Fact Check: ਨਾ ਅਖਿਲੇਸ਼ ਦੀ ਰੈਲੀ, ਨਾ ਪਵਨ ਸਿੰਘ ਦੇ ਸਮਰਥਕ! ਭਾਰੀ ਇੱਕਠ ਦਾ ਵੀਡੀਓ ਬ੍ਰਾਜ਼ੀਲ ਦੇ ਇਕ ਮੇਲੇ ਦਾ ਹੈ

Friday, May 31, 2024 - 04:16 PM (IST)

Fact Check: ਨਾ ਅਖਿਲੇਸ਼ ਦੀ ਰੈਲੀ, ਨਾ ਪਵਨ ਸਿੰਘ ਦੇ ਸਮਰਥਕ! ਭਾਰੀ ਇੱਕਠ ਦਾ ਵੀਡੀਓ ਬ੍ਰਾਜ਼ੀਲ ਦੇ ਇਕ ਮੇਲੇ ਦਾ ਹੈ

ਨਵੀਂ ਦਿੱਲੀ- ਸੜਕ 'ਤੇ ਲੋਕਾਂ ਦੇ ਭਾਰੀ ਇੱਕਠ ਦਾ ਇੱਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਲੋਕਾਂ ਦੀ ਮੰਨੀਏ ਤਾਂ ਇਹ ਅਖਿਲੇਸ਼ ਯਾਦਵ ਦੀ ਰੈਲੀ 'ਚ ਇਹ ਭਾਰੀ ਭੀੜ ਇਕੱਠੀ ਹੋਈ ਸੀ। 
ਜਿੱਥੇ ਇੱਕ ਪਾਸੇ ਲੋਕ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਇਸ ਨੂੰ 'ਇੰਡੀਆ ਅਲਾਇੰਸ' ਨਾਲ ਜੋੜ ਰਹੇ ਹਨ, ਉੱਥੇ ਹੀ ਕੁਝ ਹੋਰ ਲੋਕ ਇਸ ਵੀਡੀਓ ਨੂੰ ਬਿਹਾਰ ਦੀ ਕਾਰਾਕਾਟ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਪਵਨ ਸਿੰਘ ਦੀ ਰੈਲੀ ਦਾ ਦੱਸ ਰਹੇ ਹਨ। ਅਜਿਹੀ ਇੱਕ ਪੋਸਟ ਦਾ ਆਰਕਾਈਵਡ ਵਰਜ਼ਨ ਇੱਥੇ ਦੇਖਿਆ ਜਾ ਸਕਦਾ ਹੈ।

 
 
 
 
 
 
 
 
 
 
 
 
 
 
 
 

A post shared by Micareta de Feira de Santana (@micaretadefeira.oficial)


ਅੱਜ ਤੱਕ ਨੇ ਤੱਥਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਭੀੜ ਕਿਸੇ ਨੇਤਾ ਦੀ ਰੈਲੀ ਵਿਚ ਨਹੀਂ ਸੀ, ਸਗੋਂ ਬ੍ਰਾਜ਼ੀਲ 'ਇਕ ਮੇਲੇ ਦੀ ਸੀ।

 

ਕਿਸ ਤਰ੍ਹਾਂ ਪਤਾ ਲੱਗੀ ਸੱਚਾਈ? 

