ਕੀਤਾ ਗਿਆ, ਮੋਹਰ ਲਗਾ ਦਿੱਤੀ ਗਈ ਅਤੇ ਜਿਵੇਂ ਹੀ ਉਹ ਰਾਤੋ-ਰਾਤ ਓਬੀਸੀ ਬਣ ਗਿਆ, ਸਵੇਰੇ ਉਸ ਨੇ ਓਬੀਸੀ ਦਾ 27% ਰਾਖਵਾਂਕਰਨ ਲੁੱਟ ਲਿਆ ਅਤੇ ਅੱਧੀ ਤੋਂ ਵੱਧ ਦੌਲਤ ਖਾ ਲਈ। ਸਾਰੇ ਓਬੀਸੀ ਲੋਕ ਲਟਕਦੇ ਰਹਿ ਗਏ। ਮੈਨੂੰ ਦੱਸੋ ਭਰਾਓ, ਕੀ ਦੇਸ਼ 'ਚ ਚਲੇਗਾ ਕੀ ਅਜਿਹਾ? ਇਹ ਇੰਡੀ ਅਗਾੜੀ ਵਾਲੇ ਕੰਨ ਖੋਲ੍ਹ ਕੇ ਸੁਣ ਲਵੋ..ਮੋਦੀ ਅਜੇ ਜ਼ਿੰਦਾ ਹੈ। ਇਹ ਗੱਲ ਕੰਨ ਖੋਲ੍ਹ ਕੇ ਸੁਣ ਲਵੋ, ਸ਼ਹਿਜਾਦੇ, ਜਦੋਂ ਤੱਕ ਮੋਦੀ ਜ਼ਿੰਦਾ ਹੈ, ਧਰਮ ਦੇ ਆਧਾਰ 'ਤੇ ਰਾਖਵਾਂਕਰਨ ਨਹੀਂ ਹੋਣ ਦਿੱਤਾ ਜਾਵੇਗਾ। ਇਹ ਦੇਸ਼ ਅਜਿਹਾ ਨਹੀਂ ਹੋਣ ਦੇਵੇਗਾ ਅਤੇ ਇਹ ਇਰਾਦੇ ਰੱਖਣ ਵਾਲਿਆਂ ਨੂੰ ਸਿਆਸੀ ਨਕਸ਼ੇ ਤੋਂ ਹਮੇਸ਼ਾ ਲਈ ਮਿਟਾ ਦਿੱਤਾ ਜਾਵੇਗਾ। ਜਦੋਂ ਤੱਕ ਮੋਦੀ ਹਨ, ਇੰਡੀ ਅਘਾੜੀ ਵਾਲਿਆਂ ਨੂੰ ਸਾਰੀਆਂ ਸਾਜਿਸ਼ਾਂ ਨਾਕਾਮ ਉਹ ਕਰਦਾ ਰਹੇਗਾ।'' 

ਉਨ੍ਹਾਂ ਅੱਗੇ ਕਿਹਾ ਕਿ ਦੋਸਤੋ, ਇਹ ਕਾਂਗਰਸ ਦੇ ਰਾਜ ਦੀ ਇਕ ਹੋਰ ਪਛਾਣ ਰਹੀ ਹੈ। ਅੱਤਵਾਦੀਆਂ ਨੂੰ ਖੁੱਲ੍ਹੀ ਛੋਟ, ਅਸੀਂ ਕਿਵੇਂ ਭੁੱਲ ਸਕਦੇ ਹਾਂ ਉਹ ਸਮਾਂ ਜਦੋਂ ਆਏ ਦਿਨ ਦੇਸ਼ 'ਚ ਅੱਤਵਾਦੀ ਹਮਲੇ ਅਤੇ ਬੰਬ ਧਮਾਕੇ ਹੁੰਦੇ ਸਨ। ਅੱਤਵਾਦੀਆਂ ਨੇ ਮਹਾਰਾਸ਼ਟਰ ਦੇ ਮੁੰਬਈ ਅਤੇ ਪੁਣੇ ਨੂੰ ਖੂਨ ਨਾਲ ਲੱਥਪੱਥ ਕੀਤਾ ਸੀ। ਜਰਮਨ ਬੇਕਰੀ ਦੇ ਸਾਹਮਣੇ ਕੀ ਹੋਇਆ ਸੀ?” ਇਸ ਹਿੱਸੇ ਵਾਲਾ ਵੀਡੀਓ ਸਾਨੂੰ ਪ੍ਰਧਾਨ ਮੰਤਰੀ ਮੋਦੀ ਦੇ ਯੂਟਿਊਬ ਅਕਾਊਂਟ ਤੋਂ 29 ਅਪ੍ਰੈਲ 2024 ਨੂੰ ਲਾਈਵ ਕੀਤੇ ਗਏ ਵੀਡੀਓ 'ਚ ਵੀ ਮਿਲਿਆ। ਕਰੀਬ 39 ਮਿੰਟ ਦੀ ਵੀਡੀਓ 'ਚ ਇਸ ਹਿੱਸੇ ਨੂੰ ਦੇਖਿਆ ਅਤੇ ਸੁਣਿਆ ਜਾ ਸਕਦਾ ਹੈ। ਨਾਲ ਹੀ ਵਾਇਰਲ ਕਲਿੱਪ ਦੇ ਹਿੱਸੇ ਵਿਚ ਸਾਨੂੰ ਇਕ ਭੀੜ ਵਾਲਾ ਦ੍ਰਿਸ਼ ਵੀ ਦੇਖਣ ਨੂੰ ਮਿਲਿਆ, ਜਿਸ ਵਿਚ ਦੂਰ-ਦੂਰ ਤੱਕ ਲੋਕਾਂ ਨੂੰ ਬੈਠੇ ਦੇਖਿਆ ਜਾ ਸਕਦਾ ਹੈ।

