ਕਲਯੁੱਗੀ ਮਾਂ ਦਾ ਕਾਰਾ, ਨਾਨੀ ਨਾਲ ਮਿਲ ਵੇਚ ''ਤਾ ਪੁੱਤ, ਪਤਾ ਲੱਗਣ ''ਤੇ ਪਿਓ ਦੇ ਉੱਡੇ ਹੋਸ਼

Tuesday, Dec 10, 2024 - 04:15 PM (IST)

ਕਲਯੁੱਗੀ ਮਾਂ ਦਾ ਕਾਰਾ, ਨਾਨੀ ਨਾਲ ਮਿਲ ਵੇਚ ''ਤਾ ਪੁੱਤ, ਪਤਾ ਲੱਗਣ ''ਤੇ ਪਿਓ ਦੇ ਉੱਡੇ ਹੋਸ਼

ਹਰਿਆਣਾ : ਸ਼ਹਿਰ ਦੇ ਵਾਰਡ ਨੰਬਰ 1 ਦੇ ਰਹਿਣ ਵਾਲੇ ਗੁਰਚਰਨ ਸਿੰਘ ਪੁੱਤਰ ਕੁਲਦੀਪ ਸਿੰਘ ਨੇ ਆਪਣੇ ਤਿੰਨ ਮਹੀਨੇ ਦੇ ਬੇਟੇ ਨੂੰ ਵੇਚਣ ਦੇ ਦੋਸ਼ ਵਿਚ ਆਪਣੀ ਪਤਨੀ ਪੂਜਾ ਅਤੇ ਸੱਸ ਤਾਰੋ ਬਾਈ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਪੀੜਤ ਪਿਤਾ ਨੇ ਰਾਣੀਆਂ ਥਾਣੇ ਵਿੱਚ ਦੋਵੇਂ ਮੁਲਜ਼ਮ ਔਰਤਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾ ਕੇ ਆਪਣੇ ਬੱਚੇ ਦੀ ਵਾਪਸੀ ਲਈ ਇਨਸਾਫ਼ ਦੀ ਮੰਗ ਕੀਤੀ ਹੈ। ਪੀੜਤ ਕੁਲਦੀਪ ਨੇ ਦੱਸਿਆ ਕਿ ਉਹ ਯੂਪੀ ਦਾ ਰਹਿਣ ਵਾਲਾ ਹੈ ਅਤੇ ਕਰੀਬ ਅੱਠ ਸਾਲ ਪਹਿਲਾਂ ਉਸ ਦਾ ਵਿਆਹ ਪੂਜਾ ਪੁੱਤਰ ਸ਼ੇਰ ਸਿੰਘ ਵਾਸੀ ਖਿਆਂਵਾਲੀ ਢਾਣੀ ਨਾਲ ਹੋਇਆ ਸੀ। ਉਸਦੀ ਸੱਸ ਤਾਰੋ ਬਾਈ ਅਤੇ ਪਤਨੀ ਪੂਜਾ ਨੇ ਉਸਨੂੰ ਯੂਪੀ ਤੋਂ ਰਾਣੀਆਂ ਬੁਲਾ ਲਿਆ।

ਇਹ ਵੀ ਪੜ੍ਹੋ - School Holidays: ਸਰਦੀਆਂ ਦੀਆਂ ਛੁੱਟੀਆਂ 'ਤੇ 2 ਮਹੀਨੇ ਬੰਦ ਰਹਿਣਗੇ ਸਕੂਲ

ਕੁਲਦੀਪ ਨੇ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਹ ਆਪਣੀ ਪਤਨੀ ਪੂਜਾ ਅਤੇ ਦੋ ਬੱਚਿਆਂ ਨਾਲ ਰਾਣੀਆਂ ਵਿੱਚ ਰਹਿ ਰਿਹਾ ਹੈ ਅਤੇ ਉਹ ਪਿਛਲੇ ਪੰਜ ਮਹੀਨਿਆਂ ਤੋਂ ਡੱਬਵਾਲੀ ਨੇੜੇ ਮਜ਼ਦੂਰੀ ਕਰਦਾ ਹੈ। ਜਦੋਂ ਉਹ ਕੰਮ 'ਤੇ ਗਿਆ ਤਾਂ ਉਸ ਦੀ ਪਤਨੀ ਦੀ ਡਿਲੀਵਰੀ ਹੋਣ ਵਾਲੀ ਸੀ। ਕਰੀਬ ਚਾਰ ਮਹੀਨੇ ਬਾਅਦ ਜਦੋਂ ਉਹ ਘਰ ਪਰਤਿਆ ਤਾਂ ਉਸ ਨੂੰ ਆਪਣੇ ਜੀਜਾ ਅਤੇ ਗੁਆਂਢੀਆਂ ਤੋਂ ਪਤਾ ਲੱਗਾ ਕਿ ਉਸ ਦੀ ਪਤਨੀ ਨੇ ਪ੍ਰਾਇਮਰੀ ਹੈਲਥ ਸੈਂਟਰ ਢੋਟਡ ਵਿਖੇ ਲੜਕੇ ਨੂੰ ਜਨਮ ਦਿੱਤਾ ਹੈ, ਜਿਸ ਤੋਂ ਬਾਅਦ ਉਸ ਦੀ ਪਤਨੀ ਪੂਜਾ ਅਤੇ ਸੱਸ ਤਾਰੋ ਬਾਈ ਨੇ ਮਿਲ ਕੇ ਬੱਚੇ ਨੂੰ 1 ਲੱਖ 80 ਹਜ਼ਾਰ ਰੁਪਏ ਵਿਚ ਕਿਸੇ ਨੂੰ ਵੇਚ ਦਿੱਤਾ।

ਇਹ ਵੀ ਪੜ੍ਹੋ - ਨਿੱਜੀ ਬੱਸ ਨਾਲ ਵਾਪਰਿਆ ਵੱਡਾ ਹਾਦਸਾ, 2 ਦਰਜਨ ਦੇ ਕਰੀਬ ਸਵਾਰੀਆਂ ਸਨ ਸਵਾਰ, ਰੈਸਕਿਓ ਜਾਰੀ

ਉਸ ਨੇ ਇਸ ਸਬੰਧੀ ਥਾਣਾ ਰਾਣੀਆਂ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਪੀੜਤ ਨੇ ਰਾਣੀਆਂ ਪੁਲਸ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਪੁਲਸ ਨੇ ਉਸ ਦੀ ਸਮੱਸਿਆ ’ਤੇ ਕੋਈ ਕਾਰਵਾਈ ਨਹੀਂ ਕੀਤੀ। ਪੀੜਤ ਕੁਲਦੀਪ ਸਿੰਘ ਨੇ ਆਪਣੇ ਬੱਚੇ ਨੂੰ ਵਾਪਸ ਲਿਆਉਣ ਅਤੇ ਇਸ ਮਾਮਲੇ ਵਿੱਚ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।

ਇਹ ਵੀ ਪੜ੍ਹੋ - ਵੱਡੀ ਖ਼ਬਰ : 7 ਸੂਬਿਆਂ 'ਚ ਭਾਰੀ ਮੀਂਹ ਦਾ ਅਲਰਟ, 2-3 ਦਿਨ ਖ਼ਰਾਬ ਰਹੇਗਾ ਮੌਸਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News