ਜਲੰਧਰ ''ਚ PM ਮੋਦੀ ਦੀ ਰੈਲੀ ਦੌਰਾਨ ਟਰੈਫਿਕ ਲਈ PAP ਚੌਂਕ ਬੰਦ ਰਹੇਗਾ, ਬਦਲੇ ਗਏ ਹਨ ਰੂਟ
Friday, May 24, 2024 - 12:08 PM (IST)
ਜਲੰਧਰ (ਜ. ਬ.)–ਸ਼ੁੱਕਰਵਾਰ ਯਾਨੀ ਕਿ ਅੱਜ ਪੀ. ਏ. ਪੀ. ਦੇ ਅੰਦਰ ਹੋਣ ਜਾ ਰਹੀ ਪੀ. ਐੱਮ. ਮੋਦੀ ਦੀ ਰੈਲੀ ਕਾਰਨ ਟਰੈਫਿਕ ਨੂੰ ਲੈ ਕੇ ਪ੍ਰਸ਼ਾਸਨ ਨੇ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਸ਼ੁੱਕਰਵਾਰ ਨੂੰ ਦੁਪਹਿਰ 2 ਵਜੇ ਤੋਂ ਪੀ. ਏ. ਪੀ. ਚੌਂਕ ’ਤੇ ਪੂਰੀ ਤਰ੍ਹਾਂ ਨਾਲ ਟਰੈਫਿਕ ਨਹੀਂ ਜਾਣ ਦਿੱਤਾ ਜਾਵੇਗਾ। ਸਿਟੀ ਤੋਂ ਹੁਸ਼ਿਆਰਪੁਰ, ਅੰਮ੍ਰਿਤਸਰ, ਲੁਧਿਆਣਾ ਅਤੇ ਚੰਡੀਗੜ੍ਹ ਵੱਲ ਜਾਣਾ ਟਰੈਫਿਕ ਪੁਲਸ ਪ੍ਰਸ਼ਾਸਨ ਨੇ ਰੈਲੀ ਸਮੇਂ ਡਾਇਵਰਟ ਕਰ ਦਿੱਤਾ ਹੈ। 24 ਮਈ ਨੂੰ ਜਿਉਂ-ਜਿਉਂ ਪੀ. ਏ. ਪੀ. ਕੈਂਪਸ ਆਉਣ ਵਾਲੇ ਲੋਕਾਂ ਦੀ ਭੀੜ ਇਕੱਠੀ ਹੁੰਦੀ ਜਾਵੇਗੀ, ਤਿਉਂ-ਤਿਉਂ ਰੁਟੀਨ ਵਾਲਾ ਟਰੈਫਿਕ ਡਾਇਵਰਟ ਹੁੰਦਾ ਜਾਵੇਗਾ। ਅੰਦਾਜ਼ਾ ਹੈ ਕਿ ਦੁਪਹਿਰ 2 ਵਜੇ ਤੋਂ ਪੀ. ਏ. ਪੀ. ਚੌਂਕ ਤੋਂ ਹੁੰਦੇ ਹੋਏ ਹੋਰਨਾਂ ਸ਼ਹਿਰਾਂ ਵੱਲ ਜਾਣ ਵਾਲਾ ਸਾਰਾ ਟਰੈਫਿਕ ਰੋਕ ਦਿੱਤਾ ਜਾਵੇਗਾ। ਸਿਟੀ ਤੋਂ ਅੰਮ੍ਰਿਤਸਰ ਜਾਣ ਵਾਲੇ ਲੋਕਾਂ ਨੂੰ ਜਾਂ ਤਾਂ ਬਿਧੀਪੁਰ ਫਾਟਕ ਅਤੇ ਮਕਸੂਦਾਂ ਬਾਈਪਾਸ ਵਾਲਾ ਪੁਰਾਣਾ ਰੂਟ ਅਪਣਾਉਣਾ ਹੋਵੇਗਾ ਜਾਂ ਫਿਰ ਕਿਸ਼ਨਪੁਰਾ ਚੌਂਕ ਤੋਂ ਹੁੰਦੇ ਹੋਏ ਲੰਮਾ ਪਿੰਡ ਚੌਂਕ ਤੋਂ ਵੀ ਅੰਮ੍ਰਿਤਸਰ ਹਾਈਵੇਅ ’ਤੇ ਜਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ- PM ਮੋਦੀ ਦੀ ਆਮਦ ਸਬੰਧੀ ਜਲੰਧਰ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ, ਗੁਜਰਾਤ ਪੁਲਸ ਤੇ ਪੈਰਾ-ਮਿਲਟਰੀ ਫੋਰਸ ਤਾਇਨਾਤ
