ਦਰਦਨਾਕ ਘਟਨਾ: ਟੱਕਰ ਮਗਰੋਂ ਨੌਜਵਾਨ ਨੂੰ 3 ਕਿਮੀ ਤੱਕ ਘੜੀਸਦੀ ਲੈ ਗਈ ਕਾਰ, ਪਹੀਆ ਖੋਲ੍ਹ ਕੇ ਕੱਢੀ ਲਾਸ਼

Friday, Feb 17, 2023 - 05:48 PM (IST)

ਦਰਦਨਾਕ ਘਟਨਾ: ਟੱਕਰ ਮਗਰੋਂ ਨੌਜਵਾਨ ਨੂੰ 3 ਕਿਮੀ ਤੱਕ ਘੜੀਸਦੀ ਲੈ ਗਈ ਕਾਰ, ਪਹੀਆ ਖੋਲ੍ਹ ਕੇ ਕੱਢੀ ਲਾਸ਼

ਬਦਾਯੂੰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਦੇ ਥਾਣਾ ਬਿਲਸੀ ਖੇਤਰ ਦੇ ਪਿੰਡ ਸਿਰਾਸੋਲ 'ਚ ਸੈਰ ਕਰਨ ਗਏ ਨੌਜਵਾਨ ਨੂੰ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਇੰਨਾ ਹੀ ਨਹੀਂ ਕਾਰ ਲਾਸ਼ ਨੂੰ ਤਿੰਨ ਕਿਲੋਮੀਟਰ ਦਾ ਘੜੀਸਦੀ ਹੋਈ ਦੌੜੀ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਪੁਲਸ ਸੂਤਰਾਂ ਅਨੁਸਾਰ ਬਿਲਸੀ ਥਾਣੇ ਦੇ ਪਿੰਡ ਸਿਰਾਸੋਲ ਦਾ ਰਹਿਣ ਵਾਲਾ ਉਮੇਸ ਕੁਮਾਰ (22) ਨਾਮ ਦਾ ਨੌਜਵਾਨ ਸ਼ੁੱਕਰਵਾਰ ਸਵੇਰੇ ਸੈਰ ਕਰਨ ਨਿਕਲਿਆ ਸੀ, ਉਦੋਂ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਮੇਸ਼ ਕਾਰ ਦੇ ਬੋਨਟ 'ਤੇ ਜਾ ਡਿੱਗਿਆ।

ਇਹ ਵੀ ਪੜ੍ਹੋ : ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ 'ਤੇ ਰੁਖ਼ ਸਾਫ਼ ਕਰੇ ਕੇਂਦਰ, ਫ਼ੈਸਲੇ 'ਚ ਦੇਰੀ 'ਤੇ ਸੁਪਰੀਮ ਕੋਰਟ ਨੇ ਜਤਾਈ ਨਾਰਾਜ਼ਗੀ

ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਕਾਰ ਡਰਾਈਵਰ ਮਹੇਸ਼ ਕੁਮਾਰ ਨੇ ਉਮੇਸ਼ ਨੂੰ ਕਾਰ 'ਚ ਲਟਕਾ ਕੇ ਤਿੰਨ ਕਿਲੋਮੀਟਰ ਤੱਕ ਘੜੀਸਦੇ ਹੋਇਆ ਲੈ ਗਿਆ। ਉਨ੍ਹਾਂ ਦੱਸਿਆ ਕਿ ਰਾਹਗੀਰਾਂ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਤਾਂ ਪੁਲਸ ਵਲੋਂ 2 ਗੱਡੀਆਂ ਨਾਲ ਕਾਰ ਦਾ ਪਿੱਛਾ ਕਰ ਕੇ ਗੱਡੀ ਨੂੰ ਘੇਰ ਲਿਆ। ਪਹੀਏ 'ਚ ਫਸੀ ਲਾਸ਼ ਨੂੰ ਬਹੁਤ ਮੁਸ਼ਕਲ ਨਾਲ ਗੱਡੀ ਦਾ ਪਹੀਆ ਖੋਲ੍ਹ ਕੇ ਕੱਢਵਾਇਆ ਗਿਆ ਅਤੇ ਕਾਰ ਡਰਾਈਵਰ ਮਹੇਸ਼ ਨੂੰ ਕਾਰ ਨਾਲ ਹਿਰਾਸਤ 'ਚ ਲੈ ਲਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News