ਮੱਕਾ 'ਚ ਭਾਰਤ ਜੋੜੋ ਯਾਤਰਾ ਦਾ ਪੋਸਟਰ ਲਹਿਰਾਉਣ ਵਾਲੇ ਕਾਂਗਰਸੀ ਆਗੂ ਨੂੰ ਜੇਲ੍ਹ 'ਚ ਬੰਦ ਕਰ ਕੀਤਾ ਤਸ਼ੱਦਦ

Monday, Oct 16, 2023 - 11:06 AM (IST)

ਮੱਕਾ 'ਚ ਭਾਰਤ ਜੋੜੋ ਯਾਤਰਾ ਦਾ ਪੋਸਟਰ ਲਹਿਰਾਉਣ ਵਾਲੇ ਕਾਂਗਰਸੀ ਆਗੂ ਨੂੰ ਜੇਲ੍ਹ 'ਚ ਬੰਦ ਕਰ ਕੀਤਾ ਤਸ਼ੱਦਦ

ਨਵੀਂ ਦਿੱਲੀ -  ਮੱਧ ਪ੍ਰਦੇਸ਼ ਦੇ ਨਿਵਾਰੀ ਜ਼ਿਲ੍ਹੇ ਦੇ ਯੂਥ ਕਾਂਗਰਸ ਆਗੂ ਰਜ਼ਾ ਕਾਦਰੀ ਨੂੰ ਸਾਊਦੀ ਅਰਬ ਦੀ ਪੁਲਸ ਨੇ ਗ੍ਰਿਫ਼ਤਾਰ ਕਰਕੇ 8 ਮਹੀਨੇ ਜੇਲ੍ਹ 'ਚ ਬੰਦ ਰੱਖਿਆ ਅਤੇ ਤਸੀਹੇ ਦਿੱਤੇ। ਇਸ ਦਾ ਕਾਰਨ ਇਹ ਸੀ ਕਿ ਉਨ੍ਹਾਂ ਮੱਕਾ ਦੀ ਮਸਜਿਦ ਅਲ ਹਰਮ 'ਚ ਕਾਬਾ ਦੇ ਸਾਹਮਣੇ ਭਾਰਤ ਜੋੜੋ ਯਾਤਰਾ ਦਾ ਪੋਸਟਰ ਲਹਿਰਾਇਆ ਸੀ। 

ਇਹ ਵੀ ਪੜ੍ਹੋ :    ਫਾਰੈਕਸ ਰਿਜ਼ਰਵ ਨੂੰ ਲੈ ਕੇ ਭਾਰਤ ਨੂੰ ਝਟਕਾ, ਵਿਦੇਸ਼ੀ ਮੁਦਰਾ ਭੰਡਾਰ ’ਚ ਗਿਰਾਵਟ ਤੇ ਗੋਲਡ ਰਿਜ਼ਰਵ ਵੀ ਘਟਿਆ

ਜਾਣੋ ਕੀ ਹੈ ਮਾਮਲਾ 

ਜ਼ਿਕਰਯੋਗ ਹੈ ਕਿ ਨਿਵਾਰੀ ਜ਼ਿਲ੍ਹੇ ਦੇ ਰਹਿਣ ਵਾਲੇ ਰਜ਼ਾ ਕਾਦਰੀ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਨ। ਉਹ ਇਸ ਸਾਲ ਜਨਵਰੀ ਵਿੱਚ ਮੱਕਾ ਗਏ। ਕਾਦਰੀ ਮੁਤਾਬਕ ਉਨ੍ਹਾਂ ਨੇ 25 ਜਨਵਰੀ ਨੂੰ ਮਸਜਿਦ-ਅਲ-ਹਰਮ 'ਚ ਕਾਬਾ ਦੇ ਸਾਹਮਣੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ 'ਚ ਆਯੋਜਿਤ ਭਾਰਤ ਜੋੜੋ ਯਾਤਰਾ ਦੇ ਪੋਸਟਰ ਨਾਲ ਫੋਟੋ ਖਿਚਵਾਈ। ਇਸ ਤੋਂ ਬਾਅਦ ਇਹ ਫੋਟੋ ਇੰਟਰਨੈੱਟ ਮੀਡੀਆ 'ਤੇ ਪੋਸਟ ਕਰ ਦਿੱਤੀ। ਅਗਲੇ ਦਿਨ ਸਾਊਦੀ ਦੇ ਜਿਸ ਹੋਟਲ ਵਿੱਚ ਉਹ ਰਹਿ ਰਹੇ ਸਨ ਤਾਂ ਉੱਥੋਂ ਦੀ ਪੁਲਸ ਉਸ ਦੇ ਕਮਰੇ ਵਿੱਚ ਪਹੁੰਚੀ ਅਤੇ ਉਸ ਨੂੰ ਦੱਸਿਆ ਕਿ ਉਹ ਵੀਜ਼ਾ ਕੰਪਨੀ ਤੋਂ ਆਏ ਹਨ ਅਤੇ ਉਨ੍ਹਾਂ ਨਾਲ ਗੱਲ ਕਰਨਾ ਚਾਹੁੰਦੇ ਹਨ। ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਬੇਹੋਸ਼ ਕਰ ਕੇ ਗ੍ਰਿਫਤਾਰ ਕਰ ਲਿਆ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੂੰ ਦੱਸਿਆ ਗਿਆ ਕਿ ਉਹ ਸਿਆਸੀ ਏਜੰਟ ਹੈ ਅਤੇ ਉਸ ਨੇ ਕਾਂਗਰਸ ਦੇ ਪੋਸਟਰ ਲਹਿਰਾ ਕੇ ਸਾਊਦੀ ਅਰਬ ਦਾ ਕਾਨੂੰਨ ਤੋੜਿਆ ਹੈ। ਇਸ ਤੋਂ ਬਾਅਦ ਉਸ ਨੂੰ ਢਾਬਾਂ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ :   ਤਿਉਹਾਰੀ ਸੀਜ਼ਨ 'ਚ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਕੇਂਦਰ ਸਰਕਾਰ ਦਾ ਅਹਿਮ ਫ਼ੈਸਲਾ

