ਹਰ ਮਾਂ-ਬਾਪ ਲਈ ਸਬਕ ਹੈ ਇਹ ਵੀਡੀਓ

02/24/2018 4:00:04 PM

ਮੁੰਬਈ— ਅੱਜ-ਕੱਲ ਦੀ ਭੱਜ-ਦੌੜ ਭਰੀ ਜ਼ਿੰਦਗੀ 'ਚ ਹਰ ਇਨਸਾਨ ਲਈ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਕਾਫੀ ਮੁਸ਼ਕਲ ਹੋ ਗਿਆ ਹੈ ਪਰ ਕਈ ਵਾਰ ਬੱਚਿਆਂ ਨੂੰ ਲੈ ਕੇ ਵਰਤੀ ਗਈ ਲਾਪਰਵਾਹੀ ਮਾਂ-ਬਾਪ ਲਈ ਖਤਰਨਾਕ ਸਾਬਿਤ ਹੋ ਸਕਦੀ ਹੈ। ਇਸ ਦੀ ਤਾਜ਼ਾ ਉਦਾਹਰਣ ਮੁੰਬਈ ਦੇ ਸਾਕੀ ਨਾਕਾ ਇਲਾਕੇ 'ਚ ਦੇਖਣ ਨੂੰ ਮਿਲੀ, ਜਿੱਥੇ ਇਕ ਵਿਅਕਤੀ ਦੁਕਾਨ ਦੇ ਬਾਹਰ ਖੇਡ ਰਹੀ ਇਕ ਢਾਈ ਸਾਲ ਦੀ ਬੱਚੀ ਨੂੰ ਰਾਹ ਚੱਲਦੇ ਸ਼ਰੇਆਮ ਚੁੱਕ ਲੈਂਦਾ ਹੈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।

ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇਕ ਛੋਟੀ ਜਿਹੀ ਬੱਚੀ ਖੇਡਦੇ ਹੋਏ ਦੁਕਾਨ ਤੋਂ ਬਾਹਰ ਆ ਜਾਂਦੀ ਹੈ। ਉਦੋਂ ਉੱਥੋਂ ਲੰਘ ਰਿਹਾ ਇਕ ਆਦਮੀ ਉਸ ਨੂੰ ਗੋਦ 'ਚ ਚੁੱਕ ਲੈਂਦਾ ਹੈ ਅਤੇ ਲੈ ਕੇ ਚੱਲਾ ਜਾਂਦਾ ਹੈ। ਬੱਚੀ ਨੂੰ ਬਾਹਰ ਨਾ ਦੇਖ ਕੇ ਪਰਿਵਾਰ ਵਾਲੇ ਬੱਚੀ ਦੇ ਗਾਇਬ ਹੋਣ ਦੀ ਸੂਚਨਾ ਪੁਲਸ ਨੂੰ ਦਿੰਦੇ ਹਨ। ਪੁਲਸ ਤੁਰੰਤ ਇਲਾਕੇ ਦੀ ਨਾਕਾਬੰਦੀ ਕਰ ਦਿੰਦੀ ਹੈ। ਸੀ.ਸੀ.ਟੀ.ਵੀ. ਕੈਮਰੇ 'ਚ ਸਾਫ ਦਿੱਸ ਰਹੀ ਅਪਰਾਧੀ ਦੀ ਤਸਵੀਰ ਦੇ ਆਧਾਰ 'ਤੇ ਪੁਲਸ ਉਸ ਨੂੰ 6 ਘੰਟਿਆਂ ਦੇ ਅੰਦਰ ਫੜ ਲੈਂਦੀ ਹੈ। ਬੱਚੀ ਸਹੀ ਸਲਾਮਤ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ। ਅਪਰਾਧੀ ਨੇ ਜਿਸ ਤਰੀਕੇ ਨਾਲ ਬੱਚੀ ਨੂੰ ਅਗਵਾ ਕੀਤਾ, ਉਹ ਦੇਖ ਕੇ ਹਰ ਕੋਈ ਹੈਰਾਨ ਹੈ। ਘਟਨਾ 23 ਫਰਵਰੀ ਦੀ ਦੱਸੀ ਜਾ ਰਹੀ ਹੈ। ਦਿਨਦਿਹਾੜੇ ਬੱਚੀ ਨੂੰ ਅਗਵਾ ਕਰਨ ਦਾ ਇਹ ਹੋਸ਼ ਉੱਡਾਉਣ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।


Related News