ਬਿਨਾਂ ਹੱਥਾਂ-ਪੈਰਾਂ ਦੇ ਈ-ਰਿਕਸ਼ਾ ਚਲਾਉਣ ਵਾਲੇ ਸ਼ਖ਼ਸ ਨੂੰ ਆਨੰਦ ਮਹਿੰਦਰਾ ਨੇ ਦਿੱਤਾ ਇਹ ਖ਼ਾਸ ਆਫਰ (ਵੀਡੀਓ)
Wednesday, Dec 29, 2021 - 03:06 PM (IST)
ਆਟੋ ਡੈਸਕ– ਉਦਯੋਗਪਤੀ ਆਨੰਦ ਮਹਿੰਦਰਾ ਨੂੰ ਕੌਣ ਨਹੀਂ ਜਾਣਦਾ। ਉਹ ਆਏ ਦਿਨ ਆਪਣੇ ਟਵਿਟਰ ਅਕਾਊਂਟ ’ਤੇ ਕੋਈ ਨਾ ਕੋਈ ਵੀਡੀਓ ਜਾਂ ਪੋਸਟ ਸਾਂਝਾ ਕਰਦੇ ਰਹਿੰਦੇ ਹਨ। ਇਹ ਵੀਡੀਓ ਜਾਂ ਪੋਸਟ ਜਾਂ ਤਾਂ ਬਹੁਤ ਹੀ ਮਜ਼ੇਦਾਰ ਹੁੰਦੇ ਹਨ ਜਾਂ ਫਿਰ ਪ੍ਰੇਰਣਾ ਦੇਣ ਵਾਲੇ ਹੁੰਦੇ ਹਨ। ਇਕ ਵਾਰ ਫਿਰ ਤੋਂ ਉਨ੍ਹਾਂ ਇਕ ਅਜਿਹੀ ਵੀਡੀਓ ਸਾਂਝੀ ਕੀਤੀ ਹੈ ਜਿਸ ਨੂੰ ਲੈ ਕੇ ਚਰਚਾ ਹੋਣੀ ਸ਼ੁਰੂ ਹੋ ਗਈ ਹੈ। ਇਸ ਵੀਡੀਓ ’ਚ ਦਿਸ ਰਿਹਾ ਹੈ ਕਿ ਇਕ ਸ਼ਖ਼ਸ ਈ-ਰਿਕਸ਼ਾ ਚਲਾ ਰਿਹਾ ਹੈ, ਜਿਸ ਦੇ ਹੱਥ-ਪੈਰ ਦੋਵੇਂ ਹੀ ਨਹੀਂ ਹਨ।
ਇਹ ਵੀ ਪੜ੍ਹੋ– ਇਸ ਦੇਸ਼ ’ਚ ਸੰਕਟ ਦਾ ਸਾਹਮਣਾ ਕਰ ਰਹੀਆਂ ਹਨ ਹੁੰਡਈ ਅਤੇ ਕੀਆ, ਜਾਣੋ ਕੀ ਹੈ ਪੂਰਾ ਮਾਮਲਾ
ਆਨੰਦ ਮਹਿੰਦਰਾ ਨੇ ਟਵੀਟ ਕਰਦੇ ਹੋਏ ਲਿਖਿਆ ਹੈ- ‘ਇਹ ਵੀਡੀਓ ਮੈਨੂੰ ਮੇਰੇ ਟਾਈਮਲਾਈਨ ’ਤੇ ਮਿਲੀ ਹੈ। ਉਨ੍ਹਾਂ ਕਿਹਾ ਕਿ ਪਤਾ ਨਹੀਂ ਇਸ ਸ਼ਖ਼ਸ ਦੀ ਉਮਰ ਕਿੰਨੀ ਹੈ ਅਤੇ ਇਹ ਸ਼ਖ਼ਸ ਕਿੱਥੋਂ ਦਾ ਹੈ ਪਰ ਮੈਂ ਇਸ ਸ਼ਖ਼ਸ ਨੂੰ ਵੇਖ ਕੇ ਹੈਰਾਨ ਹਾਂ। ਇਸ ਸ਼ਖ਼ਸ ਕੋਲ ਕੀ ਨਹੀਂ ਹੈ, ਉਸਨੂੰ ਇਸਦਾ ਗਮ ਨਹੀਂ ਹੈ, ਸਗੋਂ ਜੋ ਇਸ ਕੋਲ ਹੈ ਇਹ ਉਸ ਨਾਲ ਹੀ ਖ਼ੁਸ਼ ਹੈ।’ ਉਨ੍ਹਾਂ ਮਹਿੰਦਰਾ ਲੌਜਿਸਟਿਕਸ ਲਿਮਟਿਡ ਨੂੰ ਟਵੀਟ ’ਚ ਟੈਗ ਕਰਦੇ ਹੋਏ ਲਿਖਿਆ ਕਿ ਕੀ ਇਸ ਸ਼ਖ਼ਸ ਨੂੰ ਬਿਜ਼ਨੈੱਸ ਐਸੋਸੀਏਸ਼ਨ ਬਣਾਇਆ ਜਾ ਸਕਦਾ ਹੈ? ਯਾਨੀ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਆਨੰਦ ਮਹਿੰਦਰਾ ਨੇ ਇਸ ਸ਼ਖ਼ਸ ਦੀ ਵੀਡੀਓ ਵੇਖਣ ਤੋਂ ਬਾਅਦ ਉਸ ਨੂੰ ਨੌਕਰੀ ਦਾ ਆਫਰ ਦੇ ਦਿੱਤਾ ਹੈ।
ਇਹ ਵੀ ਪੜ੍ਹੋ– ਇਨ੍ਹਾਂ 7 ਐਪਸ ’ਚ ਮਿਲਿਆ ਖ਼ਤਰਨਾਕ Joker ਵਾਇਰਸ, ਫੋਨ ’ਚੋਂ ਤੁਰੰਤ ਕਰੋ ਡਿਲੀਟ
ਇਹ ਵੀ ਪੜ੍ਹੋ– WhatsApp ਯੂਜ਼ਰਸ ਸਾਵਧਾਨ! ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਨਹੀਂ ਤਾਂ ਲੀਕ ਹੋ ਜਾਵੇਗੀ ਚੈਟ
ਕੌਣ ਹੈ ਇਹ ਸ਼ਖ਼ਸ?
ਆਨੰਦ ਮਹਿੰਦਰਾ ਵਲੋਂ ਵੀਡੀਓ ਸਾਂਝੀ ਕਰਨ ਤੋਂ ਬਾਅਦ ਵੀਡੀਓ ਬਣਾਉਣ ਵਾਲੇ ਸ਼ਖ਼ਸ ਕ੍ਰਿਸ਼ਣ ਕੁਮਾਰ ਨੇ ਜਵਾਬ ਦਿੰਦੇ ਹੋਏ ਕਿਹਾ, ‘ਸਰ, ਮੈਂ ਇਸ ਸ਼ਖ਼ਸ ਨੂੰ ਦੱਖਣੀ ਦਿੱਲੀ ਦੇ ਮੇਹਰੌਲੀ ਇਲਾਕੇ ’ਚ ਵੇਖਿਆ ਸੀ। ਉਹ ਕਿੱਥੇ ਰਹਿੰਦਾ ਹੈ ਇਹ ਤਾਂ ਨਹੀਂ ਪਤਾ ਪਰ ਉਸਦੀ ਹਿੰਮਤ ਦੀ ਪ੍ਰਸ਼ੰਸਾ ਕਰਨੀ ਤਾਂ ਬਣਦੀ ਹੈ।’
ਇਹ ਵੀ ਪੜ੍ਹੋ– ਖ਼ੁਸ਼ਖ਼ਬਰੀ! ਅਗਲੇ ਸਾਲ ਭਾਰਤ ’ਚ ਆਉਣ ਵਾਲਾ ਹੈ 5G, ਇਨ੍ਹਾਂ 13 ਸ਼ਹਿਰਾਂ ਤੋਂ ਹੋਵੇਗੀ ਸ਼ੁਰੂਆਤ
