ਕੌਮਾਂਤਰੀ ਖਿਡਾਰੀਆਂ ਸਮੇਤ 30 ਨੌਜਵਾਨਾਂ ਨੇ ਫੜਿਆ BJP ਦਾ ਲੜ

Tuesday, Jul 09, 2019 - 06:01 PM (IST)

ਕੌਮਾਂਤਰੀ ਖਿਡਾਰੀਆਂ ਸਮੇਤ 30 ਨੌਜਵਾਨਾਂ ਨੇ ਫੜਿਆ  BJP ਦਾ ਲੜ

ਨਵੀਂ ਦਿੱਲੀ (ਵਾਰਤਾ)— ਵਿਸ਼ੇਸ਼ ਓਲਪਿੰਕ 2015 'ਚ ਤੈਰਾਕੀ ਮੁਕਾਬਲੇ 'ਚ ਸਿਲਵਰ ਤਮਗਾ ਜਿੱਤਣ ਵਾਲੀ ਕੌਮਾਂਤਰੀ ਤੈਰਾਕ ਦਿਸ਼ਾ ਸਮੇਤ ਵੱਖ-ਵੱਖ ਖੇਤਰਾਂ ਵਿਚ ਕੰਮ ਕਰਨ ਵਾਲੇ 30 ਨੌਜਵਾਨਾਂ ਨੇ ਮੰਗਲਵਾਰ ਨੂੰ ਭਾਜਪਾ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਭਾਜਪਾ ਦੇ ਦੀਨਦਿਆਲ ਉਪਾਧਿਆਏ ਮਾਰਗ ਸਥਿਤ ਹੈੱਡਕੁਆਰਟਰ ਵਿਚ ਇਨ੍ਹਾਂ ਨੌਜਵਾਨਾਂ ਨੇ ਭਾਜਪਾ ਦਾ ਲੜ ਫੜਿਆ। ਇਸ ਮੌਕੇ ਭਾਜਪਾ ਦੇ ਜਨਰਲ ਸਕੱਤਰ ਅਰੁਣ ਸਿੰਘ, ਯੁਵਾ ਮੋਰਚਾ ਦੀ ਪ੍ਰਧਾਨ ਪੂਨਮ ਮਹਾਜਨ ਅਤੇ ਭਾਜਪਾ ਦੇ ਮੀਡੀਆ ਵਿਭਾਗ ਦੇ ਮੁਖੀ ਅਨਿਲ ਬਲੂਨੀ ਮੌਜੂਦ ਸਨ।


29 ਸਾਲਾ ਦੀ ਦਿਸ਼ਾ ਡਾਊਨ ਸਿੰਡਰੋਮ ਤੋਂ ਪੀੜਤ ਹੈ। ਉਨ੍ਹਾਂ ਨੇ ਏਸ਼ੀਆ ਪੈਸੇਫਿਕ ਵਿਸ਼ੇਸ਼ ਓਲਪਿੰਕ 2013 'ਚ ਦੋ ਕਾਂਸੀ ਦੇ ਤਮਗੇ ਅਤੇ 2015 ਦੇ ਵਿਸ਼ੇਸ਼ ਓਲਪਿੰਕ 'ਚ ਇਕ ਸਿਲਵਰ ਤਮਗਾ ਹਾਸਲ ਕੀਤਾ ਸੀ। ਭਾਜਪਾ 'ਚ ਸ਼ਾਮਲ ਹੋਣ ਵਾਲਿਆਂ ਵਿਚ ਮਾਊਂਟ ਐਵਰੈਸਟ 'ਤੇ ਚੜ੍ਹਾਈ ਕਰਨ ਵਾਲਾ ਮਹਾਰਾਸ਼ਟਰ ਦਾ ਇਕ ਆਦਿਵਾਸੀ ਨੌਜਵਾਨ ਮਨੋਹਰ ਗੋਪਾਲ ਹਿਲਿਨ ਸਮੇਤ ਕਰੀਬ 11 ਕੌਮਾਂਤਰੀ ਖਿਡਾਰੀ ਸ਼ਾਮਲ ਹਨ। 6 ਪੂਰਬੀ-ਉੱਤਰੀ ਖੇਤਰ ਅਤੇ 4 ਜੰਮੂ-ਕਸ਼ਮੀਰ ਦੇ ਨੌਜਵਾਨ ਸ਼ਾਮਲ ਹਨ।


author

Tanu

Content Editor

Related News