ਮਾਂ ਦਾ ਕਤਲ ਕਰ ਲਾਸ਼ ਦੇ ਕੀਤੇ ਟੁਕੜੇ, ਫਿਰ ਕੜਾਹੀ 'ਚ ਤਲ ਕੇ ਖਾ ਗਿਆ ਪੁੱਤ

Tuesday, Oct 01, 2024 - 04:57 PM (IST)

ਮਾਂ ਦਾ ਕਤਲ ਕਰ ਲਾਸ਼ ਦੇ ਕੀਤੇ ਟੁਕੜੇ, ਫਿਰ ਕੜਾਹੀ 'ਚ ਤਲ ਕੇ ਖਾ ਗਿਆ ਪੁੱਤ

ਮੁੰਬਈ (ਭਾਸ਼ਾ)- ਬੰਬਈ ਹਾਈ ਕੋਰਟ ਨੇ ਮੰਗਲਵਾਰ ਨੂੰ ਕੋਲਹਾਪੁਰ ਦੀ ਇਕ ਅਦਾਲਤ ਵਲੋਂ ਸਾਲ 2017 ਵਿਚ ਆਪਣੀ ਮਾਂ ਦਾ ਕਤਲ ਕਰਨ ਅਤੇ ਉਸ ਦੇ ਸਰੀਰ ਦੇ ਕੁਝ ਅੰਗਾਂ ਨੂੰ ਕਥਿਤ ਤੌਰ 'ਤੇ ਖਾਣ ਦੇ ਮਾਮਲੇ ਵਿਚ ਦੋਸ਼ੀ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਦੀ ਪੁਸ਼ਟੀ ਕਰਦੇ ਹੋਏ, ਉਸ ਨੂੰ ਆਦਮਖੋਰ ਕਿਹਾ। ਜਸਟਿਸ ਰੇਵਤੀ ਮੋਹਿਤੇ ਡੇਰੇ ਅਤੇ ਪ੍ਰਿਥਵੀਰਾਜ ਚੌਹਾਨ ਦੀ ਡਿਵੀਜ਼ਨ ਬੈਂਚ ਨੇ ਕਿਹਾ ਕਿ ਇਹ ਦੋਸ਼ੀ ਸੁਨੀਲ ਕੁਚਕੋਰਵੀ ਦੀ ਮੌਤ ਦੀ ਸਜ਼ਾ ਦੀ ਪੁਸ਼ਟੀ ਕਰਦਾ ਹੈ। ਬੈਂਚ ਅਨੁਸਾਰ ਦੋਸ਼ੀ ਲਈ ਸੁਧਾਰ ਦੀ ਕੋਈ ਸੰਭਾਵਨਾ ਨਹੀਂ ਹੈ। ਹਾਈਕੋਰਟ ਨੇ ਕਿਹਾ,“ਇਹ ਮਾਮਲਾ ਦੁਰਲੱਭ ਸ਼੍ਰੇਣੀ 'ਚ ਆਉਂਦਾ ਹੈ। ਦੋਸ਼ੀ ਨੇ ਨਾ ਸਿਰਫ ਆਪਣੀ ਮਾਂ ਦਾ ਕਤਲ ਕੀਤਾ, ਸਗੋਂ ਉਸ ਨੇ ਉਸ ਦੇ ਸਰੀਰ ਦੇ ਅੰਗਾਂ- ਦਿਮਾਗ, ਦਿਲ, ਜਿਗਰ, ਗੁਰਦੇ, ਅੰਤੜੀ ਨੂੰ ਵੀ ਕੱਢ ਲਿਆ ਅਤੇ ਉਨ੍ਹਾਂ ਨੂੰ ਇਕ ਬਰਤਨ ਵਿਚ ਪਕਾ ਰਿਹਾ ਸੀ।'' ਬੈਂਚ ਨੇ ਕਿਹਾ,''ਉਸ ਨੇ ਉਸ ਦੀਆਂ ਪਸਲੀਆਂ ਵੀ ਪਕਾਈਆਂ ਸਨ ਅਤੇ ਉਸ ਦਾ ਦਿਲ ਵੀ ਪਕਾਉਣ ਵਾਲਾ ਸੀ। ਇਹ ਆਦਮਖੋਰ (ਨਰਭਕਸ਼ਣ) ਮਾਮਲਾ ਹੈ।'' ਹਾਈ ਕੋਰਟ ਨੇ ਕਿਹਾ ਕਿ ਦੋਸ਼ੀ ਦੇ ਸੁਧਾਰ ਦੀ ਕੋਈ ਸੰਭਾਵਨਾ ਨਹੀਂ ਹੈ ਕਿਉਂਕਿ ਉਸ ਵਿਚ ਆਦਮਖੋਰ ਦਾ ਰੁਝਾਨ ਹੈ।