PunjabKesari

ਸੰਬੰਧਤ ਕੀਵਰਡ ਦੀ ਮਦਦ ਨਾਲ ਗੂਗਲ ਸਰਚ ਕਰਨ 'ਤੇ ਸਾਨੂੰ ਮਹਾਰਾਸ਼ਟਰ ਦੇ ਕਰਜਤ ਤੋਂ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਵਿਧਾਇਕ ਰੋਹਿਤ ਪਵਾਰ ਦਾ 29 ਅਪ੍ਰੈਲ 2024 ਨੂੰ ਕੀਤਾ ਗਿਆ ਟਵੀਟ ਮਿਲਿਆ। ਇਸ ਟਵੀਟ 'ਚ ਮੌਜੂਦ ਵੀਡੀਓ, ਵਾਇਰਲ ਵੀਡੀਓ ਵਾਲੇ ਦ੍ਰਿਸ਼ਾਂ ਦੇ ਸਮਾਨ ਹੈ। ਰੋਹਿਤ ਪਵਾਰ ਨੇ ਕੈਪਸ਼ਨ 'ਚ ਇਹ ਦਾਅਵਾ ਕੀਤਾ ਸੀ ਕਿ ਪੁਣੇ 'ਚ ਹੋਈ ਪੀ.ਐੱਮ. ਮੋਦੀ ਦੀ ਰੈਲੀ 'ਚ ਜ਼ਿਆਦਾਤਰ ਕੁਰਸੀਆਂ ਖ਼ਾਲੀ ਰਹਿ ਗਈਆਂ।

PunjabKesari

ਹਾਲਾਂਕਿ ਰੋਹਿਤ ਪਵਾਰ ਵਲੋਂ ਟਵੀਟ ਕੀਤੇ ਗਏ ਵੀਡੀਓ 'ਚ ਮੌਜੂਦ ਆਡੀਓ 'ਚ ਵੀ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ ਸ਼ਾਮਲ ਸੀ। ਪ੍ਰਧਾਨ ਮੰਤਰੀ ਮੋਦੀ ਇਸ ਦੌਰਾਨ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਸਨ ਕਿ ''ਸੰਤ ਸਮਾਜ ਸੁਧਾਰਕ ਦੇਸ਼ ਨੂੰ ਦਿੱਤੇ ਹਨ ਅਤੇ ਅੱਜ ਇਹ ਧਰਤੀ, ਦੁਨੀਆ ਨੂੰ ਸ਼ਾਨਦਾਰ ਇਨੋਵੇਟਰਜ਼ ਦੇ ਰਹੀ ਹੈ, ਟੇਕ ਇੰਟਰਪ੍ਰੇਨਯੋਰ ਦੇ ਰਹੀ ਹੈ।'' 
ਜਦੋਂ ਅਸੀਂ ਪ੍ਰਧਾਨ ਮੰਤਰੀ ਮੋਦੀ ਵਲੋਂ ਬੋਲੇ ਗਏ ਇਨ੍ਹਾਂ ਬਿਆਨਾਂ ਨੂੰ ਖੋਜਿਆ ਤਾਂ ਪਤਾ ਲੱਗਾ ਕਿ ਪੀ.ਐੱਮ. ਨੇ ਪੁਣੇ ਦੀ ਇਸ ਰੈਲੀ 'ਚ ਹੀ ਇਹ ਗੱਲ ਕਹੀਆਂ ਸਨ। ਪੀ.ਐੱਮ. ਮੋਦੀ ਨੇ ਕਿਹਾ ਸੀ ਕਿ ਸਾਥੀਓ, ਇਸ ਧਰਤੀ ਨੇ ਮਹਾਤਮਾ ਫੁਲੇ, ਸਾਵਿਤਰੀ ਬਾਈ ਫੁਲੇ ਵਰਗੇ ਕਈ ਸੰਤ ਸਮਾਜ ਸੁਧਾਰਕ ਦੇਸ਼ ਨੂੰ ਦਿੱਤੇ ਹਨ ਅਤੇ ਅੱਜ ਇਹ ਧਰਤੀ, ਦੁਨੀਆ ਨੂੰ ਸ਼ਾਨਦਾਰ ਇਨੋਵੇਟਰਜ਼ (ਖੋਜਕਾਰ) ਦੇ ਰਹੀ ਹੈ, ਟੇਕ ਇੰਟਰਪ੍ਰੇਨਯੋਰ (ਤਕਨੀਕੀ ਉੱਦਮੀ) ਦੇ ਰਹੀ ਹੈ। ਪੁਣੇ ਜਿੰਨਾ ਪ੍ਰਾਚੀਨ ਹੈ, ਓਨਾ ਹੀ ਫਿਊਚਰਿਸਟਿਕ ਹੈ।''

