ਇਹ ਹਨ ਦੁਨੀਆ ਦੇ ਟੌਪ 10 ਏਅਰਪੋਰਟ

Friday, Mar 29, 2019 - 01:16 AM (IST)

ਇਹ ਹਨ ਦੁਨੀਆ ਦੇ ਟੌਪ 10 ਏਅਰਪੋਰਟ

ਜਲੰਧਰ (ਅਰੁਣ)— ਮੌਜੂਦਾ ਵੇਲੇ ਦੀ ਗੱਲ ਕੀਤੀ ਜਾਵੇ ਤਾਂ ਅੱਜਕਲ ਹਵਾਈ ਜਹਾਜ਼ ਨਾਲ ਯਾਤਰਾ ਕਰਨ ਵਾਲੇ ਲੋਕਾਂ ਦੀ ਗਿਣਤੀ ਬਹੁਤ ਵਧ ਗਈ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਦੁਨੀਆ ਦੇ ਟੌਪ 10 ਏਅਰਪੋਰਟਸ ਦੇ ਬਾਰੇ। ਯੂਰੋਪੀਅਨ ਸਮੀਖਿਆ ਏਜੰਸੀ ਸਕਾਈਟ੍ਰੈਕਸ ਵਲੋਂ ਇਸ ਸਬੰਧੀ ਇਕ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ 'ਚ ਸਿੰਗਾਪੁਰ ਚਾਂਗੀ ਏਅਰਪੋਰਟ ਨੂੰ ਚੋਟੀ ਦੇ ਸਥਾਨ 'ਤੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਹੋਰ ਚੋਟੀ ਦੇ ਹਵਾਈ ਅੱਡਿਆਂ ਦੀ ਸੂਚੀ ਇਸ ਤਰ੍ਹਾਂ ਹੈ।

ਸਿੰਗਾਪੁਰ ਚਾਂਗੀ

PunjabKesari
ਯੂਰੋਪੀਅਨ ਸਮੀਖਿਆ ਏਜੰਸੀ ਸਕਾਈਟ੍ਰੈਕਸ ਦੀ ਸੂਚੀ 'ਚ ਸਿੰਗਾਪੁਰ ਚਾਂਗੀ ਨੂੰ ਚੋਟੀ 'ਤੇ ਰੱਖਿਆ ਗਿਆ ਹੈ। ਇਸ ਦੀ ਪਹੁੰਚ ਦੁਨੀਆ ਭਰ ਦੀਆਂ 200 ਡੈਸਟੀਨੇਸ਼ਨ ਤੱਕ ਹੈ। ਇਸ ਏਅਰਪੋਰਟ 'ਤੇ ਦੁਨੀਆ ਭਰ ਦੀਆਂ 80 ਏਅਰਲਾਈਨਸ ਦੀਆਂ 5000 ਫਲਾਈਟਾਂ ਆਉਂਦੀਆਂ ਤੇ ਇਥੋਂ ਟੇਕਆਫ ਕਰਦੀਆਂ ਹਨ। 2017 'ਚ ਇਸ ਏਅਰਪੋਰਟ ਤੋਂ 6 ਕਰੋੜ ਲੋਕਾਂ ਨੇ ਸਫਰ ਕੀਤਾ ਸੀ।

ਟੋਕੀਓ ਹਾਨੇਡਾ

PunjabKesari
ਟੋਕੀਓ ਅੰਤਰਰਾਸ਼ਟਰੀ ਏਅਰਪੋਰਟ ਹਾਨੇਡਾ ਦੇ ਡੋਮੈਸਟਿਕ ਤੇ ਅੰਤਰਰਾਸ਼ਟਰੀ ਟਰਮੀਨਲਸ ਨੇ ਟੋਕੀਓ ਵੱਲ ਟੂਰਿਜ਼ਮ ਨੂੰ ਖਿੱਜਣ 'ਚ ਅਹਿਮ ਭੂਮਿਕਾ ਨਿਭਾਈ ਹੈ। ਇਸੇ ਕਾਰਨ ਇਸ ਏਅਰਪੋਰਟ ਨੂੰ ਇਸ ਸੂਚੀ 'ਚ ਦੂਜੇ ਨੰਬਰ 'ਤੇ ਰੱਖਿਆ ਗਿਆ ਸੀ। 

