ਤਾਮਿਲਨਾਡੂ : 4 ATMs ''ਚੋਂ ਚੋਰਾਂ ਨੇ ਲੁੱਟੇ 70 ਲੱਖ, CCTV ਕੈਮਰਿਆਂ ਨੂੰ ਲਾਈ ਅੱਗ
Monday, Feb 13, 2023 - 01:35 AM (IST)
ਤਾਮਿਲਨਾਡੂ : ਤਿਰੂਵੰਨਾਮਲਾਈ 'ਚ ਇਕ ਗਿਰੋਹ ਵੱਲੋਂ 4 ਏਟੀਐੱਮ ਮਸ਼ੀਨਾਂ ਤੋੜ ਕੇ ਲੁੱਟ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਆਈਜੀ ਉੱਤਰੀ ਜ਼ੋਨ ਡਾ. ਐੱਨ. ਕੰਨਨ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਕੋ ਰਾਤ ਵਿੱਚ 4 ਏਟੀਐੱਮ ਮਸ਼ੀਨਾਂ 'ਚੋਂ 70 ਲੱਖ ਰੁਪਏ ਲੁੱਟ ਲਏ ਗਏ। ਲੁਟੇਰਿਆਂ ਨੇ ਏਟੀਐੱਮ ਤੋੜ ਕੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ।
ਇਹ ਵੀ ਪੜ੍ਹੋ : ਮਹਾਰਾਸ਼ਟਰ: ਖੋਦਾਈ ਦੌਰਾਨ ਮਿਲੀ 12ਵੀਂ ਸਦੀ ਦੀ ਭਗਵਾਨ ਕ੍ਰਿਸ਼ਨ ਦੀ ਮੂਰਤੀ, ਲੋਕ ਰਹਿ ਗਏ ਹੈਰਾਨ
ਇੰਨਾ ਹੀ ਨਹੀਂ, ਲੁੱਟ ਦੀ ਵਾਰਦਾਤ ਤੋਂ ਬਾਅਦ ਲੁਟੇਰਿਆਂ ਨੇ ਏਟੀਐੱਮ ਤੇ ਸੀਸੀਟੀਵੀ ਕੈਮਰਿਆਂ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਦੱਸਿਆ ਕਿ ਮਾਮਲੇ 'ਚ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਜਾਂਚ ਲਈ ਇਕੱਲੇ ਤਿਰੂਵੰਨਾਮਲਾਈ ਵਿੱਚ 5 ਅਤੇ ਹੋਰ ਰਾਜਾਂ 'ਚ 3 ਟੀਮਾਂ ਬਣਾਈਆਂ ਗਈਆਂ ਹਨ।
ਇਹ ਵੀ ਪੜ੍ਹੋ : ਤੁਰਕੀ-ਸੀਰੀਆ 'ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 33,000 ਤੋਂ ਪਾਰ, 92 ਹਜ਼ਾਰ ਤੋਂ ਵੱਧ ਲੋਕ ਜ਼ਖ਼ਮੀ
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।