ਡਰਾਈਵਰ ਨੂੰ ਪਿਆ ਦੌਰਾ ਤਾਂ ਔਰਤ ਨੇ 10 ਕਿ.ਮੀ. ਤੱਕ ਚਲਾਈ ਬੱਸ, ਸੋਸ਼ਲ ਮੀਡੀਆ ''ਤੇ ਹੋ ਰਹੀ ਤਾਰੀਫ਼

01/15/2022 6:08:57 PM

ਪੁਣੇ (ਭਾਸ਼ਾ)- ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ 'ਚ ਔਰਤਾਂ ਅਤੇ ਬੱਚਿਆਂ ਨੂੰ ਲਿਜਾ ਰਹੀ ਇਕ ਮਿੰਨੀ ਬੱਸ ਦੇ ਡਰਾਈਵਰ ਨੂੰ ਅਚਾਨਕ ਦੌਰਾ ਪੈ ਗਿਆ। ਜਿਸ ਤੋਂ ਬਾਅਦ ਬੱਸ 'ਚ ਸਵਾਰ 42 ਸਾਲਾ ਇਕ ਔਰਤ ਨੇ 10 ਕਿਲੋਮੀਟਰ ਤੱਕ ਬੱਸ ਚਲਾ ਕੇ ਡਰਾਈਵਰ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ 7 ਜਨਵਰੀ ਨੂੰ ਹੋਈ ਸੀ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਪ੍ਰਸਾਰਿਤ ਹੋ ਰਿਹਾ ਹੈ। ਔਰਤ ਯੋਗਿਤਾ ਸਾਟਵ ਹੋਰ ਔਰਤਾਂ ਅਤੇ ਬੱਚਿਆਂ ਨਾਲ ਪੁਣੇ ਨੇੜੇ ਸ਼ਿਰੂਰ 'ਚ ਇਕ ਖੇਤੀ ਸੈਰ-ਸਪਾਟਾ ਸਥਾਨ 'ਤੇ ਪਿਕਨਿਕ ਮਨਾਉਣ ਤੋਂ ਬਾਅਦ ਬੱਸ 'ਤੇ ਪਰਤ ਰਹੀ ਸੀ। ਉਦੋਂ ਬੱਸ ਡਰਾਈਵਰ ਨੂੰ ਦੌਰਾ ਪੈਣ ਲੱਗਾ ਅਤੇ ਉਸ ਨੇ ਇਕ ਸੁੰਨਸਾਨ ਸੜਕ 'ਤੇ ਗੱਡੀ ਰੋਕ ਦਿੱਤੀ।

ਇਹ ਵੀ ਪੜ੍ਹੋ : ਟਿਕਟ ਨਾ ਮਿਲਣ ’ਤੇ ਥਾਣੇ ’ਚ ਫੁਟ-ਫੁਟ ਕੇ ਰੋ ਪਏ ਬਸਪਾ ਨੇਤਾ, 67 ਲੱਖ ਹੜੱਪਣ ਦਾ ਲਾਇਆ ਦੋਸ਼

ਬੱਸ 'ਚ ਮੌਜੂਦ ਬੱਚੇ ਅਤੇ ਔਰਤਾਂ ਨੂੰ ਘਬਰਾਇਆ ਹੋਇਆ ਦੇਖ ਸਾਟਵ ਨੇ 10 ਕਿਲੋਮੀਟਰ ਤੱਕ ਬੱਸ ਚਲਾ ਕੇ ਡਰਾਈਵਰ ਨੂੰ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ। ਸਾਟਵ ਨੇ ਕਿਹਾ,''ਕਿਉਂਕਿ ਮੈਨੂੰ ਕਾਰ ਚਲਾਉਣੀ ਆਉਂਦੀ ਹੈ, ਮੈਂ ਬੱਸ ਚਲਾਉਣ ਦਾ ਫ਼ੈਸਲਾ ਕੀਤਾ। ਪਹਿਲਾ ਮਹੱਤਵਪੂਰਨ ਕੰਮ ਬੱਸ ਡਰਾਈਵਰ ਨੂੰ ਇਲਾਜ ਉਪਲੱਬਧ ਕਰਵਾਉਣ ਦਾ ਸੀ, ਇਸ ਲਈ ਮੈਂ ਉਸ ਨੂੰ ਲੈ ਕੇ ਕੋਲ ਦੇ ਇਕ ਹਸਪਤਾਲ ਲੈ ਗਈ, ਜਿੱਥੇ ਉਸ ਨੂੰ ਦਾਖ਼ਲ ਕਰਵਾਇਆ ਗਿਆ।'' ਔਰਤ ਨੇ ਉਸ ਤੋਂ ਬਾਅਦ ਬੱਸ ਦੇ ਹੋਰ ਯਾਤਰੀਆਂ ਨੂੰ ਵੀ ਉਨ੍ਹਾਂ ਦੇ ਘਰ ਛੱਡਿਆ। ਸੰਕਟ ਦੇ ਸਮੇਂ ਬਿਨਾਂ ਘਬਰਾਏ ਸਮਝਦਾਰੀ ਨਾਲ ਕੰਮ ਲਈ ਲੋਕ ਸਾਟਵ ਦੀ ਕਾਫ਼ੀ ਸ਼ਲਾਘਾ ਕਰ ਰਹੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News