Received this on my timeline today. Don’t know how old it is or where it’s from, but I’m awestruck by this gentleman who’s not just faced his disabilities but is GRATEFUL for what he has. Ram, can @Mahindralog_MLL make him a Business Associate for last mile delivery? pic.twitter.com/w3d63wEtvk
— anand mahindra (@anandmahindra) December 27, 2021
ਇਹ ਵੀ ਪੜ੍ਹੋ– ਜੀਓ ਨੇ ਪੇਸ਼ ਕੀਤਾ ‘ਹੈਪੀ ਨਿਊ ਈਅਰ’ ਆਫਰ, ਅਨਲਿਮਟਿਡ ਕਾਲਿੰਗ ਨਾਲ ਰੋਜ਼ ਮਿਲੇਗਾ 1.5GB ਡਾਟਾ
ਬਿਨਾਂ ਹੱਥਾਂ-ਪੈਰਾਂ ਦੇ ਵੀ ਆਰਾਮ ਨਾਲ ਚਲਾਉਂਦਾ ਹੈ ਈ-ਰਿਕਸ਼ਾ
ਇਸ ਵੀਡੀਓ ’ਚ ਸਾਫ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਸ਼ਖ਼ਸ ਹੱਥ-ਪੈਰ ਨਾ ਹੋਣ ਦੇ ਬਾਵਜੂਦ ਈ-ਰਿਕਸ਼ਾ ਬੜੇ ਆਰਾਮ ਨਾਲ ਚਲਾ ਰਿਹਾ ਹੈ। ਇਹ ਵੀਡੀਓ 1 ਮਿੰਟ 7 ਸਕਿੰਟਾਂ ਦੀ ਹੈ, ਜਿਸ ਨੂੰ ਸੋਮਵਾਰ ਰਾਤ 10 ਵਜੇ ਤਕ ਕਰੀਬ 2.77 ਲੱਖ ਵਾਰ ਵੇਖਿਆ ਜਾ ਚੁੱਕਾ ਸੀ। ਇਸ ਨੂੰ ਕਰੀਬ 21 ਹਜ਼ਾਰ ਲੋਕਾਂ ਨੇ ਪਸੰਦ ਕੀਤਾ ਅਤੇ ਲਗਭਗ 4 ਹਜ਼ਾਰ ਵਾਰ ਇਸ ਨੂੰ ਰੀਟਵੀਟ ਕੀਤਾ ਜਾ ਚੁੱਕਾ ਹੈ। ਵੀਡੀਓ ’ਚ ਵਿਅਕਤੀ ਦੱਸਦਾ ਹੈ ਕਿ ਉਹ ਕਰੀਬ 5 ਸਾਲਾਂ ਤੋਂ ਰੀਕਸ਼ਾ ਚਲਾ ਰਿਹਾ ਹੈ। ਉਸਦੇ ਘਰ ’ਚ ਪਤਨੀ, 2 ਬੱਚੇ ਅਤੇ ਬੁੱਢਾ ਪਿਓ ਹੈ। ਉਹ ਰਿਕਸ਼ਾ ਚਲਾ ਕੇ ਹੀ ਆਪਣੇ ਪਰਿਵਾਰ ਦੀ ਦੇਖ-ਭਾਲ ਕਰਦਾ ਹੈ।
ਇਹ ਵੀ ਪੜ੍ਹੋ– ਓਮੀਕਰੋਨ ਦਾ ਕਹਿਰ: Apple ਨੇ ਨਿਊਯਾਰਕ ਸਮੇਤ ਕਈ ਸ਼ਹਿਰਾਂ ’ਚ ਬੰਦ ਕੀਤੇ ਆਪਣੇ ਸਟੋਰ