''ਬੈਟ ਨਾਲ ਤੋੜੀ ਗਰਦਨ, ਫਿਰ ਪਾ''ਤਾ ਉਬਲਦਾ ਪਾਣੀ''.. ਬੱਚੀ ਦਾ ਕਤਲ ਕਰ ਵਿਦੇਸ਼ ਭੱਜੇ ਪਿਓ ਤੇ ਮਤਰੇਈ ਮਾਂ
Thursday, Dec 12, 2024 - 06:14 AM (IST)
ਇੰਟਰਨੈਸ਼ਨਲ ਡੈਸਕ - ਇੰਗਲੈਂਡ ਦੇ ਸਰੀ ਸ਼ਹਿਰ ਦੇ ਵੋਕਿੰਗ ਇਲਾਕੇ 'ਚ ਇਕ ਲੜਕੀ ਦੀ ਬੇਰਹਿਮੀ ਨਾਲ ਹੱਤਿਆ ਕਰਨ ਦੇ ਮਾਮਲੇ 'ਚ ਅਦਾਲਤ ਨੇ ਪਿਤਾ ਅਤੇ ਮਤਰੇਈ ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੋਨਾਂ ਨੇ ਦੋ ਸਾਲ ਤੱਕ ਸਕੂਲੀ ਵਿਦਿਆਰਥਣ ਨਾਲ ਬੇਰਹਿਮੀ ਕੀਤੀ ਅਤੇ ਆਖਿਰਕਾਰ ਉਸਦਾ ਕਤਲ ਕਰ ਦਿੱਤਾ। ਇਸ ਮਾਮਲੇ 'ਚ ਅਦਾਲਤ ਨੇ 42 ਸਾਲਾ ਸ਼ਰੀਫ ਅਤੇ ਉਨ੍ਹਾਂ ਦੀ 30 ਸਾਲਾ ਪਤਨੀ ਬਤੂਲ ਨੂੰ ਦੋਸ਼ੀ ਕਰਾਰ ਦਿੱਤਾ ਹੈ। ਸ਼ਰੀਫ਼ ਦੇ ਭਰਾ ਫੈਜ਼ਲ ਮਲਿਕ (29) ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਸੀ, ਜਿਸ ਨੂੰ ਬਾਅਦ 'ਚ ਬਰੀ ਕਰ ਦਿੱਤਾ ਗਿਆ। ਮੁਲਜ਼ਮ ਨੇ ਕ੍ਰਿਕਟ ਦੇ ਬੱਲੇ ਨਾਲ ਲੜਕੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਪਿਤਾ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਕਬੂਲ ਕਰ ਲਿਆ ਸੀ। ਦੋਸ਼ੀਆਂ ਨੂੰ ਮੰਗਲਵਾਰ (17 ਦਸੰਬਰ) ਨੂੰ ਸਜ਼ਾ ਸੁਣਾਈ ਜਾਵੇਗੀ।
ਹੇਠਲੀ ਅਦਾਲਤ ਨੇ ਫੈਜ਼ਲ ਨੂੰ ਪਾਇਆ ਸੀ ਦੋਸ਼ੀ
ਫੈਜ਼ਲ ਨੂੰ ਬਰੀ ਕਰ ਦਿੱਤਾ ਗਿਆ ਪਰ ਹੇਠਲੀ ਅਦਾਲਤ ਨੇ ਉਸ ਨੂੰ ਵੀ ਸਜ਼ਾ ਸੁਣਾਈ ਸੀ। ਦੋਸ਼ੀਆਂ ਨੇ ਬੇਟੀ ਨੂੰ ਸਾੜ ਦਿੱਤਾ ਸੀ। ਬੱਚੀ ਦਾ ਕਤਲ ਇੰਨੀ ਬੇਰਹਿਮੀ ਨਾਲ ਕੀਤਾ ਗਿਆ ਕਿ ਲਾਸ਼ ਦੀ ਹਾਲਤ ਦੇਖ ਪੁਲਸ ਵੀ ਹੈਰਾਨ ਰਹਿ ਗਈ। ਵਿਦਿਆਰਥਣ ਨੂੰ ਆਪਣੀਆਂ ਸੱਟਾਂ ਛੁਪਾਉਣ ਲਈ ਹਿਜਾਬ ਪਹਿਨਾਇਆ ਗਿਆ ਸੀ। ਗੁਆਂਢੀਆਂ ਨੇ ਪੁਲਸ ਨੂੰ ਦੱਸਿਆ ਸੀ ਕਿ ਦੋਸ਼ੀ ਸਾਰਾ ਨੂੰ ਬੁਰੀ ਤਰ੍ਹਾਂ ਕੁੱਟਦਾ ਸੀ। ਦੋਸ਼ੀ ਬੱਚੀ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਦਾ ਸੀ ਕਿ ਉਹ ਠੀਕ ਤਰ੍ਹਾਂ ਨਾਲ ਚੱਲ ਵੀ ਨਹੀਂ ਸਕਦੀ ਸੀ।