ਇਸੇ ਤਰ੍ਹਾਂ ਲੁਧਿਆਣਾ ਜਾਣ ਵਾਲੇ ਲੋਕਾਂ ਨੂੰ 66 ਫੁੱਟੀ ਰੋਡ ਜਾਂ ਫਿਰ ਕੈਂਟ ਦੇ ਅੰਦਰੋਂ ਮੈਕਡੌਨਲਡ ਵੱਲੋਂ ਫਗਵਾੜਾ ਹਾਈਵੇ ਫੜਨਾ ਪਵੇਗਾ ਅਤੇ ਐਂਟਰੀ ਵੀ ਇਸੇ ਰੂਟ ਤੋਂ ਕੀਤੀ ਜਾ ਸਕਦੀ ਹੈ। ਚੰਡੀਗੜ੍ਹ ਜਾਣ ਲਈ ਸੁਭਾਨਪੁਰ ਤੋਂ ਕਾਲਾ ਸੰਘਿਆਂ, ਨਕੋਦਰ ਅਤੇ ਫਿਰ ਫਗਵਾੜਾ ਤੋਂ ਚੰਡੀਗੜ੍ਹ ਰੋਡ ’ਤੇ ਜਾਇਆ ਜਾ ਸਕਦਾ ਹੈ। ਇਨ੍ਹਾਂ ਪੁਆਇੰਟਸ ਤੋਂ ਜਲੰਧਰ ਵਿਚ ਐਂਟਰੀ ਵੀ ਲਈ ਜਾ ਸਕਦੀ ਹੈ। ਦੂਜੇ ਪਾਸੇ ਪੁਲਸ ਨੇ ਪੀ. ਏ. ਪੀ. ਵਿਚ ਆਉਣ ਵਾਲੇ ਲੋਕਾਂ ਲਈ ਸਾਈਨ ਬੋਰਡ ਲਾ ਦਿੱਤੇ ਹਨ ਤਾਂ ਕਿ ਉਨ੍ਹਾਂ ਨੂੰ ਪਾਰਕਿੰਗ ਤੋਂ ਲੈ ਕੇ ਪੀ. ਏ. ਪੀ. ਗਰਾਊਂਡ ਤਕ ਪਹੁੰਚਣ ਲਈ ਕੋਈ ਪ੍ਰੇਸ਼ਾਨੀ ਨਾ ਹੋਵੇ। ਇਸ ਤੋਂ ਇਲਾਵਾ ਜਿਹੜੇ-ਜਿਹੜੇ ਪੁਆਇੰਟਸ ਤੋਂ ਡਾਇਵਰਟ ਦਿੱਤੇ ਜਾਣੇ ਹਨ, ਉਥੇ ਵੀਰਵਾਰ ਨੂੰ ਹੀ ਪੁਲਸ ਨੇ ਬੈਰੀਕੇਡਜ਼ ਰਖਵਾ ਦਿੱਤੇ ਸਨ ਤਾਂ ਕਿ ਕਿਸੇ ਵੀ ਸਮੇਂ ਡਾਇਵਰਸ਼ਨ ਦਿੱਤੀ ਜਾ ਸਕੇ। ਏ. ਡੀ. ਸੀ. ਪੀ. ਟਰੈਫਿਕ ਅਮਨਦੀਪ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 24 ਮਈ ਨੂੰ ਡਾਇਵਰਟ ਰੂਟ ਦੀ ਹੀ ਵਰਤੋਂ ਕਰਨ ਤਾਂ ਕਿ ਕਿਸੇ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ- ਅਕਾਲੀ, ਭਾਜਪਾ ਤੇ ਕਾਂਗਰਸ ਸਰਕਾਰਾਂ ਪੰਜਾਬ ਦੀਆਂ 3 ਪੀੜ੍ਹੀਆਂ ਖਾ ਗਈਆਂ ਤੇ ਆਪਣੇ ਲਈ ਬਣਾ ਲਏ ਮਹਿਲ: ਭਗਵੰਤ ਮਾਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8