PunjabKesari

ਵਾਇਰਲ ਵੀਡੀਓ 'ਚ ਦਿੱਸ ਰਹੇ ਦ੍ਰਿਸ਼ਾਂ ਦਾ ਮਿਲਾਨ ਪੁਣੇ 'ਚ ਹੋਈ ਰੈਲੀ ਵਾਲੇ ਵੀਡੀਓ ਨਾਲ ਕਰਨ 'ਤੇ ਸਾਨੂੰ ਕਈ ਤਰ੍ਹਾਂ ਦੀ ਸਮਾਨਤਾ ਦੇਖਣ ਨੂੰ ਮਿਲੀ, ਜਿਸ ਨੂੰ ਤੁਸੀਂ ਹੇਠਾਂ ਮੌਜੂਦ ਤਸਵੀਰ ਦੇ ਮਾਧਿਅਮ ਨਾਲ ਸਮਝ ਸਕਦੇ ਹੋ। 

PunjabKesari

ਹੁਣ ਅਸੀਂ ਪ੍ਰਧਾਨ ਮੰਤਰੀ ਮੋਦੀ ਦੀ ਅੰਬਾਲਾ ਅਤੇ ਸੋਨੀਪਤ ਰੈਲੀ ਵਾਲੇ ਵੀਡੀਓ ਨੂੰ ਵੀ ਦੇਖਿਆ। ਇਸ ਦੌਰਾਨ ਅਸੀਂ ਪਾਇਆ ਕਿ ਪੀ.ਐੱਮ. ਮੋਦੀ ਨੇ ਦੋਹਾਂ ਰੈਲੀਆਂ 'ਚ ਭਾਸ਼ਣ ਦੇਣ ਦੌਰਾਨ ਕਿਸੇ ਵੀ ਤਰ੍ਹਾਂ ਦੀ ਪੱਗੜੀ ਨਹੀਂ ਪਹਿਨੀ ਸੀ, ਜਦੋਂ ਕਿ ਉਨ੍ਹਾਂ ਨੇ ਪੁਣੇ ਦੀ ਰੈਲੀ 'ਚ ਸਥਾਨਕ ਰਵਾਇਤੀ ਪੱਗੜੀ ਪਹਿਨੀ ਸੀ।

PunjabKesari

Conclusion
ਸਾਡੀ ਜਾਂਚ 'ਚ ਮਿਲੇ ਸਬੂਤਾਂ ਤੋਂ ਸਪੱਸ਼ਟ ਹੈ ਕਿ ਵਾਇਰਲ ਵੀਡੀਓ ਹਰਿਆਣਾ ਦਾ ਨਹੀਂ, ਸਗੋਂ ਪੀ.ਐੱਮ. ਮੋਦੀ ਦੀ ਪੁਣੇ 'ਚ ਹੋਈ ਰੈਲੀ ਦਾ ਹੈ। ਹਾਲਾਂਕਿ ਸਾਨੂੰ ਇਹ ਪਤਾ ਨਹੀਂ ਲੱਗ ਸਕਿਆ ਕਿ ਵਾਇਰਲ ਵੀਡੀਓ ਪੁਣੇ 'ਚ ਹੋਈ ਰੈਲੀ ਦੌਰਾਨ ਦਾ ਹੈ ਜਾਂ ਬਾਅਦ ਦਾ ਹੈ।

(Disclaimer: ਇਹ ਫੈਕਟ ਮੂਲ ਤੌਰ 'ਤੇ newschecker ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)


DIsha

Content Editor

Related News