ਹਿਮਾਚਲ 'ਚ ਰੈਲੀ ਦੌਰਾਨ PM ਮੋਦੀ ਨੇ ਕਾਂਗਰਸ 'ਤੇ ਵਿੰਨ੍ਹਿਆ ਨਿਸ਼ਾਨਾ, ਲਗਾਏ ਇਹ ਦੋਸ਼

Friday, May 24, 2024 - 01:22 PM (IST)

ਹਿਮਾਚਲ 'ਚ ਰੈਲੀ ਦੌਰਾਨ PM ਮੋਦੀ ਨੇ ਕਾਂਗਰਸ 'ਤੇ ਵਿੰਨ੍ਹਿਆ ਨਿਸ਼ਾਨਾ, ਲਗਾਏ ਇਹ ਦੋਸ਼

ਸ਼ਿਮਲਾ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਾਂਗਰਸ 'ਤੇ ਹਿਮਾਚਲ ਪ੍ਰਦੇਸ਼ ਦੇ ਨੌਜਵਾਨਾਂ ਦੇ ਨੌਜਵਾਨਾਂ ਨੂੰ ਇਕ ਲੱਖ ਨੌਕਰੀਆਂ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਨਹੀਂ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਪਾਰਟੀ ਦੀ 'ਤਾਲਾਬਾਜ਼ ਸਰਕਾਰ' ਨੇ ਰਾਜ ਕਰਮਚਾਰੀ ਚੋਣ ਕਮਿਸ਼ਨ 'ਤੇ ਤਾਲਾ ਲਗਾ ਦਿੱਤਾ ਹੈ। ਸ਼ਿਮਲਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਸੁਰੇਸ਼ ਕਸ਼ਯਪ ਦੇ ਸਮਰਥਨ 'ਚ ਸਿਰਮੌਰ ਜ਼ਿਲ੍ਹੇ ਦੇ ਨਾਹਨ 'ਚ ਇਕ ਵਿਜੇ ਸੰਕਲਪ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਕਾਂਗਰਸ ਅਤੇ ਉਸ ਦੇ ਸਹਿਯੋਗੀ 'ਫਿਰਕਾਪ੍ਰਸਤੀ, ਜਾਤੀਵਾਦੀ ਅਤੇ ਪਰਿਵਾਰਵਾਦੀ' ਹਨ। ਉਨ੍ਹਾਂ ਕਿਹਾ,''ਮੇਰੇ ਲਈ ਨਾ ਤਾਂ ਨਾਹਨ ਨਵਾਂ ਹੈ ਅਤੇ ਨਾ ਹੀ ਸਿਰਮੌਰ ਪਰ ਮੈਨੂੰ ਕਹਿਣਾ ਪਵੇਗਾ ਕਿ ਅੱਜ ਦਾ ਮਾਹੌਲ ਨਵਾਂ ਹੈ, ਕਿਉਂਕਿ ਮੈਂ ਨਾਹਨ 'ਚ ਅਜਿਹੀ ਇਤਿਹਾਸਕ ਰੈਲੀ ਨਹੀਂ ਦੇਖੀ।''

ਪੀ.ਐੱਮ. ਮੋਦੀ ਨੇ ਕਿਹਾ,''ਮੈਂ ਇੱਥੇ ਆਪਣੇ ਜਾਂ ਆਪਣੇ ਪਰਿਵਾਰ ਲਈ ਨਹੀਂ ਸਗੋਂ ਇਕ ਵਿਕਸਿਤ ਰਾਸ਼ਟਰ ਲਈ, ਭਾਜਪਾ ਦੇ ਤੀਜੇ ਕਾਰਜਕਾਲ ਲਈ ਤੁਹਾਡਾ ਆਸ਼ੀਰਵਾਦ ਲੈਣ ਆਇਆ ਹਾਂ।'' ਉਨ੍ਹਾਂ ਕਿਹਾ ਕਿ ਸਰਹੱਦ ਪਾਰ ਰਹਿਣ ਵਾਲੇ ਹਿਮਾਚਲ ਪ੍ਰਦੇਸ਼ ਦੇ ਲੋਕ ਇਕ ਮਜ਼ਬੂਤ ਦੇਸ਼ ਦੀ ਕੀਮਤ ਜਾਣਦੇ ਹਨ। ਹਿਮਾਚਲ ਪ੍ਰਦੇਸ਼ ਕਰਮਚਾਰੀ ਚੋਣ ਕਮਿਸ਼ਨ (ਐੱਚਪੀਐੱਸਐੱਸਸੀ) ਨੂੰ ਭੰਗ ਕਰਨ ਨੂੰ ਲੈ ਕੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਮੋਦੀ ਨੇ ਕਿਹਾ ਕਿ ਨੌਜਵਾਨਾਂ ਨੂੰ ਇਕ ਲੱਖ ਨੌਕਰੀਆਂ ਦੇਣਾ ਤਾਂ ਦੂਰ ਦੀ ਗੱਲ ਹੈ, ਕਾਂਗਰਸ ਦੀ 'ਤਾਲਾਬਾਜ਼ ਸਰਕਾਰ' ਨੇ ਭਰਤੀ ਕਮਿਸ਼ਨ 'ਤੇ ਤਾਲਾ ਲਗਾ ਦਿੱਤਾ ਹੈ। ਪਿਛਲੇ ਸਾਲ ਫਰਵਰੀ 'ਚ, ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਅਗਵਾਈ ਵਾਲੀ ਰਾਜ ਸਰਕਾਰ ਨੇ ਐੱਚਪੀਐੱਸਐੱਸਸੀ ਨੂੰ ਭੰਗ ਕਰ ਦਿੱਤਾ ਸੀ। ਇਸ ਦਾ ਕੰਮਕਾਜ ਦਸੰਬਰ 2022 'ਚ ਪੇਪਰ ਲੀਕ ਦੇ ਇਕ ਮਾਮਲੇ ਦੇ ਜਨਤਕ ਹੋਣ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਸੀ। ਪੀ.ਐੱਮ. ਮੋਦੀ ਨੇ ਕਾਂਗਰਸ 'ਤੇ ਹੋਰ ਪਿਛੜਾ ਵਰਗ (ਓਬੀਸੀ) ਦਾ ਰਾਖਵਾਂਕਰਨ ਖੋਹ ਕੇ ਮੁਸਲਮਾਨਾਂ ਨੂੰ ਦੇਣ ਦਾ ਵੀ ਦੋਸ਼ ਲਗਾਇਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News