ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ ਬਣੇ PM ਮੋਦੀ, 13 ਵਿਸ਼ਵ ਨੇਤਾਵਾਂ ’ਚੋਂ ‘ਨੰਬਰ ਵਨ’

Monday, Mar 21, 2022 - 11:06 AM (IST)

ਨਵੀਂ ਦਿੱਲੀ (ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਵਾਰ ਫਿਰ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ ਚੁਣੇ ਗਏ ਹਨ। ਅਮਰੀਕਾ ਆਧਾਰਿਤ ਗਲੋਬਲ ਲੀਡਰ ਅਪਰੂਵਲ ਟਰੈਕਰ ਮਾਰਨਿੰਗ ਕੰਸਲਟ ਵੱਲੋਂ ਜਾਰੀ ਰੇਟਿੰਗ ’ਚ ਪ੍ਰਧਾਨ ਮੰਤਰੀ ਮੋਦੀ 77 ਫੀਸਦੀ ਅਪਰੂਵਲ ਦੇ ਨਾਲ ਟਾਪ ’ਤੇ ਹਨ। ਪ੍ਰਧਾਨ ਮੰਤਰੀ ਮੋਦੀ ਨੂੰ ਦੁਨੀਆ ਭਰ ’ਚ ਬਾਲਗਾਂ ਦੇ ਵਿਚਾਲੇ ਸਭ ਤੋਂ ਜ਼ਿਆਦਾ ਰੇਟਿੰਗ ਮਿਲੀ ਹੈ। ਭਾਜਪਾ ਨੇ ਟਵੀਟ ਕਰ ਕੇ ਲਿਖਿਆ, ‘‘ਗਲੋਬਲ ਨੇਤਾਵਾਂ ਦੇ ਮੁਕਾਬਲੇ ਸਭ ਤੋਂ ਵੱਧ ਲੋਕਪ੍ਰਿਯ ਪ੍ਰਧਾਨ ਮੰਤਰੀ ਨਰਿੰਦਰ ਮੋਦੀ 77 ਫੀਸਦੀ ਗਲੋਬਲ ਅਪਰੂਵਲ ਰੇਟਿੰਗ ਦੇ ਨਾਲ ਪਹਿਲੇ ਸਥਾਨ ’ਤੇ ਹਨ। ਮੋਦੀ ਦੀ ਅਗਵਾਈ ’ਚ ਦੇਸ਼ ਆਤਮ-ਨਿਰਭਰ ਭਾਰਤ ਬਣਨ ਦੇ ਵੱਲ ਵਧਿਆ ਹੈ।’’

ਇਹ ਵੀ ਪੜ੍ਹੋ : ਫੁੱਟਬਾਲ ਦੇ ਲਾਈਵ ਮੈਚ ਦੌਰਾਨ ਵਾਪਰਿਆ ਵੱਡਾ ਹਾਦਸਾ, ਕਰੀਬ 200 ਲੋਕ ਹੋਏ ਜ਼ਖਮੀ

PunjabKesari

18 ਮਾਰਚ ਨੂੰ ਮਾਰਨਿੰਗ ਕੰਸਲਟੈਂਟ ਪਾਲਿਟੀਕਲ ਇੰਟੈਲੀਜੈਂਸ ਨੇ ਆਪਣਾ ਲੇਟੈਸਟ ਡਾਟਾ ਜਾਰੀ ਕੀਤਾ। ਇਸ ’ਚ ਕਿਹਾ ਗਿਆ ਕਿ ਦੁਨੀਆ ਦੇ 13 ਨੇਤਾਵਾਂ ’ਚ ਪੀ. ਐੱਮ. ਮੋਦੀ 77 ਫੀਸਦੀ ਅਪਰੂਵਲ ਰੇਟਿੰਗ ਦੇ ਨਾਲ ਲਿਸਟ ’ਚ ਸਭ ਤੋਂ ਉੱਪਰ ਹਨ। ਇਹ ਵਿਖਾਉਂਦਾ ਹੈ ਕਿ ਪ੍ਰਧਾਨ ਮੰਤਰੀ ਦੀ ਲੋਕਪ੍ਰਿਯਤਾ ਕਿੰਨੀ ਵੱਧ ਹੈ। ਇਸ ਤੋਂ ਬਾਅਦ ਮੈਕਸੀਕੋ ਦੇ ਏਂਡਰੈਸ ਮੈਨੁਅਲ ਲੋਪੇਜ ਓਬਰੇਡੋਰ ਦਾ ਨੰਬਰ ਆਉਂਦਾ ਹੈ, ਜਿਨ੍ਹਾਂ ਦੀ ਅਪਰੂਵਲ ਰੇਟਿੰਗ 63 ਫੀਸਦੀ ਹੈ। ਇਟਲੀ ਦੇ ਮਾਰੀਆ ਦ੍ਰਾਘੀ ਦੀ ਅਪਰੂਵਲ ਰੇਟਿੰਗ 54 ਫੀਸਦੀ ਹੈ। ਉੱਥੇ ਹੀ ਜਾਪਾਨ ਦੇ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਨੂੰ 45 ਫੀਸਦੀ ਦੀ ਅਪਰੂਵਲ ਰੇਟਿੰਗ ਮਿਲੀ ਹੈ। 