ਅਦਾਲਤ ਵਿੱਚ 6 ਜੂਨ 2022 ਤੋਂ 10 ਮਾਰਚ 2023 ਦਰਮਿਆਨ ਹੋਈਆਂ ਦੋ ਘਟਨਾਵਾਂ ਦਾ ਵੀ ਜ਼ਿਕਰ ਕੀਤਾ ਗਿਆ। ਸਕੂਲ ਵਿੱਚ ਬੱਚੀ ਦੀਆਂ ਅੱਖਾਂ ਦੇ ਹੇਠਾਂ ਸੱਟਾਂ ਲੱਗਣ ਦਾ ਮਾਮਲਾ ਵੀ ਉਠਾਇਆ ਗਿਆ। ਹਾਲਾਂਕਿ ਸਕੂਲ ਨੇ ਇਸ ਮਾਮਲੇ 'ਚ ਕੋਈ ਦਖਲ ਨਹੀਂ ਦਿੱਤਾ। ਜਦੋਂ ਸ਼ਰੀਫ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ 17 ਅਪ੍ਰੈਲ 2023 ਨੂੰ ਸਕੂਲ ਤੋਂ ਲੜਕੀ ਦਾ ਨਾਂ ਹਟਾ ਦਿੱਤਾ। ਦੋਸ਼ੀ ਨੇ ਸਕੂਲ ਨੂੰ ਕਿਹਾ ਸੀ ਕਿ ਉਹ ਲੜਕੀ ਨੂੰ ਘਰ ਜਾ ਕੇ ਪੜ੍ਹਾਏਗਾ। ਜਿਸ ਤੋਂ ਬਾਅਦ ਸ਼ਰੀਫ ਨੇ ਲੜਕੀ 'ਤੇ ਹੋਰ ਵੀ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ। ਇਕ ਵਾਰ ਤਾਂ ਦੋਸ਼ੀ ਨੇ ਟੇਪ ਦੀ ਮਦਦ ਨਾਲ ਲੜਕੀ ਨੂੰ ਰੇਡੀਏਟਰ ਨਾਲ ਵੀ ਬੰਨ੍ਹ ਦਿੱਤਾ ਸੀ। ਪਰ 8 ਅਗਸਤ 2023 ਨੂੰ ਲੜਕੀ ਦਾ ਕਤਲ ਕਰ ਦਿੱਤਾ ਗਿਆ। ਉਸ ਦੀ ਮੌਤ ਹੋਣ ਤੱਕ ਉਸ ਨੂੰ ਬੱਲੇ ਨਾਲ ਕੁੱਟਿਆ ਗਿਆ।
ਲਾਸ਼ ਘਰ ਵਿੱਚ ਛੱਡ ਕੇ ਭੱਜੇ
ਇਸ ਤੋਂ ਬਾਅਦ ਦੋਸ਼ੀ ਲਾਸ਼ ਨੂੰ ਬਗੀਚੇ 'ਚ ਲੈ ਗਏ। ਲੜਕੀ ਦੇ ਕੱਪੜੇ ਉਤਾਰ ਕੇ ਸਾਫ਼ ਕੀਤੇ ਗਏ। ਫਿਰ ਲਾਸ਼ ਨੂੰ ਘਰ ਦੇ ਅੰਦਰ ਮੰਜੇ 'ਤੇ ਛੱਡ ਕੇ ਤਿੰਨੇ ਵਿਅਕਤੀ ਪਾਕਿਸਤਾਨ ਭੱਜ ਗਏ। ਸ਼ਰੀਫ ਨੇ ਉਥੋਂ ਫੋਨ ਕੀਤਾ ਅਤੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਸ਼ਰੀਫ ਨੇ ਕਿਹਾ ਕਿ ਬੇਟੀ ਸ਼ਰਾਰਤੀ ਸੀ ਅਤੇ ਉਸ ਨੂੰ ਸਜ਼ਾ ਦਿੱਤੀ ਗਈ ਸੀ। ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਇੱਕ ਨੋਟ ਵੀ ਮਿਲਿਆ। ਜਿਸ ਵਿੱਚ ਮੁਲਜ਼ਮ ਨੇ ਲਿਖਿਆ ਸੀ ਕਿ ਮੈਂ ਰੱਬ ਦੀ ਸੌਂਹ ਖਾਂਦਾ ਹਾਂ! ਉਹ ਉਸ ਨੂੰ ਮਾਰਨਾ ਨਹੀਂ ਚਾਹੁੰਦੇ ਸਨ, ਪਰ ਮੈਂ (ਸ਼ਰੀਫ਼) ਆਪਣੇ ਗੁੱਸੇ ਤੋਂ ਬੇਕਾਬੂ ਹੋ ਗਿਆ। ਪੁਲਸ ਨੇ ਮੌਕੇ ਤੋਂ ਖੂਨ ਨਾਲ ਲੱਥਪੱਥ ਬੱਲਾ ਬਰਾਮਦ ਕੀਤਾ ਸੀ। ਡਾਕਟਰਾਂ ਮੁਤਾਬਕ ਬੱਚੀ ਦੀ ਗਰਦਨ ਦੀ ਹੱਡੀ ਟੁੱਟੀ ਹੋਈ ਮਿਲੀ। ਉਸ ਉੱਪਰ ਉਬਲਦਾ ਪਾਣੀ ਵੀ ਪਾਇਆ ਗਿਆ। ਮੁਲਜ਼ਮਾਂ ਨੂੰ ਫੜਨ ਲਈ ਪੁਲਸ ਨੂੰ ਕਾਫੀ ਮੁਸ਼ੱਕਤ ਕਰਨੀ ਪਈ।