ਇਹ ਵੀ ਪੜ੍ਹੋ : ਅਨੁਪਮ ਖੇਰ ਦੀ ਤਸਵੀਰ ਵਾਲੇ 500-500 ਦੇ ਨੋਟਾਂ ਨਾਲ ਵਪਾਰੀ ਕੋਲੋਂ ਖਰੀਦਿਆ 2 ਕਿਲੋ ਸੋਨਾ

ਬੈਂਚ ਨੇ ਕਿਹਾ,''ਜੇਕਰ ਉਸ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ ਤਾਂ ਉਹ ਜੇਲ੍ਹ 'ਚ ਵੀ ਇਸੇ ਤਰ੍ਹਾਂ ਦਾ ਅਪਰਾਧ ਕਰ ਸਕਦਾ ਹੈ।'' ਕੁਚਕੋਰਵੀ ਨੂੰ ਵੀਡੀਓ ਕਾਨਫਰੰਸ ਰਾਹੀਂ ਫ਼ੈਸਲੇ ਦੀ ਜਾਣਕਾਰੀ ਦਿੱਤੀ ਗਈ। ਇਸਤਗਾਸਾ ਪੱਖ ਅਨੁਸਾਰ, ਸੁਨੀਲ ਕੁਚਕੋਰਵੀ ਨੇ 28 ਅਗਸਤ 2017 ਨੂੰ ਕੋਲਹਾਪੁਰ ਸ਼ਹਿਰ 'ਚ ਆਪਣੇ ਘਰ 'ਚ 63 ਸਾਲਾ ਮਾਂ ਯਲੱਮਾ ਰਮਾ ਕੁਚਕੋਰਵੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਬਾਅਦ ਉਸ ਨੇ ਲਾਸ਼ ਦੇ ਟੁਕੜੇ ਕੀਤੇ ਅਕੇ ਕੁਝ ਅੰਗਾਂ ਨੂੰ ਕਹਾੜੀ 'ਚ ਤਲ ਕੇ ਖਾ ਲਿਆ। ਇਸਤਗਾਸਾ ਪੱਖ ਨੇ ਦਾਅਵਾ ਕੀਤਾ ਕਿ ਦੋਸ਼ੀ ਦੀ ਮਾਂ ਨੇ ਉਸ ਨੂੰ ਸ਼ਰਾਬ ਖਰੀਦਣ ਲਈ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸੁਨੀਲ ਕੁਚਕੋਰਵੀ ਨੂੰ 2021 'ਚ ਕੋਲਹਾਪੁਰ ਦੀ ਇਕ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ। ਉਹ ਯਰਵਦਾ ਜੇਲ੍ਹ (ਪੁਣੇ) 'ਚ ਬੰਦ ਹੈ। ਸੈਸ਼ਨ ਅਦਾਲਤ ਨੇ ਉਸ ਸਮੇਂ ਕਿਹਾ ਸੀ ਕਿ ਇਹ ਮਾਮਲਾ ਦੁਰਲੱਭ ਸ਼੍ਰੇਣੀ 'ਚ ਆਉਂਦਾ ਹੈ ਅਤੇ ਇਸ ਭਿਆਨਕ ਕਤਲ ਨੇ ਸਮਾਜਿਕ ਚੇਤਨਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦੋਸ਼ੀ ਨੇ ਆਪਣੀ ਦੋਸ਼ਸਿੱਧੀ ਅਤੇ ਮੌਤ ਦੀ ਸਜ਼ਾ ਨੂੰ ਚੁਣੌਤੀ ਦਿੰਦੇ ਹੋਏ ਅਪੀਲ ਦਾਇਰ ਕੀਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News