ਇਹ ਵੀ ਪੜ੍ਹੋ: ਰੂੜ੍ਹੀਵਾਦੀ ਪਰੰਪਰਾਵਾਂ ਨੂੰ ਤੋੜ ਕੇ ਪਿਤਾ ਦੀ ਆਖ਼ਰੀ ਇੱਛਾ ਕੀਤੀ ਪੂਰੀ, ਧੀ ਨੇ ਕੀਤਾ ਅੰਤਿਮ ਸੰਸਕਾਰ

ਖ਼ਾਸ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਡਿਸਅਪਰੂਵਲ ਰੇਟਿੰਗ ਵੀ ਸਭ ਤੋਂ ਘੱਟ 17 ਫੀਸਦੀ ਹੈ। ਡਾਟਾ ਤੋਂ ਪਤਾ ਲੱਗਦਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਜਨਵਰੀ 2020 ਤੋਂ ਮਾਰਚ 2022 ਤੱਕ ਜ਼ਿਆਦਾਤਰ ਮਹੀਨਿਆਂ ਲਈ ਸਭ ਤੋਂ ਲੋਕਪ੍ਰਿਯ ਗਲੋਬਲ ਨੇਤਾ ਬਣੇ ਰਹੇ। ਲੇਟੈਸਟ ਅਪਰੂਵਲ ਰੇਟਿੰਗ 9 ਤੋਂ 15 ਮਾਰਚ 2022 ਤੱਕ ਇਕੱਠੇ ਕੀਤੇ ਗਏ ਅੰਕੜਿਆਂ ’ਤੇ ਆਧਾਰਿਤ ਹੈ।

ਇਹ ਵੀ ਪੜ੍ਹੋ: ਰੂੜ੍ਹੀਵਾਦੀ ਪਰੰਪਰਾਵਾਂ ਨੂੰ ਤੋੜ ਕੇ ਪਿਤਾ ਦੀ ਆਖ਼ਰੀ ਇੱਛਾ ਕੀਤੀ ਪੂਰੀ, ਧੀ ਨੇ ਕੀਤਾ ਅੰਤਿਮ ਸੰਸਕਾਰ

ਅਮਰੀਕੀ ਰਾਸ਼ਟਰਪਤੀ ਬਾਈਡੇਨ ਅਤੇ ਕੈਨੇਡਾ ਦੇ ਪੀ. ਐੱਮ. ਟਰੂਡੋ ਦੀ ਰੇਟਿੰਗ-
ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੀ ਅਪਰੂਵਲ ਰੇਟਿੰਗ ਉਨ੍ਹਾਂ ਦੇ ਰਾਸ਼ਟਰਪਤੀ ਬਣੇ ਰਹਿਣ ਦੌਰਾਨ ਸਭ ਤੋਂ ਘੱਟ ਹੋ ਗਈ ਹੈ। ਪਿਛਲੇ ਸਾਲ ਕੋਵਿਡ-19 ਮੌਤਾਂ ’ਚ ਵਾਧਾ ਅਤੇ ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਦੀ ਜਲਦਬਾਜ਼ੀ ’ਚ ਵਾਪਸੀ ਦੀ ਵਜ੍ਹਾ ਨਾਲ ਬਾਈਡੇਨ ਦੀ ਲੋਕਪ੍ਰਿਯਤਾ ਡਿੱਗਣੀ ਸ਼ੁਰੂ ਹੋ ਗਈ ਸੀ। ਉੱਥੇ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 42 ਫ਼ੀਸਦੀ ਦੀ ਅਪਰੂਵਲ ਰੇਟਿੰਗ ਅਤੇ ਬਾਈਡੇਨ ਨੂੰ 41 ਫ਼ੀਸਦੀ ਰੇਟਿੰਗ ਮਿਲੀ ਹੈ। 33 ਫ਼ੀਸਦੀ ਅਪਰੂਵਲ ਰੇਟਿੰਗ ਨਾਲ ਸਰਵੇ ਕੀਤੇ ਗਏ ਨੇਤਾਵਾਂ ’ਚ ਬ੍ਰਿਟਿਸ਼ ਪੀ. ਐੱਮ. ਬੋਰਿਸ ਜਾਨਸਨ ਸਭ ਤੋਂ ਹੇਠਲੇ ਸਥਾਨ ’ਤੇ ਹਨ।

ਨੋਟ- ਪ੍ਰਧਾਨ ਮੰਤਰੀ ਮੋਦੀ ਦੀ ਦੁਨੀਆ ’ਚ ਬਣੀ ਲੋਕਪ੍ਰਿਯਤਾ ਨੂੰ ਤੁਸੀਂ ਕਿਵੇਂ ਵੇਖਦੇ ਹੋ, ਕੁਮੈਂਟ ਕਰ ਕੇ ਦੱਸੋ।


Tanu

Content Editor

Related News