ਵੀਡੀਓ ਦੇ ਕੀਫ੍ਰੇਮਜ਼ ਨੂੰ ਰਿਸਰਚ ਕਰਨ 'ਤੇ ਸਾਨੂੰ ਇਸ ਬਾਰੇ ਇੱਕ ਪੁਰਤਗਾਲੀ ਭਾਸ਼ਾ 'ਚ ਛੱਪੀ ਇਕ ਖ਼ਬਰ ਮਿਲੀ। 22 ਅਪ੍ਰੈਲ 2024 ਦੀ ਇਸ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਹ ਦ੍ਰਿਸ਼ ਬ੍ਰਾਜ਼ੀਲ 'ਚ ਆਯੋਜਿਤ 'Micareta de Feira de Santana' ਨਾਂ ਦੇ ਮੇਲੇ ਦਾ ਹੈ। ਇਹ ਵੀ ਦੱਸਿਆ ਗਿਆ ਹੈ ਕਿ ਇਹ ਮੇਲਾ 17 ਅਪ੍ਰੈਲ ਤੋਂ 22 ਅਪ੍ਰੈਲ ਤੱਕ ਚੱਲਿਆ।
ਥੋੜਾ ਹੋਰ ਖੋਜਣ ਤੋਂ ਬਾਅਦ, ਸਾਨੂੰ ਇਹ ਵੀਡੀਓ 19 ਅਪ੍ਰੈਲ, 2024 ਦੀ ਇੱਕ ਇੰਸਟਾਗ੍ਰਾਮ ਪੋਸਟ 'ਚ ਮਿਲੀ, ਇਹ ਬ੍ਰਾਜ਼ੀਲ ਦੇ ਬਾਹੀਆ ਰਾਜ ਦੀ ਦੱਸੀ ਜਾ ਰਹੀ  ਸੀ।

PunjabKesari

ਇਸ ਤੋਂ ਬਾਅਦ ਸਾਨੂੰ ਇਸ ਮੇਲੇ ਦੇ ਬਾਰੇ ਕਈ ਹੋਰ ਰਿਪੋਰਟਾਂ ਛੱਪੀਆਂ ਮਿਲੀਆਂ। ਉਨ੍ਹਾਂ ਮੁਤਾਬਕ ਛੇ ਦਿਨ ਤੱਕ ਚੱਲੇ ਇਸ ਮੇਲੇ 'ਚ ਕਰੀਬ 20 ਲੱਖ ਲੋਕ ਆਏ ਸਨ। ਇਹ ਮੇਲਾ 1937 'ਚ ਬ੍ਰਾਜ਼ੀਲ 'ਚ ਲਗਾਇਆ ਗਿਆ ਸੀ। ‘Maneca Ferreira’  ਨਾਂ ਦੇ ਵਿਅਕਤੀ ਨੇ ਕੁਝ ਨੌਜਵਾਨਾਂ ਨਾਲ ਮਿਲ ਕੇ ਇਸ ਮੇਲੇ ਦੀ ਸ਼ੁਰੂਆਤ ਕੀਤੀ ਸੀ।
ਇਸ ਮੇਲੇ ਦੀਆਂ ਤਸਵੀਰਾਂ 'Micareta de Feira' ਦੀ ਵੈੱਬਸਾਈਟ 'ਤੇ ਵੀ ਉਪਲਬਧ ਹਨ ਜੋ ਵਾਇਰਲ ਵੀਡੀਓ ਨਾਲ ਪੂਰੀ ਤਰ੍ਹਾਂ ਮੇਲ ਖਾਂਦੀਆਂ ਹਨ। ਨਾਲ ਹੀ, 'Micareta de Feira' ਦੇ ਅਧਿਕਾਰਤ ਇੰਸਟਾਗ੍ਰਾਮ ਪੇਜ ਨੇ 19 ਅਪ੍ਰੈਲ, 2024 ਨੂੰ ਵਾਇਰਲ ਵੀਡੀਓ ਨੂੰ ਸਾਂਝਾ ਕੀਤਾ ਸੀ। ਜ਼ਾਹਿਰ ਹੈ ਕਿ ਬ੍ਰਾਜ਼ੀਲ 'ਚ ਹੋਏ ਮੇਲੇ ਦੀ ਵੀਡੀਓ ਨੂੰ ਲੋਕ ਸਭਾ ਚੋਣਾਂ ਦੌਰਾਨ ਵੱਖ-ਵੱਖ ਨੇਤਾਵਾਂ ਦੀ ਰੈਲੀ ਦੇ ਰੂਪ 'ਚ ਆਯੋਜਿਤ ਦੱਸ ਕੇ ਇਸ ਨੂੰ ਸ਼ੇਅਰ ਕੀਤਾ ਗਿਆ ਹੈ।


author

sunita

Content Editor

Related News