2019 ਦੀਆਂ ਇਨ੍ਹਾਂ ਵਾਇਰਲ ਵੀਡੀਓਜ ਨੇ ਲੋਕਾਂ ਨੂੰ ਹਸਾ-ਹਸਾ ਕੇ ਕੀਤਾ ਪਾਗਲ

01/01/2020 3:18:25 AM

ਨਵੀਂ ਦਿੱਲੀ - 2019 'ਚ ਅਜਿਹੀਆਂ ਬਹੁਤ ਵੀਡੀਓਜ ਹੋਣਗੀਆਂ ਜਿੰਨਾ  ਨੇ ਹਸਾ-ਹਸਾ ਕੇ ਢਿੱਡ ਦੁੱਖਣ ਲਾ ਦਿੱਤਾ ਹੋਵੇ ਅਤੇ ਨਾ ਹੀ ਉਨ੍ਹਾਂ ਨੂੰ ਭੁੱਲਿਆ ਜਾ ਸਕੇ। ਅਜਿਹੀਆਂ ਹੀ ਕੁਝ ਵੀਡੀਓਜ 'ਬਰੁਟ ਇੰਡੀਆ' ਨੇ ਆਪਣੇ ਇੰਸਟਾਗ੍ਰਾਮ ਪੇਜ਼ 'ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵੀਡੀਓਜ ਨੂੰ 2019 'ਚ ਸਭ ਤੋਂ ਜ਼ਿਆਦਾਵਾਰ ਦੇਖਿਆ ਗਿਆ ਹੈ ਅਤੇ ਇਨ੍ਹਾਂ ਨੂੰ ਦੇਖ ਕੇ ਆਪਣਾ ਹਾਸਾ ਰੋਕ ਪਾਉਣਾ ਮੁਸ਼ਕਿਲ ਹੈ। ਆਓ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਵੀਡੀਓਜ ਬਾਰੇ:-

1. ਵਾਇਰਲ ਪੈਰਾਗਲਾਈਡਰ
- ਇਸ ਵੀਡੀਓ 'ਚ ਇਕ ਵਿਅਕਤੀ ਪੈਰਾਗਲਾਈਡਿੰਗ ਕਰਨ ਦਾ ਸ਼ੌਂਕ ਰੱਖਦਾ ਹੈ ਅਤੇ ਜਦ ਉਹ ਪੈਰਾਗਲਾਈਡਿੰਗ ਕਰਦੇ ਹੋਏ ਅਸਮਾਨ 'ਚ ਪਹੁੰਚਦਾ ਹੈ ਤਾਂ ਉਸ ਦਾ ਰੌਣਾ ਨਿਕਲ ਜਾਂਦਾ ਹੈ ਅਤੇ ਉਸ ਨੂੰ ਪੈਰਾਗਲਾਈਡਿੰਗ ਕਰਾ ਰਹੇ ਵਿਅਕਤੀ ਨੂੰ ਲੈਂਡ ਕਰਾਉਣ ਲਈ ਆਖਦਾ ਹੈ।

PunjabKesari

2. ਦਿ ਟ੍ਰੇਨ ਸੇਲਸਮੈਨ
- ਇਹ ਵੀਡੀਓ ਵੀ ਲੱਖਾਂ ਵਾਰ ਦੇਖੀ ਗਈ ਅਤੇ ਕਈ ਲੋਕਾਂ ਨੇ ਇਸ ਨੂੰ ਸ਼ੇਅਰ ਕੀਤਾ। ਇਹ ਵੀਡੀਓ ਇਕ ਟ੍ਰੇਨ 'ਚ ਸਮਾਨ ਵੇਚਣ ਵਾਲੇ ਦੀ ਹੈ। ਇਹ ਵਿਅਕਤੀ ਪ੍ਰਧਾਨ ਮੰਤਰੀ ਮੋਦੀ ਦੀ ਮਜ਼ਾਕ-ਮਜ਼ਾਕ 'ਚ ਕਈ ਵਾਰ ਤਰੀਫ ਕਰਦਾ ਹੈ ਤਾਂ ਕਈ ਵਾਰ ਬੇਇਜ਼ਤੀ। ਜਿਸ ਕਰਕੇ ਕਰੀਬ 10 ਦਿਨਾਂ ਤੱਕ ਇਸ ਵਿਅਕਤੀ ਨੂੰ ਜੇਲ 'ਚ ਰੱਖਿਆ ਗਿਆ ਸੀ।

PunjabKesari

3. ਦਿ ਐਂਗਰੀ ਸਟੂਡੈਂਟ
- ਵੀਡੀਓ 'ਚ ਇਕ ਵਿਅਕਤੀ ਪਹਿਲੀ ਕਲਾਸ 'ਚ ਪੜ੍ਹਦੀ ਕੁੜੀ ਤੋਂ ਪੁੱਛਦਾ ਹੈ ਕਿ ਜੇਕਰ ਤੁਸੀਂ ਉਸ ਸ਼ਖਸ ਨੂੰ ਮਿਲੋ, ਜਿਸ ਨੇ ਇਹ ਸਕੂਲ ਬਣਾਏ ਹਨ ਤਾਂ ਤੁਸੀਂ ਕੀ ਕਰੋਗੇ, ਤਾਂ ਉਹ ਚੰਗੀ ਤਰ੍ਹਾਂ ਆਪਣੀਆਂ ਗੱਲਾਂ 'ਚ ਭੜਾਸ ਕੱਢਦੀ ਹੈ।