ਸਿਓਸ ਇੰਚੀਓਨ

PunjabKesari

ਦੱਖਣੀ ਕੋਰੀਆ ਦਾ ਇੰਚੀਓਨ ਏਅਰਪੋਰਟ ਦੇਸ਼ ਦਾ ਸਭ ਤੋਂ ਵੱਡਾ ਏਅਰਪੋਰਟ ਹੈ ਤੇ ਇਸ ਦਾ ਨਾਂ ਦੁਨੀਆ ਦੇ ਸਭ ਤੋਂ ਵਿਅਸਤ ਏਅਰਪੋਰਟਾਂ 'ਚ ਸ਼ੁਮਾਰ ਹੈ। ਇਹ ਸਾਬਕਾ ਏਅਰਪੋਰਟ ਆਫ ਜਾ ਏਅਰ ਵੀ ਰਹਿ ਚੁੱਕਿਆ ਹੈ।

ਦੋਹਾ ਹਮਦ

PunjabKesari

ਕਤਰ ਦੀ ਰਾਜਧਾਨੀ ਦੋਹਾ ਦੇ ਹਮਦ ਅੰਤਰਰਾਸ਼ਟਰੀ ਏਅਰਪੋਰਟ ਨੂੰ ਇਸ ਸੂਚੀ 'ਚ ਚੌਥੇ ਨੰਬਰ 'ਤੇ ਰੱਖਿਆ ਗਿਆ ਹੈ। ਇਸ ਏਅਰਪੋਰਟ ਰਾਹੀਂ ਸਾਲ 'ਚ ਕਰੀਬ 3 ਕਰੋੜ ਯਾਤਰੀ ਸਫਰ ਕਰਦੇ ਹਨ। ਇਸ ਏਅਰਪੋਰਟ ਦੇ ਕੰਪਲੈਕਸ ਨੂੰ ਦੁਨੀਆ ਦੇ ਸਭ ਤੋਂ ਵਧੀਆ ਭਵਨ ਵਜੋਂ ਜਾਣਿਆ ਜਾਂਦਾ ਹੈ ਤੇ ਇਸ ਦੇ ਨਾਲ ਹੀ ਇਹ ਬਹੁਤ ਲਗਜ਼ਰੀ ਏਅਰਪੋਰਟ ਹੈ।

ਹਾਂਗਕਾਂਗ ਏਅਰਪੋਰਟ

PunjabKesari

ਹਾਂਗਕਾਂਗ ਏਅਰਪੋਰਟ ਰਾਹੀਂ 100 ਏਅਰਲਾਈਨਸ ਯਾਤਰੀਆਂ ਨੂੰ ਦੁਨੀਆ ਦੀਆਂ 180 ਥਾਵਾਂ ਤੱਕ ਪਹੁੰਚਾਉਂਦੀਆਂ ਹਨ। ਇਹ ਹਵਾਈ ਅੱਡਾ ਵੀ ਏਅਰਪੋਰਟ ਆਫ ਦਾ ਏਅਰ ਦਾ ਐਵਾਰਡ ਹਾਸਲ ਕਰ ਚੁੱਕਾ ਹੈ। ਇਹ ਏਅਰਪੋਰਟ ਇਸ ਲਿਸਟ 'ਚ ਪੰਜਵੇਂ ਨੰਬਰ 'ਤੇ ਹੈ।

ਸੈਂਟ੍ਰੇਅਰ ਨਾਗੋਆ

PunjabKesari

ਸੈਂਟਰਲ ਜਾਪਾਨ ਦੇ ਨਾਗੋਆ ਦੇ ਇੰਟਰਨੈਸ਼ਨਲ ਏਅਰਪੋਰਟ, ਜਿਸ ਨੂੰ ਕਿ ਸੈਂਟ੍ਰੇਅਰ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਰਾਹੀਂ 2014 'ਚ 98 ਲੱਖ ਯਾਤਰੀਆਂ ਨੇ ਸਫਰ ਕੀਤਾ ਸੀ। ਇਸ ਤੋਂ ਇਲਾਵਾ ਵੱਡੀ ਗਿਣਤੀ 'ਚ ਯਾਤਰੀ ਘਰੇਲੂ ਉਡਾਣਾ ਲਈ ਵੀ ਇਸੇ ਏਅਰਪੋਰਟ ਦੀ ਵਰਤੋਂ ਕਰਦੇ ਹਨ।

