ਇੰਗਲੈਂਡ 'ਚ ਘਰ ਦੀ ਮਾਲਕੀ ਨੂੰ ਲੈ ਕੇ ਪੁੱਤ ਨੇ ਕੀਤਾ ਮਾਂ ਦਾ ਕਤਲ, ਅਦਾਲਤ ਨੇ ਸੁਣਾਈ ਉਮਰਕੈਦ ਦੀ ਸਜ਼ਾ
Thursday, Dec 19, 2024 - 04:08 PM (IST)
ਲੰਡਨ (ਏਜੰਸੀ)- ਪੂਰਬੀ ਇੰਗਲੈਂਡ ਦੇ ਲੀਸੈਸਟਰ ਵਿਚ ਆਪਣੀ 76 ਸਾਲਾ ਮਾਂ 'ਤੇ ਹਮਲਾ ਕਰਨ ਵਾਲੇ 48 ਸਾਲਾ ਭਾਰਤੀ ਮੂਲ ਦੇ ਵਿਅਕਤੀ ਨੂੰ ਕਤਲ ਦਾ ਦੋਸ਼ੀ ਪਾਇਆ ਗਿਆ ਹੈ ਅਤੇ ਉਸ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਲੀਸੈਸਟਰ ਸ਼ਾਇਰ ਪੁਲਸ ਨੇ 13 ਮਈ ਨੂੰ ਮ੍ਰਿਤਕ ਭਜਨ ਕੌਰ ਦੇ ਸਿਰ ਅਤੇ ਮੂੰਹ 'ਤੇ ਗੰਭੀਰ ਸੱਟਾਂ ਨਾਲ ਮਿਲਣ ਦੇ ਬਾਅਦ ਸਿੰਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਕਰੀਬ 6 ਮਹੀਨੇ ਪੁਰਾਣੇ ਇਸ ਕੇਸ ਵਿੱਚ ਹੁਣ ਯੂਕੇ ਦੀ ਅਦਾਲਤ ਨੇ ਕਾਤਲ ਪੁੱਤਰ ਸਿੰਦੀਪ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ 23 ਸਾਲਾ ਭਾਰਤੀ ਵਿਦਿਆਰਥਣ ਦਾ ਘਰ 'ਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ
ਮਰਡਰ ਇਨਵੈਸਟੀਗੇਸ਼ਨ ਟੀਮ ਦੇ ਡਿਟੈਕਟਿਵ ਚੀਫ਼ ਇੰਸਪੈਕਟਰ ਮਾਰਕ ਸਿਨਸਕੀ ਨੇ ਕਿਹਾ, 'ਇਹ ਬਹੁਤ ਹੀ ਪਰੇਸ਼ਾਨ ਕਰਨ ਵਾਲਾ ਮਾਮਲਾ ਸੀ। ਜਿਸ ਤੋਂ ਪਤਾ ਲੱਗਦਾ ਹੈ ਕਿ ਸਿੰਘ ਆਪਣੀਆਂ ਕਰਤੂਤਾਂ ਨੂੰ ਛੁਪਾਉਣ ਲਈ ਕਿਸ ਹੱਦ ਤੱਕ ਜਾ ਸਕਦਾ ਸੀ। ਆਪਣੀ ਮਾਂ ਦਾ ਕਤਲ ਕਰਨ ਤੋਂ ਬਾਅਦ ਸਿੰਘ ਬਾਹਰ ਗਿਆ ਅਤੇ ਬਗੀਚੇ ਨੂੰ ਖੋਦਣ ਲਈ ਇਕ ਬੋਰੀ ਅਤੇ ਕੁਦਾਲ ਖਰੀਦਿਆ। ਉਸ ਦਾ ਇਰਾਦਾ ਕੌਰ ਨੂੰ ਦਫਨਾਉਣ ਦਾ ਸੀ ਪਰ ਅਜਿਹਾ ਕਰਨ ਤੋਂ ਪਹਿਲਾਂ ਹੀ ਉਹ ਪ੍ਰੇਸ਼ਾਨ ਹੋ ਗਿਆ। ਜਾਂਚ ਅਧਿਕਾਰੀ ਨੇ ਖੁਲਾਸਾ ਕੀਤਾ ਕਿ ਜਦੋਂ ਅਧਿਕਾਰੀਆਂ ਨੇ ਸਿੰਘ ਨਾਲ ਸੰਪਰਕ ਕੀਤਾ ਤਾਂ ਉਸ ਨੇ ਸ਼ੁਰੂ ਵਿਚ ਦਾਅਵਾ ਕੀਤਾ ਕਿ ਉਸ ਨੂੰ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਪੁਲਸ ਜਾਂਚ ਵਿਚ ਪਾਇਆ ਗਿਆ ਕਿ ਸਿੰਘ ਨੇ ਘਰ ਦੀ ਮਾਲਕੀ ਨੂੰ ਲੈ ਕੇ ਕਈ ਵਿਵਾਦਾਂ ਤੋਂ ਬਾਅਦ ਇਹ ਕਦਮ ਚੁੱਕਿਆ, ਕਿਉਂਕਿ ਉਸ ਦਾ ਮੰਨਣਾ ਸੀ ਕਿ ਉਸ ਦੇ ਪਿਤਾ ਨੇ ਇਹ ਘਰ ਉਸ ਨੂੰ ਦਿੱਤਾ ਸੀ। ਇਸੇ ਘਰ ਨੂੰ ਲੈ ਕੇ ਸਿੰਘ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ: ਇਕੋ ਦਿਨ 'ਚ ਵਾਪਰੇ 2 ਭਿਆਨਕ ਸੜਕ ਹਾਦਸੇ, 50 ਲੋਕਾਂ ਦੀ ਮੌਤ
ਅਦਾਲਤ ਵਿਚ ਦੱਸਿਆ ਗਿਆ ਕੌਰ ਨੇ ਪਹਿਲਾਂ ਵੀ ਆਪਣੇ ਪੁੱਤਰ ਦੇ ਵਤੀਰੇ ਬਾਰੇ ਸ਼ਿਕਾਇਤ ਕੀਤੀ ਸੀ ਅਤੇ ਉਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਫਿਰ ਪੁੱਛ-ਗਿਛ ਜਾਰੀ ਰਹਿਣ ਤੱਕ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ। ਜਾਂਚ ਵਿਚ ਸਾਹਮਣੇ ਆਇਆ ਕਿ ਸਿੰਘ ਘਰ ਦੇ ਡਰਾਈਵਵੇਅ 'ਤੇ ਆਪਣੀ ਕਾਰ ਵਿਚ ਰਹਿੰਦਾ ਸੀ ਅਤੇ ਕਤਲ ਵਾਲੇ ਦਿਨ ਹੀ ਕੌਰ ਨੇ ਉਸ ਨੂੰ ਘਰ ਵਿਚ ਆਉਣ ਦਿੱਤਾ ਸੀ। ਸੀਸੀਟੀਵੀ ਸਬੂਤਾਂ ਤੋਂ ਪਤਾ ਲੱਗਾ ਕਿ ਸਿੰਘ ਉਸੇ ਦਿਨ ਬਾਅਦ ਵਿੱਚ ਜਾਇਦਾਦ ਛੱਡ ਕੇ ਇੱਕ ਨੇੜਲੀ ਦੁਕਾਨ ਤੋਂ ਬੋਰੀ ਅਤੇ ਕੁਦਾਲ ਖਰੀਦਣ ਗਿਆ ਸੀ। ਫਿਰ ਉਹ ਬੋਲਸੋਵਰ ਸਟਰੀਟ 'ਤੇ ਘਰ ਵਾਪਸ ਆ ਗਿਆ। ਇਸ ਦੌਰਾਨ ਜਦੋਂ ਰਿਸ਼ਤੇਦਾਰਾਂ ਦਾ ਕੌਰ ਨਾਲ ਸੰਪਰਕ ਨਹੀਂ ਹੋਇਆ ਤਾਂ ਉਹ ਉਨ੍ਹਾਂ ਘਰ ਗਏ, ਜਿੱਥੇ ਕੌਰ ਦੀ ਲਾਸ਼ ਮਿਲੀ। ਜਦੋਂ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਇਹ ਵੀ ਦੇਖਿਆ ਕਿ ਬਗੀਚੇ ਵਿੱਚ ਜ਼ਮੀਨ ਪੁੱਟ ਕੇ ਇੱਕ ਵੱਡਾ ਟੋਆ ਬਣਾਇਆ ਹੋਇਆ ਸੀ।
ਇਹ ਵੀ ਪੜ੍ਹੋ: ਦੁੱਖਦਾਈ ਖਬਰ; ਸੁਨਹਿਰੀ ਭਵਿੱਖ ਲਈ ਅਮਰੀਕਾ ਗਏ 23 ਸਾਲਾ ਭਾਰਤੀ ਵਿਦਿਆਰਥੀ ਦੀ ਸੜਕ ਹਾਦਸੇ 'ਚ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8