ਯੂਕ੍ਰੇਨ-ਰੂਸ ਜੰਗ ਨੇ 25 ਲੱਖ ਲੋਕਾਂ ਨੂੰ ਬਣਾਇਆ ਸ਼ਰਨਾਰਥੀ, ਯੂਨਾਈਟਿਡ ਸਿੱਖਸ ਇੰਝ ਕਰ ਰਿਹੈ ਮਦਦ

03/13/2022 2:43:03 PM

ਚੰਡੀਗੜ੍ਹ (ਵਾਰਤਾ)– ਯੂਕ੍ਰੇਨ-ਰੂਸ ਜੰਗ ਨੇ 25 ਲੱਖ ਲੋਕਾਂ ਨੂੰ ਸ਼ਰਨਾਰਥੀ ਬਣਾ ਦਿੱਤਾ ਹੈ ਅਤੇ ਯੂਕ੍ਰੇਨ ਤੋਂ ਲੋਕ ਗੁਆਂਢੀ ਮੁਲਕਾਂ ’ਚ ਪਲਾਇਨ ਕਰ ਰਹੇ ਹਨ। ਗਲੋਬਲ ਗੈਰ-ਸਰਕਾਰੀ ਸੰਗਠਨ ਯੂਨਾਈਟਿਡ ਸਿੱਖਸ ਦੇ ਕੌਮਾਂਤਰੀ ਮਨੁੱਖੀ ਸਹਾਇਤਾ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਨੇ ਪੋਲੈਂਡ ’ਚ ਆਪਣੇ ਇਕ ਵਲੰਟੀਅਰ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ। ਗੁਰਵਿੰਦਰ ਨੇ ਦੱਸਿਆ ਕਿ ਸ਼ਰਨਾਰਥੀਆਂ ਨੂੰ ਰਾਹਤ ਸੇਵਾ ਮੁਹੱਈਆ ਕਰਾਉਣ ਲਈ ਉਨ੍ਹਾਂ ਨੇ ਪੋਲੈਂਡ ’ਚ ‘ਮੇਡੀਕਾ ਸਰਹੱਦ’ ’ਤੇ ਇਕ ਕੈਂਪ ਲਾਇਆ ਹੈ। 

ਇਹ ਵੀ ਪੜ੍ਹੋ: ਯੂਕ੍ਰੇਨ ਤੋਂ ਪਰਤੇ ਆਪਣੇ ਪੁੱਤ ਨੂੰ ਵੇਖ ਭਾਵੁਕ ਹੋਏ ਪਿਤਾ, ਕਿਹਾ- ਇਹ ਮੇਰਾ ਨਹੀਂ, ਮੋਦੀ ਜੀ ਦਾ ਬੇਟਾ ਹੈ

ਕੜਾਕੇ ਦੀ ਠੰਡ ’ਚ 17 ਤੋਂ 18 ਘੰਟੇ ਉਡੀਕ ਕਾਰਨ ਪਿਛਲੇ ਕੁਝ ਦਿਨਾਂ ’ਚ ਕੁਝ ਬਜ਼ੁਰਗ ਮਹਿਲਾਵਾਂ ਅਤੇ ਬੱਚਿਆਂ ਦੀ ਮੌਤ ਹੋਈ ਹੈ ਅਤੇ ਕਈ ਬੱਚੇ ਬੀਮਾਰ ਹੋਏ ਹਨ। ਸੰਸਥਾ ਨੇ ਉਕ੍ਰੇਨ ਸਰਹੱਦ ’ਤੇ ਪੋਲੈਂਡ ਵਲੋਂ ਕੈਂਪ ਲਾਇਆ ਹੈ ਅਤੇ ਵਾਰ ਜ਼ੋਨ ਤੋਂ ਬਚ ਕੇ ਆਏ ਸ਼ਰਨਾਰਥੀਆਂ ਨੂੰ ਰਾਹਤ ਸੇਵਾ ਮੁਹੱਈਆ ਕਰਵਾ ਰਹੀ ਹੈ। 

ਇਹ ਵੀ ਪੜ੍ਹੋ: ਯੂਕ੍ਰੇਨ ਤੋਂ ਵਤਨ ਪਰਤੇ ਮੈਡੀਕਲ ਦੇ ਵਿਦਿਆਰਥੀਆਂ ਦਾ ਭਵਿੱਖ ਹੁਣ ਘੁੱਪ ਹਨ੍ਹੇਰੇ ’ਚ