ਮਿਊਨਿਕ

PunjabKesari

ਜਰਮਨੀ ਦੇ ਮਿਊਨਿਕ ਏਅਰਪੋਰਟ ਨੂੰ ਇਸ ਸੂਚੀ 'ਚ 7ਵੇਂ ਨੰਬਰ 'ਤੇ ਰੱਖਿਆ ਗਿਆ ਹੈ। ਇਹ ਜਰਮਨੀ ਦਾ ਦੂਜਾ ਸਭ ਤੋਂ ਵਿਅਸਤ ਏਅਰਪੋਰਟ ਹੈ। ਇਸ ਏਅਰਪੋਰਟ ਦੀਆਂ ਉਡਾਣਾਂ ਦੁਨੀਆ ਭਰ ਦੇ ਕਰੀਬ ਸਾਰੇ ਦੇਸ਼ਾਂ ਤੱਕ ਪਹੁੰਚਦੀਆਂ ਹਨ। ਇਸ ਦੇ ਨਾਲ ਹੀ ਮਿਊਨਿਕ ਏਅਰਪੋਰਟ ਦੇ 150 ਦੇ ਕਰੀਬ ਰਿਟੇਲ ਸਟੋਰ ਤੇ ਕੁਝ 50 ਥਾਵਾਂ ਹਨ, ਜਿਥੇ ਕਿ ਯਾਤਰੀਆਂ ਨੂੰ ਖਾਣਾ ਤੇ ਡ੍ਰਿੰਕ ਆਫਰ ਕੀਤੀ ਜਾਂਦੀ ਹੈ।

ਲੰਡਨ ਹੀਥਰੋ

PunjabKesari

ਲੰਡਨ ਹੀਥਰੋ ਏਅਰਪੋਰਟ ਬ੍ਰਿਟੇਨ ਤੇ ਯੂਰਪ ਦਾ ਸਭ ਤੋਂ ਵਿਅਸਤ ਏਅਰਪੋਰਟ ਹੈ। ਹਾਲ ਦੇ ਸਮੇਂ ਤੱਕ ਇਹ ਅੰਤਰਰਾਸ਼ਟਰੀ ਯਾਤਰੀਆਂ ਲਈ ਦੁਨੀਆ ਦਾ ਸਭ ਤੋਂ ਵਿਅਸਤ ਏਅਰਪੋਰਟ ਰਹਿ ਚੁੱਕਿਆ ਹੈ ਤੇ ਇਸ ਦਾ ਟਾਇਟਲ ਦੁਬਈ ਏਅਰਪੋਰਟ ਨੇ ਖੋਹ ਲਿਆ ਹੈ। 

ਟੋਕੀਓ ਨਾਰੀਟਾ

PunjabKesari

ਜਾਪਾਨ ਦੇ ਗ੍ਰੇਟਰ ਟੋਕੀਓ ਇਲਾਕੇ 'ਚ ਸਥਿਤ ਟੋਕੀਓ ਨਾਰੀਟਾ ਏਅਰਪੋਰਟ, ਜਿਸ ਨੂੰ ਇਸ ਸੂਚੀ 'ਚ 9ਵੇਂ ਨੰਬਰ 'ਤੇ ਰੱਖਿਆ ਗਿਆ ਹੈ। ਜਾਪਾਨ ਏਅਰਲਾਈਨਸ ਤੇ ਆਲ ਨਿੱਪੋਨ ਏਅਰਵੇਜ਼ ਲਈ ਇਹ ਏਅਰਪੋਰਟ ਅੰਤਰਰਾਸ਼ਟਰੀ ਹੱਬ ਵਜੋਂ ਕੰਮ ਕਰ ਰਿਹਾ ਹੈ। 2016 'ਚ ਇਹ ਇਹ ਏਅਰਪੋਰਟ ਜਾਪਾਨ ਦਾ ਦੂਜਾ ਸਭ ਤੋਂ ਵਿਅਸਤ ਏਅਰਪੋਰਟ ਰਹਿ ਚੁੱਕਿਆ ਹੈ।

ਜ਼ਿਊਰਿਕ

PunjabKesari

ਜ਼ਿਊਰਿਕ ਏਅਰਪੋਰਟ ਸਵਿਟਜ਼ਰਲੈਂਡ ਦਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਏਅਰਪੋਰਟ ਹੈ ਤੇ ਇਥੇ ਸਵਿਸ ਇੰਟਰਨੈਸ਼ਨਲ ਏਅਰਲਾਈਨਸ ਦੀ ਹੱਬ ਹੈ।


author

Baljit Singh

Content Editor

Related News