ਜਾਨਲੇਵਾ ਬੀਮਾਰੀ ਨੇ ਖਾ ਲਿਆ ਮਾਪਿਆਂ ਦਾ ਸੋਹਣਾ ਸੁਨੱਖਾ ਪੁੱਤ
Saturday, Dec 21, 2024 - 01:29 PM (IST)
ਕੁੱਪ ਕਲਾਂ (ਗੁਰਮੁੱਖ)- ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਕੁੱਪ ਕਲਾਂ ’ਚ ਦਿਮਾਗੀ ਕੈਂਸਰ ਨਾਲ 20 ਸਾਲਾ ਨੌਜਵਾਨ ਦੀ ਮੌਤ ਹੋ ਗਈ। ਕੇਵਲ ਸਿੰਘ ਔਲਖ ਕੁੱਪ ਕਲਾਂ ਨੇ ਦੱਸਿਆ ਕਿ ਉਨ੍ਹਾਂ ਦਾ ਹੋਣਹਾਰ ਪੁੱਤਰ ਮਨਿੰਦਰਜੀਤ ਸਿੰਘ 12 ਜਮਾਤਾਂ ਹੀ ਪਾਸ ਕਰ ਸਕਿਆ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬੱਸ Hijack! ਸਹਿਮ ਗਈਆਂ ਸਵਾਰੀਆਂ
ਉਨ੍ਹਾਂ ਕਿਹਾ ਕਿ ਖੇਡਦੇ ਸਮੇਂ ਉਨ੍ਹਾਂ ਦੇ ਪੁੱਤਰ ਦੀ ਅਚਾਨਕ ਬਾਂਹ ਪਿਛਾਂਹ ਵੱਲ ਘੁੰਮ ਜਾਂਦੀ ਸੀ ਅਤੇ ਲੱਤ ਕੰਬਣ ਲੱਗ ਜਾਂਦੀ ਸੀ। ਮੁੱਢਲੀ ਜਾਂਚ ਦੌਰਾਨ ਦਿਮਾਗ ’ਚ ਕੈਂਸਰ ਹੋਣ ਦੀ ਪੁਸ਼ਟੀ ਹੋਈ ਤਾਂ ਬੀਤੇ ਕਰੀਬ ਤਿੰਨ ਵਰ੍ਹਿਆਂ ਤੋਂ ਓਸਵਾਲ ਕੈਂਸਰ ਹਸਪਤਾਲ ਲੁਧਿਆਣਾ ਤੋਂ ਮਨਿੰਦਰਜੀਤ ਦਾ ਇਲਾਜ ਚੱਲ ਰਿਹਾ ਸੀ। ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਤੋਂ ਇਲਾਵਾ ਵੀ ਫੱਲੇਵਾਲ ਖੁਰਦ ਪਿੰਡ ’ਚ ਬੀਤੇ ਦਿਨ ਇਕ ਵਿਅਕਤੀ ਦੀ ਕੈਂਸਰ ਨਾਲ ਮੌਤ ਹੋ ਚੁੱਕੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8