ਮੰਦਰ ਦੀ ਜ਼ਮੀਨ ਭਗਵਾਨ ਦੇ ਅਧਿਕਾਰ ’ਚ ਹੀ ਰਹੇਗੀ : ਹਾਈ ਕੋਰਟ

Sunday, Nov 24, 2019 - 01:12 AM (IST)

ਮੰਦਰ ਦੀ ਜ਼ਮੀਨ ਭਗਵਾਨ ਦੇ ਅਧਿਕਾਰ ’ਚ ਹੀ ਰਹੇਗੀ : ਹਾਈ ਕੋਰਟ

ਚੇਨਈ, (ਏਜੰਸੀਆਂ)– ਮਦਰਾਸ ਹਾਈ ਕੋਰਟ ਨੇ ਇਕ ਮਾਮਲੇ ਵਿਚ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਤਾਮਿਲਨਾਡੂ ਵਿਚ ਹਜ਼ਾਰਾਂ-ਕਰੋੜਾਂ ਰੁਪਏ ਦੇ ਮੰਦਰ ਦੀ ਜ਼ਮੀਨ ਭਗਵਾਨ ਦੇ ਅਧਿਕਾਰ ਵਿਚ ਹੀ ਰਹੇਗੀ।

ਹਾਈ ਕੋਰਟ ਨੇ ਇਸ ਦੇ ਨਾਲ ਹੀ ਸੂਬਾ ਸਰਕਾਰ ਦੇ ਵਾਦ-ਵਿਵਾਦ ਵਾਲੇ ਇਕ ਹੁਕਮ ’ਤੇ ਵੀ ਰੋਕ ਲਾ ਦਿੱਤੀ ਹੈ, ਜਿਸ ਵਿਚ ਹਾਸਲ ਕੀਤੀ ਗਈ ਜ਼ਮੀਨ ਨੂੰ ਕਬਜ਼ਾ ਕਰਨ ਵਾਲਿਆਂ ਨੂੰ ਹੀ ਸੌਂਪਣ ਦਾ ਪ੍ਰਸਤਾਵ ਸੀ। ਅਸਲ ਵਿਚ 30 ਅਗਸਤ ਨੂੰ ਸਰਕਾਰ ਨੇ ਇਕ ਹੁਕਮ ਜਾਰੀ ਕੀਤਾ ਸੀ, ਜਿਸ ਵਿਚ 5 ਸਾਲ ਤੋਂ ਵੱਧ ਸਮੇਂ ਤੋਂ ਕਿਸੇ ਮੰਦਰ ਦੀ ਗੈਰ ਵਾਦ-ਵਿਵਾਦ ਵਾਲੀ ਜ਼ਮੀਨ ਨੂੰ ਨਿਯਮਿਤ ਕਰਨ ਲਈ ਕਿਹਾ ਗਿਆ ਸੀ। ਜੱਜਾਂ ’ਤੇ ਆਧਾਰਿਤ ਬੈਂਚ ਨੇ ਕਿਹਾ ਕਿ ਕਬਜ਼ੇ ਨੂੰ ਜਾਇਜ਼ ਠਹਿਰਾਉਣਾ ਮੰਦਰ ਦੀ ਜਾਇਦਾਦ ਨਾਲ ਛੇੜਛਾੜ ਕਰਨ ਦੇ ਬਰਾਬਰ ਹੈ। ਇਸ ਤਰ੍ਹਾਂ ਦਾ ਕੋਈ ਵੀ ਕੰਮ ਜਿਸ ਵਿਚ ਮੰਦਰ ਦੀ ਲੋੜ ਤੋਂ ਬਿਨਾਂ ਉਸ ਵਿਚ ਕਿਸੇ ਤਰ੍ਹਾਂ ਦੀ ਤੋੜ-ਭੰਨ ਸ਼ਾਮਲ ਹੈ, ਨੂੰ ਹਿੰਦੂ ਭਾਵਨਾਵਾਂ ਨੂੰ ਭੜਕਾਉਣ ਦੇ ਬਰਾਬਰ ਸਮਝਿਆ ਜਾਏਗਾ।


author

KamalJeet Singh

Content Editor

Related News