ਪ੍ਰੇਮੀ ਨਾਲ ਇਤਰਾਜ਼ਯੋਗ ਹਾਲਤ ''ਚ ਫੜੇ ਜਾਣ ''ਤੇ  ਔਰਤ ਨੇ ਪਤੀ ਦੇ ਗੁਪਤ ਅੰਗ ''ਤੇ ਵੱਢੀ ਦੰਦੀ

Saturday, Aug 04, 2018 - 04:54 AM (IST)

ਪ੍ਰੇਮੀ ਨਾਲ ਇਤਰਾਜ਼ਯੋਗ ਹਾਲਤ ''ਚ ਫੜੇ ਜਾਣ ''ਤੇ  ਔਰਤ ਨੇ ਪਤੀ ਦੇ ਗੁਪਤ ਅੰਗ ''ਤੇ ਵੱਢੀ ਦੰਦੀ

ਨਵੀਂ ਦਿੱਲੀ-ਤਾਮਿਲਨਾਡੂ ਵਿਚ ਇਕ 45 ਸਾਲਾ ਔਰਤ ਨੂੰ ਉਸਦੇ  ਪ੍ਰੇਮੀ ਨਾਲ ਇਤਰਾਜ਼ਯੋਗ ਹਾਲਤ ਵਿਚ ਫੜੇ ਜਾਣ 'ਤੇ ਔਰਤ ਨੇ ਆਪਣੇ ਪਤੀ ਦੇ ਗੁਪਤ ਅੰਗ 'ਤੇ ਦੰਦੀ ਵੱਢ ਦਿੱਤੀ। ਘਟਨਾ ਵੇਲੋਰ ਦੇ ਗੁੜੀਆਥਮ ਸਥਿਤ ਤੁਰਇਮਲਾਈ ਪਿੰਡ ਦੀ ਦੱਸੀ ਜਾ ਰਹੀ ਹੈ।  ਦੋਸ਼ੀ ਔਰਤ ਖਿਲਾਫ ਪੁਲਸ ਨੇ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਔਰਤ ਦੇ ਪਤੀ ਨੂੰ ਪਹਿਲਾਂ ਵੇਲੋਰ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਪਰ ਗੰਭੀਰ ਹਾਲਤ ਦੇਖਦੇ ਹੋਏ ਉਸ ਨੂੰ ਡਾਕਟਰਾਂ ਨੇ ਚੇਨਈ ਦੇ ਰਾਜੀਵ ਗਾਂਧੀ ਮੈਡੀਕਲ ਕਾਲਜ ਵਿਚ ਰੈਫਰ ਕਰ ਦਿੱਤਾ। 


Related News