ਪਵਨ ਕਲਿਆਣ ਨੇ ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ, ਨੇਤਾਵਾਂ ਨੇ ਦਿੱਤੀ ਵਧਾਈ
Wednesday, Jun 19, 2024 - 12:46 PM (IST)

ਵਿਜੇਵਾੜਾ - ਜਨਸੇਨਾ ਪਾਰਟੀ ਦੇ ਮੁਖੀ ਪਵਨ ਕਲਿਆਣ ਨੇ ਬੁੱਧਵਾਰ ਨੂੰ ਵੈਦਿਕ ਮੰਤਰਾਂ ਵਿਚਕਾਰ ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ। ਅਭਿਨੇਤਾ-ਰਾਜਨੇਤਾ ਪਵਨ ਕਲਿਆਣ ਨੂੰ ਪੰਚਾਇਤ ਰਾਜ ਅਤੇ ਪੇਂਡੂ ਵਿਕਾਸ, ਵਾਤਾਵਰਣ, ਜੰਗਲਾਤ ਅਤੇ ਵਿਗਿਆਨ ਅਤੇ ਤਕਨਾਲੋਜੀ ਵਿਭਾਗਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਕੋਲ ਪੇਂਡੂ ਜਲ ਸਪਲਾਈ ਵਿਭਾਗ ਵੀ ਹੈ।
ਇਹ ਵੀ ਪੜ੍ਹੋ- PM ਮੋਦੀ ਨੇ ਨਾਲੰਦਾ ਯੂਨੀਵਰਸਿਟੀ ਦੇ ਨਵੇਂ ਕੰਪਲੈਕਸ ਦਾ ਕੀਤਾ ਉਦਘਾਟਨ, ਜਾਣੋ ਕੀ-ਕੀ ਹੋਣਗੀਆਂ ਸਹੂਲਤਾਂ
ਜਨਸੇਨਾ ਪਾਰਟੀ ਦੇ ਕਈ ਆਗੂਆਂ ਨੇ ਪਵਨ ਕਲਿਆਣ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ’ਤੇ ਵਧਾਈ ਦਿੱਤੀ। ਮੰਨਿਆ ਜਾਂਦਾ ਹੈ ਕਿ ਅਹੁਦਾ ਸੰਭਾਲਣ ਤੋਂ ਬਾਅਦ ਉਪ ਮੁੱਖ ਮੰਤਰੀ ਸੀਨੀਅਰ ਆਗੂਆਂ ਨੂੰ ਮਿਲਣਗੇ ਤਾਂ ਜੋ ਸਮੀਖਿਆ ਮੀਟਿੰਗਾਂ ਕੀਤੀਆਂ ਜਾ ਸਕਣ। ਪਵਨ ਕਲਿਆਣ ਦੱਖਣੀ ਰਾਜ ਵਿਚ ਪੀਥਾਪੁਰਮ ਵਿਧਾਨ ਸਭਾ ਹਲਕੇ ਦੀ ਅਗਵਾਈ ਕਰਦੇ ਹਨ ਅਤੇ ਪਹਿਲੀ ਵਾਰ ਮੰਤਰੀ ਬਣੇ ਹਨ। ਦੱਸ ਦੇਈਏ ਕਿ ਆਂਧਰਾ ਪ੍ਰਦੇਸ਼ ਵਿਚ ਜਨਸੇਨਾ, ਟੀ. ਡੀ. ਪੀ. ਅਤੇ ਭਾਜਪਾ ਦੇ ਗਠਜੋੜ ਨੇ ਵਿਧਾਨ ਸਭਾ ਚੋਣਾਂ ਵਿਚ ਜਿੱਤ ਹਾਸਲ ਕੀਤੀ।
ਇਹ ਵੀ ਪੜ੍ਹੋ- ਸਿੱਕਮ ’ਚ ਜ਼ਮੀਨ ਖਿਸਕਣ ਮਗਰੋਂ ਫਸੇ ਸੈਲਾਨੀਆਂ ’ਚੋਂ 1225 ਨੂੰ ਸੁਰੱਖਿਅਤ ਕੱਢਿਆ, NDRF ਟੀਮਾਂ ਜੁੱਟੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e