ਔਰਤਾਂ ਨੇ ਵਕੀਲ ਨੂੰ ਕੋਰਟ ''ਚ ਦੌੜਾ-ਦੌੜਾ ਕੇ ਕੁੱਟਿਆ, ਵੀਡੀਓ ਹੋਇਆ ਵਾਇਰਲ

Tuesday, Jul 18, 2017 - 12:37 PM (IST)

ਨਵੀਂ ਦਿੱਲੀ— ਮੱਧ ਪ੍ਰਦੇਸ਼ ਦੇ ਗੁਨਾ ਜ਼ਿਲੇ 'ਚ ਕੁਝ ਔਰਤਾਂ ਨੇ ਇਕ ਵਕੀਲ ਨੂੰ ਚੱਪਲਾਂ ਨਾਲ ਬੁਰੀ ਤਰ੍ਹਾਂ ਨਾਲ ਕੁੱਟਿਆ। ਜਦੋਂ ਔਰਤਾਂ ਵਕੀਲ ਦੀ ਕੋਰਟ ਪਰੀਸਰ 'ਚ ਕੁੱਟਮਾਰ ਕਰ ਰਹੀਆਂ ਸੀ ਤਾਂ ਉਸ ਸਮੇਂ ਕਿਸੇ ਨੇ ਇਸ ਘਟਨਾ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। ਔਰਤਾਂ ਨੇ ਵਕੀਲ 'ਤੇ ਕਥਿਤ ਤੌਰ 'ਤੇ ਯੌਨ ਉਤਪੀੜਨ ਦਾ ਦੋਸ਼ ਲਗਾਇਆ ਹੈ।


ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਔਰਤਾਂ ਵਕੀਲ ਨੂੰ ਸਾਰਿਆਂ ਦੇ ਸਾਹਮਣੇ ਦੌੜਾ-ਦੌੜਾ ਕੇ ਮਾਰ ਰਹੀਆਂ ਹਨ। ਵਕੀਲ ਔਰਤਾਂ ਤੋਂ ਪਿੱਛਾ ਛੁੜਵਾਉਣ ਲਈ ਇਧਰ-ਉਧਰ ਭੱਜ ਰਿਹਾ ਸੀ, ਪਰ ਉਹ ਸਾਰੀਆਂ ਔਰਤਾਂ ਉਸ ਨੂੰ ਦੌੜਾ-ਦੌੜਾ ਕੇ ਮਾਰ ਰਹੀਆਂ ਹਨ। ਔਰਤਾਂ ਨੇ ਵਕੀਲ 'ਤੇ ਥੱਪੜਾਂ ਦੇ ਨਾਲ ਹੀ ਚੱਪਲਾਂ ਨਾਲ ਵੀ ਹਮਲਾ ਕੀਤਾ। ਵਕੀਲ ਨੂੰ ਕੁੱਟ-ਕੁੱਟ ਕੇ ਔਰਤਾਂ ਕੋਰਟ ਰੂਮ ਦੇ ਅੰਦਰ ਤੱਕ ਲੈ ਗਈਆਂ। ਉੱਥ ਪੂਰੀ ਘਟਨਾ ਨੂੰ ਦੇਖਣ ਦੇ ਬਾਅਦ ਨੇੜੇ-ਤੇੜੇ ਦੇ ਲੋਕ ਹੈਰਾਨ ਸੀ। ਫਿਲਹਾਲ ਹੁਣ ਤੱਕ ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕੁੱਟਮਾਰ ਕਰਨ ਵਾਲੀਆਂ ਔਰਤਾਂ ਨੇ ਵਕੀਲ ਦੇ ਖਿਲਾਫ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਾਈ ਹੈ ਜਾਂ ਨਹੀਂ।


Related News