2 ਸੂਬਿਆਂ 'ਚ ਵੰਡਿਆ ਹੈ ਇਹ ਅਨੋਖਾ ਰੇਲਵੇ ਸਟੇਸ਼ਨ, ਇਕ ਸੂਬੇ 'ਚ ਮਿਲਦੀ ਹੈ ਟਿਕਟ ਤਾਂ ਦੂਜੇ 'ਚ ਆਉਂਦੀ ਹੈ ਰੇਲ

01/27/2023 3:37:38 PM

ਗੁਜਰਾਤ- ਰੇਲਵੇ ਨੂੰ ਹਿੰਦੁਸਤਾਨ ਦੇ ਲੋਕਾਂ ਦੇ ਦਿਲ ਦੀ ਧੜਕਣ ਕਿਹਾ ਜਾਂਦਾ ਹੈ। ਦੇਸ਼ ਦੇ ਹਰੇਕ ਸੂਬੇ ਦੇ ਹਰੇਕ ਸ਼ਹਿਰ, ਕਸਬੇ ਵਿਚ ਰੇਲਵੇ ਸਟੇਸ਼ਨ ਬਣੇ ਹੋਏ ਹਨ। ਜਿਨ੍ਹਾਂ ਰਾਹੀਂ ਲੋਕ ਟਰੇਨ ਵਿਚ ਚੜ੍ਹਦੇ ਹਨ ਅਤੇ ਇਹ ਸਟੇਸ਼ਨ ਉਸੇ ਸ਼ਹਿਰ ਜਾਂ ਕਸਬੇ ਦੇ ਖੇਤਰ ਵਿਚ ਹੁੰਦੇ ਹਨ। ਪਰ ਦੇਸ਼ ਵਿਚ ਇਕ ਰੇਲਵੇ ਸਟੇਸ਼ਨ ਅਜਿਹਾ ਵੀ ਹੈ, ਜਿਸਦਾ ਪਲੇਟਫਾਰਮ 2 ਵੱਖ-ਵੱਖ ਸੂਬਿਆਂ ਵਿਚ ਹੈ। ਤੁਸੀਂ ਟਿਕਟ ਇਕ ਸੂਬੇ ਤੋਂ ਖਰੀਦਦੇ ਹੋ ਪਰ ਜਦੋਂ ਤੁਸੀਂ ਰੇਲ 'ਚ ਬੈਠਣ ਜਾਂਦੇ ਹਨ ਤਾਂ ਤੁਹਾਨੂੰ ਦੂਜੇ ਸੂਬੇ 'ਚ ਜਾ ਕੇ ਉਸ ਰੇਲ 'ਚ ਬੈਠਣਾ ਪੈਂਦਾ ਹੈ। ਇਹ ਰੇਲਵੇ ਸਟੇਸ਼ਨ ਭਾਰਤ ਦੇ ਪੱਛਮੀ ਇਲਾਕੇ ਯਾਨੀ ਮਹਾਰਾਸ਼ਟਰ 'ਚ ਹੈ। ਰੇਲਵੇ ਸਟੇਸ਼ਨ ਦਾ ਨਾਮ ਨਵਾਪੁਰ ਰੇਲਵੇ ਸਟੇਸ਼ਨ ਹੈ। ਇਸ ਸਟੇਸ਼ਨ ਦਾ ਇਕ ਹਿੱਸਾ ਮਹਾਰਾਸ਼ਟਰ 'ਚ ਹੈ ਅਤੇ ਦੂਜਾ ਗੁਜਰਾਤ 'ਚ ਹੈ। ਨਵਾਪੁਰ ਰੇਲਵੇ ਸਟੇਸ਼ਨ ਵੱਖ-ਵੱਖ ਰਾਜਾਂ 'ਚ ਦੋ ਹਿੱਸਿਆਂ 'ਚ ਵੰਡਿਆ ਹੋਇਆ ਹੈ। ਜਿੱਥੇ ਪਲੇਟਫਾਰਮ ਤੋਂ ਲੈ ਕੇ ਬੈਂਚ ਤੱਕ ਹਰ ਚੀਜ਼ ਵਿੱਚ ਮਹਾਰਾਸ਼ਟਰ ਅਤੇ ਗੁਜਰਾਤ ਲਿਖਿਆ ਹੋਇਆ ਹੈ। ਦਿਲਚਸਪ ਗੱਲ ਇਹ ਹੈ ਕਿ ਸਟੇਸ਼ਨ ‘ਤੇ ਚਾਰ ਵੱਖ-ਵੱਖ ਭਾਸ਼ਾਵਾਂ ਹਿੰਦੀ, ਅੰਗਰੇਜ਼ੀ, ਮਰਾਠੀ ਅਤੇ ਗੁਜਰਾਤੀ ‘ਚ ਐਲਾਨ ਕੀਤੇ ਜਾਂਦੇ ਹਨ।

PunjabKesari

ਇਸ ਰੇਲਵੇ ਸਟੇਸ਼ਨ ਦੀ ਲੰਬਾਈ ਲਗਭਗ 800 ਮੀਟਰ ਹੈ, ਜਿਸ 'ਚੋਂ 500 ਮੀਟਰ ਹਿੱਸਾ ਗੁਜਰਾਤ 'ਚ ਹੈ ਅਤੇ 300 ਮੀਟਰ ਹਿੱਸਾ ਮਹਾਰਾਸ਼ਟਰ। ਇਹ ਰੇਲਵੇ ਸਟੇਸ਼ਨ ਸਾਲ 2018 'ਚ ਸੁਰਖੀਆਂ 'ਚ ਆਇਆ ਸੀ, ਜਦੋਂ ਉਸ ਸਮੇਂ ਦੇ ਰੇਲ ਮੰਤਰੀ ਪੀਊਸ਼ ਗੋਇਲ ਨੇ ਇੱਥੇ ਮੌਜੂਦ ਇਕ ਬੈਂਚ ਦੀ ਫੋਟੋ ਟਵਿੱਟਰ 'ਤੇ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ 2 ਸੂਬਿਆਂ ਕਾਰਨ ਜੁਦਾ ਪਰ ਰੇਲਵੇ ਕਾਰਨ ਇਕਜੁਟ ਹੈ ਇਹ ਸਟੇਸ਼ਨ। ਰੇਲਵੇ ਸਟੇਸ਼ਨ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਤੁਸੀਂ ਟਿਕਟ ਲੈਣ ਗੁਜਰਾਤ 'ਚ ਜਾਂਦੇ ਹੋ, ਜਦੋਂ ਕਿ ਤੁਹਾਨੂੰ ਟਰੇਨ 'ਚ ਬੈਠਣ ਲਈ ਮਹਾਰਾਸ਼ਟਰ ਆਉਣਾ ਪੈਂਦਾ ਹੈ। ਇਸ ਸਟੇਸ਼ਨ 'ਤੇ ਸਟੇਸ਼ਨ ਮਾਸਟਰ ਦਾ ਦਫ਼ਤਰ, ਵੇਟਿੰਗ ਰੂਮ ਅਤੇ ਵਾਸ਼ਰੂਮ ਵੀ 2 ਸੂਬਿਆਂ 'ਚ ਵੰਡੇ ਨਜ਼ਰ ਆਉਂਦੇ ਹਨ।

PunjabKesari


DIsha

Content Editor

Related News