ਓਡੀਸ਼ਾ ''ਚ 24 ਸਾਲ ਬਾਅਦ BJD ਰਾਜ ਖ਼ਤਮ, ਨਵੀਨ ਪਟਨਾਇਕ ਨੇ ਮੁੱਖ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫ਼ਾ

06/05/2024 1:48:25 PM

ਭੁਵਨੇਸ਼ਵਰ- ਬੀਜੂ ਜਨਤਾ ਦਲ (BJD) ਦੇ ਪ੍ਰਧਾਨ ਨਵੀਨ ਪਟਨਾਇਕ ਨੇ ਓਡੀਸ਼ਾ ਵਿਚ ਆਪਣੇ 24 ਸਾਲ ਦੇ ਸ਼ਾਸਨ ਦਾ ਅੰਤ ਕਰਦਿਆਂ ਸੂਬਾ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਮਗਰੋਂ ਬੁੱਧਵਾਰ ਨੂੰ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਸੂਤਰਾਂ ਨੇ ਦੱਸਿਆ ਕਿ ਪਟਨਾਇਕ ਨੇ ਰਾਜ ਭਵਨ ਵਿਚ ਰਾਜਪਾਲ ਰਘੂਬਰ ਦਾਸ ਨੂੰ ਆਪਣਾ ਅਸਤੀਫ਼ਾ ਸੌਂਪਿਆ। ਪਟਨਾਇਕ ਦੀ ਰਿਹਾਇਸ਼ 'ਤੇ BJD ਦੇ ਕਈ ਨੇਤਾ ਇਕੱਠੇ ਹੋਏ ਸਨ ਪਰ ਉਹ ਆਪਣਾ ਅਸਤੀਫ਼ਾ ਦੇਣ ਇਕੱਲੇ ਹੀ ਰਾਜਪਾਲ ਦੀ ਰਿਹਾਇਸ਼ 'ਤੇ ਗਏ। ਇਸ ਦੇ ਨਾਲ ਹੀ ਓਡੀਸ਼ਾ ਵਿਚ BJD ਦੇ 24 ਸਾਲ ਦਾ ਰਾਜ ਵੀ ਖ਼ਤਮ ਹੋ ਗਿਆ ਹੈ। ਹੁਣ ਭਾਜਪਾ ਸੂਬੇ ਵਿਚ ਆਪਣੀ ਸਰਕਾਰ ਬਣਾਏਗੀ।

ਇਹ ਵੀ ਪੜ੍ਹੋ- ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਅੱਜ ਸ਼ਾਮ NDA ਦੀ ਅਹਿਮ ਬੈਠਕ, ਕਈ ਪਾਰਟੀਆਂ ਦੇ ਨੇਤਾ ਰਹਿਣਗੇ ਮੌਜੂਦ

ਓਡੀਸ਼ਾ ਵਿਧਾਨ ਸਭਾ ਦੀਆਂ 147 ਸੀਟਾਂ ਵਿਚ BJD ਨੂੰ ਸਿਰਫ਼ 51 ਸੀਟਾਂ 'ਤੇ ਹੀ ਜਿੱਤ ਮਿਲੀ। ਉੱਥੇ ਹੀ ਭਾਜਪਾ ਨੇ 78 ਸੀਟਾਂ ਜਿੱਤ ਕੇ ਸੱਤਾ 'ਤੇ ਕਬਜ਼ਾ ਜਮਾ ਲਿਆ। ਕਾਂਗਰਸ ਨੇ 14, ਆਜ਼ਾਦ ਉਮੀਦਵਾਰਾਂ ਨੇ 3 ਅਤੇ ਮਾਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਨੇ ਇਕ ਸੀਟ ਜਿੱਤੀ ਹੈ। ਦੱਸ ਦੇਈਏ ਕਿ ਨਵੀਨ ਪਟਨਾਇਕ 2000 ਵਿਚ ਪਹਿਲੀ ਵਾਰ ਓਡੀਸ਼ਾ ਦੇ ਮੁੱਖ ਮੰਤਰੀ ਬਣੇ ਸਨ। ਇਸ ਤੋਂ ਬਾਅਦ ਲਗਾਤਾਰ 24 ਸਾਲਾਂ ਤੱਕ ਉਹ ਓਡੀਸ਼ਾ ਦੇ ਮੁੱਖ ਮੰਤਰੀ ਰਹੇ। ਓਡੀਸ਼ਾ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ BJD ਦੇ ਪ੍ਰਧਾਨ ਅਤੇ ਕੇਂਦਰੀ ਇਸਪਾਤ ਅਤੇ ਖਨਨ ਮੰਤਰੀ ਦੇ ਅਹੁਦੇ 'ਤੇ ਵੀ ਰਹਿ ਚੁੱਕੇ ਹਨ। 

ਇਹ ਵੀ ਪੜ੍ਹੋ- ਵਾਰਾਣਸੀ 'ਚ PM ਮੋਦੀ ਤੀਜੀ ਵਾਰ ਬਣੇ ਸੰਸਦ ਮੈਂਬਰ, 1.52 ਲੱਖ ਤੋਂ ਵੱਧ ਵੋਟਾਂ ਨਾਲ ਜਿੱਤੇ


Tanu

Content Editor

Related News