ਅਜੀਬ ਮਾਮਲਾ: ਚੋਰਾਂ ਨੇ 20 ਲੱਖ ਦਾ ਕੀਮਤੀ ਸਾਮਾਨ ਕੀਤਾ ਚੋਰੀ, ਮਾਲਕ ਲਈ ਲਿਖ ਛੱਡ ਗਏ 'ਆਈ ਲਵ ਯੂ'

Wednesday, May 25, 2022 - 04:43 PM (IST)

ਅਜੀਬ ਮਾਮਲਾ: ਚੋਰਾਂ ਨੇ 20 ਲੱਖ ਦਾ ਕੀਮਤੀ ਸਾਮਾਨ ਕੀਤਾ ਚੋਰੀ, ਮਾਲਕ ਲਈ ਲਿਖ ਛੱਡ ਗਏ 'ਆਈ ਲਵ ਯੂ'

ਪਣਜੀ (ਭਾਸ਼ਾ)- ਦੱਖਣੀ ਗੋਆ ਦੇ ਮਡਗਾਂਵ 'ਚ ਚੋਰੀ ਦਾ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਚੋਰਾਂ ਨੇ ਇਕ ਘਰੋਂ 20 ਲੱਖ ਰੁਪਏ ਵੱਧ ਦਾ ਕੀਮਤੀ ਸਾਮਾਨ ਚੋਰੀ ਕਰਨ ਤੋਂ ਬਾਅਦ ਘਰ ਦੇ ਮਾਲਕ ਲਈ 'ਆਈ ਲਵ ਯੂ' ਸੰਦੇਸ਼ ਲਿਖਿਆ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮਡਗਾਂਵ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਦਾ ਪਤਾ ਉਦੋਂ ਲੱਗਾ, ਜਦੋਂ ਮਕਾਨ ਮਾਲਕ ਆਸਿਬ 2 ਦਿਨਾਂ ਦੀ ਛੁੱਟੀ ਤੋਂ ਬਾਅਦ ਮੰਗਲਵਾਰ ਘਰ ਪਰਤਿਆ ਅਤੇ ਉਸ ਨੇ ਦੇਖਿਆ ਕਿ ਉਸ ਦੇ ਬੰਗਲੇ 'ਚ ਚੋਰੀ ਹੋਈ ਹੈ।

ਇਹ ਵੀ ਪੜ੍ਹੋ : ED ਦੀ ਪੁੱਛਗਿੱਛ ’ਚ ਭਾਣਜੇ ਨੇ ਕੀਤਾ ਖੁਲਾਸਾ, ਕਰਾਚੀ ’ਚ ਹੀ ਹੈ ਅੰਡਰਵਰਲਡ ਡੌਨ ਦਾਊਦ ਇਬਰਾਹਿਮ

ਉਨ੍ਹਾਂ ਦੱਸਿਆ ਕਿ ਚੋਰ 20 ਲੱਖ ਰੁਪਏ ਮੁੱਲ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਡੇਢ ਲੱਖ ਰੁਪਏ ਨਕਦੀ ਲੈ ਕੇ ਫਰਾਰ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਘਰ ਦਾ ਮਾਲਕ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਚੋਰਾਂ ਨੇ ਟੈਲੀਵਿਜ਼ਨ ਦੀ ਸਕ੍ਰੀਨ 'ਤੇ ਇਕ ਮਾਰਕਰ ਨਾਲ 'ਆਈ ਲਵ ਯੂ' ਲਿਖਿਆ ਹੈ। ਪੁਲਸ ਇੰਸਪੈਕਟਰ ਸਚਿਨ ਨਾਰਵੇਕਰ ਨੇ ਕਿਹਾ ਕਿ ਮੰਗਲਵਾਰ ਨੂੰ ਅਣਪਛਾਤੇ ਬਦਮਾਸ਼ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News