ਜੇਲ੍ਹ ਵਿੱਚ ਕੀਤੀ ਗਈ ਲੰਬੀ ਪੁੱਛਗਿੱਛ

ਰਜ਼ਾ ਕਾਦਰੀ ਅਨੁਸਾਰ ਜੇਲ੍ਹ ਵਿੱਚ ਉਸ ਨੂੰ ਤਸੀਹੇ ਦਿੱਤੇ ਗਏ। ਸਵੇਰੇ-ਸ਼ਾਮ ਬਰੈੱਡ ਦੇ ਦੋ ਪੀਸ ਹੀ ਖਾਣ ਲਈ ਦਿੱਤੇ ਜਾਂਦੇ ਸਨ। ਪਹਿਲੇ ਦੋ ਮਹੀਨੇ ਉਸ ਨੂੰ ਇੱਕ ਹਨੇਰੇ ਕਮਰੇ ਵਿੱਚ ਕੈਦ ਰੱਖਿਆ ਗਿਆ ਅਤੇ ਸਾਊਦੀ ਪੁਲਸ ਵੱਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ। ਸਾਰੀ ਰਾਤ ਜਗਾ ਕੇ ਲਾਈ ਡਿਟੈਕਟਰ ਟੈਸਟ ਰਾਹੀਂ ਪੁੱਛਗਿੱਛ ਕੀਤੀ ਜਾਂਦੀ ਸੀ।

ਛੇ ਮਹੀਨੇ ਤੱਕ ਢਾਬਾਂ ਜੇਲ੍ਹ ਵਿੱਚ ਕੈਦ ਰਹਿਣ ਤੋਂ ਬਾਅਦ ਉਸਨੂੰ ਸ਼ੁਮਾਈਸੀ ਡਿਟੈਂਸ਼ਨ ਸੈਂਟਰ ਭੇਜ ਦਿੱਤਾ ਗਿਆ। ਕਾਦਰੀ ਨੇ ਦੱਸਿਆ ਕਿ ਕੁਝ ਦਿਨਾਂ ਬਾਅਦ ਇਕ ਏਜੰਟ ਉਸ ਨੂੰ ਮਿਲਣ ਆਇਆ, ਜਿਸ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਭੇਜਿਆ । ਏਜੰਟ ਦੀਆਂ ਕੋਸ਼ਿਸ਼ਾਂ ਸਦਕਾ ਲੰਬੀ ਪੁੱਛਗਿੱਛ ਤੋਂ ਬਾਅਦ ਸਾਊਦੀ ਪੁਲਸ ਦੀ ਹਿਰਾਸਤ 'ਚੋਂ ਰਿਹਾਅ ਹੋਣ ਤੋਂ ਬਾਅਦ ਉਹ 3 ਅਕਤੂਬਰ ਨੂੰ ਘਰ ਪਰਤਣ 'ਚ ਕਾਮਯਾਬ ਹੋ ਗਿਆ।

ਇਹ ਵੀ ਪੜ੍ਹੋ :    ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News