ਔਰਤ ਨੇ ਦਿੱਤੀ ਜਹਾਜ਼ ਨੂੰ ਬੰਬ ਨਾਲ ਉਡਾਣ ਦੀ ਧਮਕੀ, ਵਾਪਸ ਪਰਤਿਆ ਜਹਾਜ਼

Sunday, Jan 12, 2020 - 09:08 PM (IST)

ਔਰਤ ਨੇ ਦਿੱਤੀ ਜਹਾਜ਼ ਨੂੰ ਬੰਬ ਨਾਲ ਉਡਾਣ ਦੀ ਧਮਕੀ, ਵਾਪਸ ਪਰਤਿਆ ਜਹਾਜ਼

ਨਵੀਂ ਦਿੱਲੀ— ਏਅਰ ਏਸ਼ੀਆ ਦੇ ਇਕ ਜਹਾਜ਼ ਨੂੰ ਬੰਬ ਦੀ ਧਮਕੀ ਦੇ ਚਲਦੇ ਕੋਲਕਾਤਾ ਏਅਰਪੋਰਟ ਵਾਪਸ ਪਰਤਣਾ ਪਿਆ। ਜਾਣਕਾਰੀ ਮੁਤਾਬਕ ਇਕ ਔਰਤ ਨੇ ਧਮਕੀ ਦਿੱਤੀ ਕਿ ਉਸ ਕੋਲ ਬੰਬ ਹੈ, ਜਿਸ ਨਾਲ ਉਹ ਹਵਾ 'ਚ ਹੀ ਜਹਾਜ਼ ਨੂੰ ਉਡਾ ਦੇਵੇਗੀ।

PunjabKesari

ਇਹ ਜਹਾਜ਼ ਸ਼ਨੀਵਾਰ ਰਾਤ 9.57 ਵਜੇ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 114 ਯਾਤਰੀਆਂ ਨੂੰ ਲੈ ਕੇ ਉਡਿਆ ਸੀ। ਏਅਰਪੋਰਟ ਅਧਿਕਾਰੀ ਨੇ ਦੱਸਿਆ ਕਿ ਉਡਾਣ ਭਰਣ ਤੋਂ ਕੁਝ ਸਮੇਂ ਬਾਅਦ ਹੀ ਇਕ ਔਰਤ ਨੇ ਇਕ ਕੇਬਿਨ ਕਰੂ ਮੈਂਬਰ ਨੂੰ ਇਕ ਪਰਚੀ ਦਿੱਤੀ ਅਤੇ ਕਿਹਾ ਕਿ ਉਹ ਪਾਈਲਟ ਨੂੰ ਪਰਚੀ ਦੇ ਦੇਵੇ। ਨੋਟ 'ਚ ਲਿਖਿਆ ਸੀ ਕਿ ਉਸ ਦੇ ਸ਼ਰੀਰ 'ਤੇ ਬੰਬ ਲੱਗਾ ਹੋਇਆ ਹੈ ਅਤੇ ਕਿਸੇ ਵੀ ਸਮੇਂ ਬੰਬ ਧਮਾਕਾ ਹੋ ਸਕਦਾ ਹੈ।


author

KamalJeet Singh

Content Editor

Related News