ਇਸ ਮੁੱਖ ਮੰਤਰੀ ਤੋਂ ਜ਼ਿਆਦਾ ਅਮੀਰ ਹੈ ਉਸ ਦਾ ਢਾਈ ਸਾਲ ਦਾ ਪੋਤਾ, ਇੰਨੇ ਕਰੋੜ ਦਾ ਹੈ ਮਾਲਕ

12/09/2017 5:58:18 PM

ਅਮਰਾਵਤੀ— ਢਾਈ ਸਾਲ ਦਾ ਦੇਵਾਂਸ਼ ਕਰੋੜਪਤੀ ਹੈ। ਉਹ 11.54 ਕਰੋੜ ਰੁਪਏ ਦੀ ਸੰਪਤੀ ਦਾ ਮਾਲਕ ਹੈ। ਦੇਵਾਂਸ਼ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦਾ ਪੋਤਾ ਹੈ। ਦਿਲਚਸਪ ਗੱਲ ਇਹ ਹੈ ਕਿ ਦੇਵਾਂਸ਼ ਦੀ ਸੰਪਤੀ ਚੰਦਰਬਾਬੂ ਨਾਇਡੂ (2.5 ਕਰੋੜ ਰੁਪਏ) ਤੋਂ ਵੀ ਵਧ ਹੈ। ਉਸ ਦਾ ਹੈਦਰਾਬਾਦ ਦੇ ਜੁਬਲੀ ਹਿਲਸ 'ਚ ਸ਼ਾਨਦਾਰ ਘਰ ਹੈ। ਦੇਵਾਂਸ਼ ਦੇ ਨਾਂ ਬੈਂਕ 'ਚ ਫਿਕਸਡ ਡਿਪੋਜਿਟ ਵੀ ਹੈ। ਇਸ ਦੀ ਜਾਣਕਾਰੀ ਚੰਦਰਬਾਬੂ ਦੇ ਬੇਟੇ ਅਤੇ ਆਂਧਰਾ ਪ੍ਰਦੇਸ਼ ਸਰਕਾਰ 'ਚ ਮੰਤਰੀ ਲੋਕੇਸ਼ ਨਾਇਡੂ ਨੇ ਦਿੱਤੀ। ਲੋਕੇਸ਼ ਨੇ ਮੀਡੀਆ ਨੂੰ ਦੱਸਿਆ ਕਿ ਇਹ ਸੰਪਤੀ ਮਾਰਕੀਟ ਵੈਲਿਊ ਦੇ ਆਧਾਰ 'ਤੇ ਹੈ ਅਤੇ ਹਰ ਸਾਲ ਬਦਲਦੀ ਰਹਿੰਦੀ ਹੈ। ਲੋਕੇਸ਼ ਹਰ ਸਾਲ ਆਪਣੀ ਸੰਪਤੀ ਦਾ ਵੇਰਵਾ ਜਨਤਾ ਦੇ ਸਾਹਮਣੇ ਰੱਖਦਾ ਹੈ।PunjabKesariਉਨ੍ਹਾਂ ਨੇ ਮੀਡੀਆ ਨੂੰ ਕਿਹਾ ਕਿ ਆਮ ਹੈ ਕਿ ਦੂਜੇ ਰਾਜਨੇਤਾ ਵੀ ਇਸ ਦਾ ਅਨੁਸਰਨ ਕਰਨਗੇ। ਲੋਕੇਸ਼ ਨੇ ਕਿਹਾ ਕਿ ਨਾਇਡੂ ਪਰਿਵਾਰ ਦਾ ਆਪਣਾ ਕਾਰੋਬਾਰ ਹੈ ਅਤੇ ਮੇਰੀ ਮਾਂ ਭੁਵਨੇਸ਼ਵਰੀ ਇਸ ਨੂੰ ਸੰਭਾਲਦੀ ਹੈ। ਸਾਡਾ ਮੁੱਖ ਕਾਰੋਬਾਰ ਹੇਰੀਟੇਜ਼ ਫੂਡਜ਼ ਦਾ ਹੈ ਅਤੇ ਇਸ ਤੋਂ ਚੰਗੀ ਆਮਦਨੀ ਹੋ ਜਾਂਦੀ ਹੈ। ਲੋਕੇਸ਼ ਨੇ ਕਿਹਾ ਕਿ ਮੇਰੇ ਪਿਤਾ (ਚੰਦਰਬਾਬੂ ਨਾਇਡੂ) 'ਤੇ 5.64 ਕਰੋੜ ਰੁਪਏ ਦੀ ਦੇਣਦਾਰੀ ਵੀ ਹੈ। ਮੇਰੇ ਕੋਲ ਖੁਦ 2.53 ਕਰੋੜ ਰੁਪਏ ਦੀ ਸੰਪਤੀ ਹੈ। ਇਸ 'ਚ ਇਕ ਅੰਬੈਸਡਰ ਕਾਰ ਹੈ, ਜਿਸ ਨੂੰ 1993 'ਚ ਅਸੀਂ ਖਰੀਦਿਆ ਸੀ। ਮੇਰੀ ਮਾਂ ਕੋਲ 46.31 ਕਰੋੜ ਰੁਪਏ ਦੀ ਸੰਪਤੀ ਹੈ ਅਤੇ ਉਨ੍ਹਾਂ 'ਤੇ 20.90 ਕਰੋੜ ਰੁਪਏ ਦੀ ਦੇਣਦਾਰੀ ਹੈ


Related News