ਸੱਜ-ਧੱਜ ਕੇ ਆਏ ਬਰਾਤੀਆਂ ਨੂੰ ਆਈਆਂ ਉਲਟੀਆਂ ਪੁੱਜੇ ਹਸਪਤਾਲ

Friday, Jun 09, 2017 - 08:40 AM (IST)

ਮਊ — ਉੱਤਰ ਪ੍ਰਦੇਸ਼ ''ਚ ਮਊ ਜ਼ਿਲੇ ਦੇ ਕੋਪਾਗੰਜ ਖੇਤਰ ''ਚ ਵਿਆਹ ਦੀ ਰੋਟੀ ਖਾਣ ਤੋਂ ਬਾਅਦ 200 ਲੋਕ ਬੀਮਾਰ ਹੋ ਗਏ।
ਪੁਲਸ ਸੂਤਰਾਂ ਨੇ ਦੱਸਿਆ ਕਿ ਰਾਤ ਕੋਪਾਗੰਜ ਇਲਾਕੇ ਦੇ ਇੰਦਾਰਾ ਮੁਹੰਮਦਪੁਰ ਪਿੰਡ ''ਚ ਸ਼ਿਵਵਚਨ ਰਾਜਭਰ ਦੀ ਧੀ ਦਾ ਵਿਆਹ ਸੀ। ਆਜਮਗੜ ਦੇ ਜਹਾਨਾਗੰਜ ਇਲਾਕੇ ਦੇ ਲਛਮੀਪੁਰ ਤੋਂ ਬਾਰਾਤ ਆਈ ਸੀ। 
ਬਾਰਾਤ ਆਉਣ ਤੋਂ ਬਾਅਦ ਵਿਆਹ ਦੀਆਂ ਰਸਮਾਂ ਦੇ ਨਾਲ-ਨਾਲ ਬਰਾਤੀਆਂ ਨੇ ਰੱਜ ਕੇ ਵਿਆਹ ਦੀ ਰੋਟੀ ਖਾਧੀ । ਵਿਆਹ ਦੀ ਰੋਟੀ ਖਾਣ ਦੀ ਦੇਰ ਸੀ ਕਿ ਵਾਰੀ-ਵਾਰੀ ਸਾਰਿਆਂ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ, ਦੇਖਦੇ ਹੀ ਦੇਖਦੇ ਬਰਾਤੀਆਂ ਦੀ ਤਬੀਅਤ ਖਰਾਬ ਹੋਣ ਲੱਗੀ। ਇਸ ਤਰ੍ਹਾਂ ਰੋਟੀ ਖਾਣ ਤੋਂ ਬਾਅਦ ਕੁੜੀ ਵਾਲਿਆਂ ਅਤੇ ਬਰਾਤੀਆਂ ਸਮੇਤ 200 ਲੋਕ ਬੀਮਾਰ ਹੋ ਗਏ।
ਜਲਦੀ-ਜਲਦੀ ਬੀਮਾਰ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ 20 ਤੋਂ ਜ਼ਿਆਦਾ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜਦੋਂਕਿ ਜ਼ਿਆਦਾਤਰ ਮਹਿਮਾਨਾਂ ਨੂੰ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਸੂਚਨਾ ਮਿਲਣ ਤੋਂ ਬਾਅਦ ਜ਼ਿਲਾ ਅਧਿਕਾਰੀ ਰਿਸ਼ੀਰੇਂਦਰ ਕੁਮਾਰ, ਸਿਟੀ ਮੈਜਿਸਟਰੇਟ ਰਾਮ ਅਭਿਲਾਸ਼ ਅਤੇ ਮੁੱਖ ਡਾਕਟਰ ਅਤੇ ਹੋਰ ਅਧਿਕਾਰੀਆਂ ਨੇ ਨਾਲ ਰਾਤ ਨੂੰ ਹੀ ਹਸਪਤਾਲ ਪੁਹੰਚ ਗਏ ਅਤੇ ਬੀਮਾਰ ਲੋਕਾਂ ਦੇ ਹਾਲ-ਚਾਲ ਪੁੱਛਿਆ। ਭੋਜਨ ਦੇ ਨਮੂਨੇ ਪੜਤਾਲ ਲਈ ਭੇਜ ਦਿੱਤੇ ਗਏ।


Related News