ਯੂਨਾਈਟਿਡ ਸਿੱਖਸ ਸੰਸਥਾ ਇੰਝ ਕਰ ਰਿਹਾ ਹੈ ਮਦਦ-
ਯੂਨਾਈਟਿਡ ਸਿੱਖਸ ਸੰਸਥਾ ਦੇ ਬਿਆਨ ਮੁਤਾਬਕ ਉਨ੍ਹਾਂ ਦਾ ਫੂਡ ਟਰੱਕ 2,000 ਸ਼ਰਨਾਰਥੀਆਂ ਨੂੰ ਰੋਜ਼ਾਨਾ ਭੋਜਨ ਮੁਹੱਈਆ ਕਰਵਾ ਰਿਹਾ ਹੈ। ਬ੍ਰਿਟੇਨ ਦੇ ਵਲੰਟੀਅਰਾਂ ਦੀ ਇਕ ਟੀਮ ਪਾਵਰ ਜਨਰੇਟਰ, ਪਾਣੀ ਦਾ ਪੰਪ, ਕੰਬਲ, ਸਲੀਪਿੰਗ ਬੈਗ, ਸੈਨੇਟਰੀ ਪੈਡ, ਟੈਂਟ, ਸਟੋਵ, ਭਾਂਡੇ, ਰੇਡੀਓ ਕਮਿਊਨਿਕੇਸ਼ਨਸ, ਗਰਮ ਕੱਪੜੇ, ਜੁਰਾਬਾਂ ਅਤੇ ਦਸਤਾਨੇ ਆਦਿ ਲੈ ਕੇ ਆਈ। ਇਸ ਲਈ ਉਨ੍ਹਾਂ ਨੇ ਗੁਰਦੁਆਰਾ, ਨੈਸ਼ਨਲ ਸਿੱਖਜ਼ ਮਿਊਜ਼ਅਮ ਅਤੇ ਵਰਲਡ ਸਿੱਖ ਪਾਰਲੀਮੈਂਟ ਨੂੰ ਮਦਦ ਲਈ ਧੰਨਵਾਦ ਕੀਤਾ ਹੈ। ਸੰਸਥਾ ਨੇ ਲੋਕਾਂ ਨੂੰ ਰਾਹਤ ਕੰਮਾਂ ’ਚ ਮਦਦ ਦੀ ਅਪੀਲ ਵੀ ਕੀਤੀ ਹੈ।

ਇਹ ਵੀ ਪੜ੍ਹੋ:  ਸ਼ਰਨਾਰਥੀਆਂ ਦੇ ਕਾਫਲੇ 'ਤੇ ਰੂਸੀ ਫ਼ੌਜ ਵੱਲੋਂ ਗੋਲੀਬਾਰੀ, ਯੂਕ੍ਰੇਨ ਦੇ ਸੱਤ ਲੋਕਾਂ ਦੀ ਮੌਤ

PunjabKesari

ਰੂਸ ਨੇ ਯੂਕ੍ਰੇਨ ’ਤੇ ਕੀਤਾ ਹਮਲਾ-
ਦੱਸ ਦੇਈਏ ਕਿ 24 ਫਰਵਰੀ ਨੂੰ ਰੂਸ ਵਲੋਂ ਯੂਕ੍ਰੇਨ ’ਤੇ ਹਮਲੇ ਮਗਰੋਂ ਹੁਣ ਤਕ 25 ਲੱਖ ਤੋਂ ਵੱਧ ਸ਼ਰਨਾਰਥੀ ਯੂਕ੍ਰੇਨ ਤੋਂ ਦੌੜ ਚੁੱਕੇ ਹਨ। UNHCR, ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਨੇ ਆਪਣੀ ਵੈੱਬਸਾਈਟ 'ਤੇ 2,504,893 ਸ਼ਰਨਾਰਥੀ ਦਰਜ ਕੀਤੇ ਹਨ, ਜੋ ਕਿ ਪਿਛਲੀ ਗਿਣਤੀ ਨਾਲੋਂ 1,88,891 ਵੱਧ ਹਨ। ਅਧਿਕਾਰੀਆਂ ਅਤੇ ਸੰਯੁਕਤ ਰਾਸ਼ਟਰ ਨੂੰ ਉਮੀਦ ਹੈ ਕਿ ਗਿਣਤੀ ’ਚ ਵਾਧਾ ਹੋਵੇਗਾ, ਕਿਉਂਕਿ ਰੂਸੀ ਫ਼ੌਜ ਯੂਕ੍ਰੇਨ ਵੱਲ ਵੱਧ ਰਹੀ ਹੈ, ਖ਼ਾਸ ਕਰ ਕੇ ਰਾਜਧਾਨੀ ਕੀਵ ਨੇੜੇ ਪਹੁੰਚਦੀ ਹੈ।

ਇਹ ਵੀ ਪੜ੍ਹੋ: ਬ੍ਰਿਟੇਨ ਸਰਕਾਰ ਯੂਕ੍ਰੇਨੀ ਸ਼ਰਨਾਰਥੀਆਂ ਨੂੰ ਪਨਾਹ ਦੇਣ ਵਾਲਿਆਂ ਨੂੰ ਦੇਵੇਗੀ 350 ਪੌਂਡ


Tanu

Content Editor

Related News