PunjabKesari

4. ਜੈਕੀ ਸ਼ਰਾਫ ਦੀ ਵਾਇਰਲ ਵੀਡੀਓ
- ਬਾਲੀਵੁੱਡ ਅਦਾਕਾਰ ਜੈਕੀ ਸ਼ਰਾਫ ਨੇ ਇਸ ਵੀਡੀਓ 'ਚ ਆਪਣੀ ਸਟਾਇਲ 'ਚ 'ਚ ਦਰੱਖਤ ਲਾਉਣ ਬਾਰੇ ਕੁਝ ਕਿਹਾ ਤਾਂ ਉਹ ਇੰਟਰਨੈੱਟ 'ਤੇ ਪੂਰੀ ਤਰ੍ਹਾਂ ਵਾਇਰਲ ਹੋ ਗਿਆ। ਜੈਕੀ ਨੇ ਆਖਿਆ ਕਿ ਬਾਕੀ ਦਰੱਖਤ ਲਾਉਣ ਜਾਂ ਨਾ ਲਾਉਣ ਪਰ ਉਹ ਦਰੱਖਤ ਲਾ ਰਹੇ ਹਨ ਕਿਉਂਕਿ ਉਨ੍ਹਾਂ ਆਪਣੇ ਬੱਚੇ ਅਤੇ ਉਨ੍ਹਾਂ ਦੇ ਬੱਚਿਆਂ ਦੀ ਫਿਕਰ ਹੈ ਜੇ ਬਾਕੀਆਂ ਨੂੰ ਨਹੀਂ ਹੈ ਤਾਂ ਉਹ ਮਰਨ ਦੇਣ ਆਪਣੇ ਬੱਚਿਆਂ ਨੂੰ।

PunjabKesari

5. ਪਾਕਿ ਦਾ ਬਰਗਰ ਤੇ ਪਿੱਜ਼ਾ ਬੁਆਏ
- ਇਹ ਵੀਡੀਓ ਜੂਨ, 2019 'ਚ ਹੋ ਰਹੇ ਵਰਲਡ ਕੱਪ ਮੈਚ ਤੋਂ ਬਾਅਦ ਦੀ ਹੀ। ਜਦ ਭਾਰਤ ਨੇ ਵਰਲਡ ਕੱਪ 'ਚ ਪਾਕਿਸਤਾਨ ਨੂੰ ਹਰਾ ਦਿੱਤਾ ਅਤੇ ਬਾਅਦ 'ਚ ਰਿਪੋਰਟਰ ਸਾਹਮਣੇ ਪਾਕਿਸਤਾਨ ਕ੍ਰਿਕਟ ਦੇ ਫੈਨ ਨੇ ਪਾਕਿ ਕ੍ਰਿਕਟਰਾਂ 'ਤੇ ਚੰਗੀ ਭੜਾਸ ਕੱਢੀ ਅਤੇ ਆਖਿਆ ਕਿ ਇਹ ਮੈਚ ਤੋਂ ਪਹਿਲਾਂ ਪਿੱਜ਼ਾ ਬਰਗਰ ਖਾਂਦੇ ਹਨ ਅਤੇ ਫਿਰ ਮੈਚ ਹਾਰਦੇ ਹਨ।

PunjabKesari

6. ਐਸਟਰੋਨਾਟ ਆਨ ਬੈਂਗਲੁਰੂ ਰੋਡਸ
- ਇਸ ਵੀਡੀਓ 'ਚ ਇਕ ਵਿਅਕਤੀ ਵੱਲੋਂ ਪੁਲਾੜ ਯਾਤਰੀਆਂ ਵੱਲੋਂ ਪੁਲਾੜ 'ਚ ਜਾਣ ਲਈ ਪਾਈ ਜਾਣ ਵਾਲੀ ਡ੍ਰੈੱਸ ਪਾਈ ਗਈ ਅਤੇ ਬੈਂਗਲੁਰੂ ਦੀਆਂ ਸੜ੍ਹਕਾਂ 'ਤੇ ਪੁਲਾੜ ਯਾਤਰੀਆਂ ਵਾਂਗ ਤੁਰਨ ਲੱਗਾ। ਇਸ ਵੀਡੀਓ ਨੂੰ ਲੱਖਾਂ ਵਾਰ ਦੇਖਿਆ ਗਿਆ ਅਤੇ ਸ਼ੇਅਰ ਕੀਤਾ ਗਿਆ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਸ ਵਿਅਕਤੀ ਦੀ ਕਈ ਮੀਡੀਆ ਚੈਨਲਾਂ ਦੀ ਇੰਟਰਵਿਊ ਵੀ ਲਈ।

PunjabKesari


Khushdeep Jassi

Content Editor

Related News